'ਆਪ' ਵਲੋਂ ਜਾਰੀ ਨੰਬਰ 'ਤੇ ਲਗਭਗ 22 ਲੱਖ ਲੋਕਾਂ ਨੇ ਦਿਤੀ ਮੁੱਖ ਮੰਤਰੀ ਦੇ ਚਿਹਰੇ 'ਤੇ ਰਾਇ
Published : Jan 18, 2022, 8:03 am IST
Updated : Jan 18, 2022, 8:03 am IST
SHARE ARTICLE
IMAGE
IMAGE

'ਆਪ' ਵਲੋਂ ਜਾਰੀ ਨੰਬਰ 'ਤੇ ਲਗਭਗ 22 ਲੱਖ ਲੋਕਾਂ ਨੇ ਦਿਤੀ ਮੁੱਖ ਮੰਤਰੀ ਦੇ ਚਿਹਰੇ 'ਤੇ ਰਾਇ


ਚੰਡੀਗੜ੍ਹ, 17 ਜਨਵਰੀ (ਨਰਿੰਦਰ ਸਿੰਘ ਝਾਮਪੁਰ) : ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਲਈ 'ਆਪ' ਵਲੋਂ ਜਾਰੀ ਕੀਤੇ ਗਏ ਨੰਬਰਾਂ 'ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ |  
'ਆਪ' ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ  ਦਸਿਆ ਕਿ ਸੋਮਵਾਰ ਸਾਮ 5 ਵਜੇ ਤਕ ਕਰੀਬ 22 ਲੱਖ ਲੋਕਾਂ ਨੇ ਅਪਣੀ ਰਾਏ ਦਿਤੀ ਅਤੇ ਪਾਰਟੀ ਵਲੋਂ ਜਾਰੀ ਕੀਤੇ ਗਏ ਨੰਬਰ 'ਤੇ ਅਪਣੇ ਪਸੰਦੀਦਾ ਮੁੱਖ ਮੰਤਰੀ ਦਾ ਨਾਂ ਦਿੱਤਾ |  ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲੀ ਰਾਇ ਅਨੁਸਾਰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ  ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ |
 ਚੀਮਾ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦੀ ਰਾਏ ਲਈ ਹੈ | ਦੇਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਲੋਕਾਂ ਦੀ ਪਸੰਦ ਦਾ ਮੁੱਖ ਮੰਤਰੀ ਬਣੇਗਾ | ਆਮ ਆਦਮੀ ਪਾਰਟੀ ਨੇ ਪ੍ਰਵਾਰਵਾਦ ਅਤੇ ਵਿਰਸੇ ਦੀ ਰਾਜਨੀਤੀ ਨੂੰ  ਖ਼ਤਮ ਕਰਨ ਲਈ ਮੁੱਖ ਮੰਤਰੀ ਨੂੰ  ਬੰਦ ਕਮਰੇ ਵਿਚ ਚੁਣਨ ਦੀ ਰਵਾਇਤ ਨੂੰ  ਖ਼ਤਮ ਕਰ ਦਿੱਤਾ ਹੈ | ਇਹ ਕੰਮ ਭਾਜਪਾ-ਕਾਂਗਰਸ ਅਤੇ ਅਕਾਲੀ ਦਲ ਦੇ ਵੱਸ ਵਿਚ ਨਹੀਂ ਹੈ |
 'ਆਪ' ਉਮੀਦਵਾਰ ਆਸੂ ਬਾਂਗੜ ਦੇ ਕਾਂਗਰਸ 'ਚ ਸਾਮਲ ਹੋਣ 'ਤੇ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ 'ਆਪ' ਉਮੀਦਵਾਰਾਂ ਨਾਲ ਤੋੜ ਕੇ ਬਹੁਤ ਹੀ ਕਾਇਰਤਾ ਵਾਲਾ ਕੰਮ ਕਰ ਰਹੀ ਹੈ |  ਸਾਜ਼ਿਸ ਤਹਿਤ ਸਾਡੇ ਉਮੀਦਵਾਰਾਂ ਨੂੰ  ਤੋੜਿਆ ਜਾ ਰਿਹਾ ਹੈ |  ਕਾਂਗਰਸ ਨੇ ਸਾਡੇ ਕਈ ਉਮੀਦਵਾਰਾਂ ਤੱਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਨੂੰ  ਕਾਂਗਰਸ ਵਿਚ ਸ਼ਾਮਲ ਹੋਣ ਲਈ ਹਰ ਤਰ੍ਹਾਂ ਦੇ ਲਾਲਚ ਦੇ ਰਹੇ ਹਨ |  ਉਨ੍ਹਾਂ ਕਾਂਗਰਸ 'ਤੇ 'ਆਪ' ਉਮੀਦਵਾਰਾਂ ਨੂੰ  ਡਰਾਉਣ ਦਾ ਵੀ ਦੋਸ਼ ਲਾਇਆ |  ਉਨ੍ਹਾਂ ਦਸਿਆ ਕਿ ਆਸੂ ਬਾਂਗੜ ਦਾ ਮੋਗਾ ਵਿਖੇ ਹਸਪਤਾਲ ਹੈ, ਜਿਸ ਖ਼ਿਲਾਫ਼ ਗੰਭੀਰ ਮਾਮਲਾ ਦਰਜ ਹੈ |  ਜੇਲ ਜਾਣ ਦੇ ਡਰ ਕਾਰਨ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ | ਆਮ ਆਦਮੀ ਪਾਰਟੀ ਨੂੰ  ਅਜਿਹੇ ਡਰਪੋਕ ਉਮੀਦਵਾਰਾਂ ਦੀ ਕੋਈ ਲੋੜ ਨਹੀਂ ਹੈ |

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement