
ਮੋੋਦੀ ਨੇ 8 ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ
ਕਿਹਾ, ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ
ਨਵੀਂ ਦਿੱਲੀ, 17 ਜਨਵਰੀ: ਗੁਜਰਾਤ ਦੇ ਕੇਵੜੀਆ 'ਚ ਬਣੀ ਸਰਦਾਰ ਪਟੇਲ ਦੀ ਮੂਰਤੀ ਨੂੰ ਦੁਨੀਆਂ ਦੇ ਸੈਰ-ਸਪਾਟੇ ਨਕਸ਼ੇ 'ਚ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਲਈ 8 ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਹੈ |
ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ ਕਿਸੇ ਖ਼ਾਸ ਜਗ੍ਹਾ ਜਾਣ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ | ਇਹ 8 ਰੇਲ ਗੱਡੀਆਂ ਕੇਵੜੀਆ ਨੂੰ ਵਾਰਾਣਸੀ, ਦਾਦਰੀ, ਅਹਿਮਦਾਬਾਦ, ਹਜ਼ਰਤ ਨਿਜ਼ਾਮੁਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ | ਇਸ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਮੈਪ 'ਤੇ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ | ਨਾਲ ਹੀ ਕੇਵੜੀਆ ਦੇ ਰੇਲ ਲਿੰਕ ਨਾਲ ਜੁੜਨ ਨਾਲ ਇਥੇ ਦੇਸ਼ ਭਰ ਤੋਂ ਸੈਲਾਨੀ ਬਿਨਾਂ ਕਿਸੇ ਪ੍ਰੇਸ਼ਾਨੀ ਨਾਲ ਪਹੁੰਚ ਸਕਣਗੇ | ਪੀ.ਐੱਮ. ਨੇ ਕਿਹਾ ਕਿ ਇਨ੍ਹਾਂ ਟਰੇਨਾਂ 'ਚ ਵਿਸਟਾ ਡੋਮ ਸਟਰਕਚਰ ਦੀ ਸਹੂਲਤ ਹੈ ਜਿਸ ਨਾਲ ਯਾਤਰੀ ਚੱਲਦੇ ਹੋਏ ਨੇੜੇ-ਤੇੜੇ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ |
ਪੀ.ਐੱਮ. ਮੋਦੀ ਨੇ ਕੇਵੜੀਆ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕੀਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਡਗੇਜ ਲੇਨ ਦਾ ਵੀ ਉਦਘਾਟਨ ਕੀਤਾ | ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕੇਵੜੀਆ ਦੇਸ਼ ਦਾ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਰਹਿ ਗਿਆ ਹੈ | ਕੇਵੜੀਆ 'ਚ ਹੁਣ ਸਟੈਚੂ ਆਫ਼ ਲਿਬਰਟੀ ਤੋਂ ਵੀ ਵੱਧ ਲੋਕ ਸਰਦਾਰ ਪਟੇਲ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਵੇਖਣ ਨੂੰ ਪimageਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤਕ 50 ਲੱਖ ਲੋਕ ਇਸ ਮੂਰਤੀ ਨੂੰ ਵੇਖ ਚੁਕੇ ਹਨ |
ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਅਧਿਐਨ ਅਨੁਸਾਰ ਕੁਝ ਦਿਨ ਬਾਅਦ ਇਥੇ ਰੋਜ਼ਾਨਾ ਇਕ ਲੱਖ ਲੋਕ ਪਹੁੰਚਣਗੇ | ਪੀ.ਐੱਮ. ਮੋਦੀ ਨੇ ਕਿਹਾ ਕਿ ਸਟੈਚੂ ਆਫ਼ ਯੂਨਿਟੀ ਨੇ ਇਸ ਸਥਾਨ ਦੀ ਰੂਪ ਰੇਖਾ ਪੂਰੀ ਤਰ੍ਹਾਂ ਨਾਲ ਬਦਲ ਦਿਤੀ ਹੈ | (ਏਜੰਸੀ)