
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸ਼ਿਵ ਸੈਨਾ ਆਗੂ ਘਨÏਲੀ ਦੀ ਫ਼ੋਨ ਵਾਰਤਾ ਹੋਈ ਵਾਇਰਲ
ਭਾਜਪਾ ਆਗੂ ਨੂੰ ਗੇੜੇ ਵਿਚ ਲੈਣ ਦੀਆਂ ਚਲ ਰਹੀਆਂ ਸਨ ਗੱਲਾਂ
ਰੂਪਨਗਰ, 17 ਜਨਵਰੀ (ਕੁਲਵਿੰਦਰ ਭਾਟੀਆ): ਬੀਤੇ ਕਲ ਘਨÏਲੀ ਵਿਚ ਕਿਸਾਨਾਂ ਵਲੋਂ ਇਕੱਠ ਕਰ ਕੇ ਸ਼ਿਵ ਸੈਨਾ ਦੇ ਆਗੂ ਸੰਜੀਵ ਘਨÏਲੀ ਅਤੇ ਇਕਬਾਲ ਸਿੰਘ ਲਾਲਪੁਰਾ ਭਾਜਪਾ ਦੇ ਕÏਮੀ ਬੁਲਾਰੇ ਨਾਲ ਸਾਂਝ ਹਟਾਉਣ ਅਤੇ ਉਨ੍ਹਾਂ ਦੇ ਬਾਈਕਾਟ ਕਰਨ ਦਾ ਐਲਾਨ ਕਰਨ ਤੋਂ ਤੁਰਤ ਬਾਅਦ ਹੀ ਰਾਤ ਨੂੰ ਸ਼ਿਵ ਸੈਨਾ ਆਗੂ ਸੰਜੀਵ ਘਨÏਲੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਜੋ ਕਿ ਖ਼ੁਦ ਘਨÏਲੀ ਪਿੰਡ ਦੇ ਵਸਨੀਕ ਹਨ, ਦੀ ਇਕ ਆਡੀਉ ਵਾਇਰਲ ਹੋਈ ਹੈ ਜਿਸ ਦੇ ਨਾਲ ਸਨਸਨੀਖੇਜ਼ ਖੁਲਾਸੇ ਹੁੰਦੇ ਹਨ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ ਸਾਂਝ ਭਿਆਲੀ ਪਾ ਕੇ ਪੰਜਾਬ ਦਾ ਮਾਹÏਲ ਖ਼ਰਾਬ ਕਰਨ ਨੂੰ ਤੁਲੀ ਹੋਈ ਹੈ ¢
ਇਸ ਆਡੀਉ ਵਿਚ ਸ਼ਿਵ ਸੈਨਾ ਆਗੂ ਸੰਜੀਵ ਘਨÏਲੀ ਨੂੰ ਗੁਰਿੰਦਰ ਸਿੰਘ ਗੋਗੀ ਵਲੋਂ ਇਕਬਾਲ ਸਿੰਘ ਲਾਲਪੁਰਾ ਦੇ ਖ਼ਿਲਾਫ਼ ਭੜਕਾਹਟ ਪੈਦਾ ਕਰਨ ਅਤੇ ਪੁਲਸ ਦੇ ਕੋਲ ਇਕ ਫ਼ਿਰਕੂ ਦਰਖਾਸਤ ਦੇਣ ਲਈ ਕਹਿ ਰਿਹਾ ਹੈ ¢ ਇੱਥੇ ਹੀ ਬੱਸ ਨਹੀਂ ਗੋਗੀ ਵੱਲੋਂ ਹੜਬੜਾਹਟ ਵਿਚ ਇਕ ਵੀਡੀਓ ਵੀ ਫੇਸਬੁੱਕ ਤੇ ਵਾਇਰਲ ਕਰ ਦਿੱਤੀ ਗਈ ਜਿਸ ਵਿਚ ਗੋਗੀ ਨੇ ਆਪ ਮੰਨਿਆ ਕਿ ਮੈਂ ਸੰਜੀਵ ਘਨÏਲੀ ਨਾਲ ਇਹ ਗੱਲ ਕੀਤੀ ਸੀ ਪਰ ਇਹ ਗੱਲ ਇਨ੍ਹਾਂ ਦੋਹਾਂ ਦਾ ਬਾਈਕਾਟ ਕਰਨ ਤੋਂ ਪਹਿਲਾਂ ਦੀ ਸੀ ¢ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੰਜੀਵ ਘਨÏਲੀ ਵੱਲੋਂ ਕਿਸਾਨਾਂ ਦੇ ਖ਼ਿਲਾਫ਼ ਇਕ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਘਨÏਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਤੇ ਹੋਰ ਕਿਸਾਨਾਂ ਵੱਲੋਂ ਇਕ ਵੱਡਾ ਇਕੱਠ ਕਰਕੇ ਸੰਜੀਵ ਘਨÏਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਕÏਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦਾ ਬਾਈਕਾਟ ਕੀਤਾ ਗਿਆ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਲਾਲਪੁਰਾ ਦੀ ਫੇਸਬੁੱਕ ਤੇ ਪਿਛਲੇ ਦਿਨੀਂ ਗੁਰਿੰਦਰ ਸਿੰਘ ਗੋਗੀ ਨਾਲ ਲੰਬੀ ਸ਼ਬਦੀ ਜੰਗ ਚੱਲੀ ਸੀ ਜਿਸ ਦੇ ਵਿਚ ਇਕਬਾਲ ਸਿੰਘ ਲਾਲਪੁਰਾ ਵੱਲੋਂ ਇਨ੍ਹਾਂ ਨੂੰ ਕਤੂਰੇ ਦੱਸਿਆ ਗਿਆ ਸੀ ਅਤੇ ਗੋਗੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਨੂੰ ਇਕਬਾਲ ਚੰਦ ਕਹਿ ਕੇ ਸੰਬੋਧਨ ਕੀਤਾ ਗਿਆ ਸੀ ¢ ਲਾਲਪੁਰਾ ਅਤੇ ਗੋਗੀ ਦੀ ਲੜਾਈ ਦੇ ਵਿਚ ਰਾਜਨੀਤਕ ਸੂਤਰਾਂ ਦਾ ਦੱਸਣਾ ਹੈ ਕਿ ਗੋਗੀ ਇਕ ਮੋਹਰਾ ਬਣ ਕੇ ਕੰਮ ਕਰ ਰਹੇ ਹਨ ਜਦੋਂਕਿ ਇਕਬਾਲ ਸਿੰਘ ਲਾਲਪੁਰਾ ਅਤੇ ਚੀਮਾ ਦੀ ਆਪਸੀ ਕਥਿਤ ਤÏਰ ਤੇ ਰਾਜਸੀ ਖਹਿਬਾਜ਼ੀ ਚੱਲਦੀ ਹੈ ¢