
ਦੋ ਗੈਂਗਸਟਰਾਂ ਨਾਲ ਅਜੇ ਵੀ ਚੱਲ ਰਿਹਾ ਪੁਲਿਸ ਦਾ ਮੁਕਾਬਲਾ
ਪੱਟੀ- ਤਰਨਤਾਰਨ ਦੇ ਪੱਟੀ ਨਜ਼ਦੀਕ ਮਹੀ ਰੀਜ਼ੋਰਟ ਦੇ ਅੰਦਰ ਛੁਪੇ ਪੰਜ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਦੋ ਲੁਟੇਰੇ ਪੁਲਿਸ ਮੁਕਾਬਲੇ ਵਿੱਚ ਫੱਟੜ ਹੋ ਗਏ ਹਨ ਤੇ ਤਿੰਨ ਹੋਰ ਲੁੱਕੇ ਹੋਏ ਹਨ। ਇਹ ਪੰਜੇ ਗੈਂਗਸਟਰ ਕੱਲ੍ਹ ਦੀਆਂ ਜ਼ਿਲ੍ਹੇ ਅੰਦਰ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਅਤੇ ਅੱਜ ਵੀ ਸਵੇਰੇ ਦੋ ਥਾਵਾਂ ਤੇ ਲੁੱਟ ਖੋਹ ਕਰਕੇ ਫ਼ਰਾਰ ਹੋਏ ਸਨ। ਇਹ ਲੁਟੇਰੇ ਦੋ ਥਾਵਾਂ ’ਤੇ ਵਾਰਦਾਤ ਕਰਕੇ ਫ਼ਰਾਰ ਹੋਏ ਸਨ। ਤਾਜ਼ਾ ਜਾਣਕਾਰੀ ਅਨੁਸਾਰ ਇਕ ਗੈਂਗਸਟਰ ਦੀ ਮੌਤ ਹੋਈ ਹੈ ਤੇ 4 ਗੰਭੀਰ ਜ਼ਖਮੀ ਹੋਏ ਹਨ। ਜਦਕਿ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਦੱਸ ਦੇਈਏ ਕਿ ਇਹ ਪੰਜ ਗੈਂਗਸਟਰਾਂ ਮਹੀ ਰਿਜ਼ੋਰਟ ’ਚ ਲੁਕੇ ਹੋਏ ਸਨ ਤੇ ਉਨ੍ਹਾਂ ਵਲੋਂ ਪੁਲਿਸ ਤੇ ਗੋਲੀਬਾਰੀ ਕੀਤੀ ਗਈ। ਮੁਕਾਬਲੇ ਦੌਰਾਨ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਢੇਰ ਕੀਤਾ ਅਤੇ ਦੋ ਗੈਂਗਸਟਰਾਂ ਨਾਲ ਅਜੇ ਵੀ ਪੁਲਿਸ ਦਾ ਮੁਕਾਬਲਾ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਪੰਜੇ ਗੈਂਗਸਟਰ ਕੱਲ੍ਹ ਦੀਆਂ ਜ਼ਿਲ੍ਹੇ ਅੰਦਰ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਹ ਲੁਟੇਰੇ ਅੱਜ ਸਵੇਰੇ ਦੋ ਥਾਵਾਂ ਤੇ ਲੁੱਟ ਖੋਹ ਕਰਕੇ ਫ਼ਰਾਰ ਹੋਏ ਸਨ ਜਿਨ੍ਹਾਂ ਦਾ ਪੁਲਿਸ ਪਿੱਛਾ ਕਰ ਰਹੀ ਸੀ ਜਿਸ ਦੌਰਾਨ ਇਹ ਗੈਂਗਸਟਰ ਪੱਟੀ ਨਜ਼ਦੀਕ ਮਾਹੀ ਰੀਜ਼ੋਰਟ ਦੇ ਅੰਦਰ ਦਾਖਿਲ ਹੋ ਗਏ ਜਿਨ੍ਹਾਂ ਚੋਂ ਦੋ ਗੈਂਗਸਟਰ ਪੈਲੇਸ ਚੋਂ ਨਿਕਲ ਕੇ ਸਰ੍ਹੋਂ ਦੇ ਖੇਤ 'ਚ ਲੁੱਕ ਗਏ ਅਤੇ ਪੁਲਿਸ ਨਾਲ ਸਿੱਧੀ ਗੋਲੀਬਾਰੀ ਕਰਦੇ ਰਹੇ ਜਿਸ ਦੌਰਾਨ ਸਰੋਂ ਦੇ ਖੇਤ ਵਿਚ ਲੁਕੇ ਗੈਂਗਸਟਰ ਪੁਲਿਸ ਦੀ ਗੋਲੀਬਾਰੀ ਦੌਰਾਨ ਜਖਮੀ ਹੋ ਗਏ ਅਤੇ ਬਾਕੀ ਤਿੰਨ ਗੈਂਗਸਟਰ ਪੈਲੇਸ ਵਿਚ ਛੁਪੇ ਹੋਏ ਹਨ ਜਿਸ ਨੂੰ ਪੁਲਿਸ ਨੇ ਘੇਰਾ ਪਾ ਲਿਆ ਹੈ।