ਆਬੂ ਧਾਬੀ ਏਅਰਪੋਰਟ ਨੇੜੇ ਹੋਇਆ ਧਮਾਕਾ, 2
Published : Jan 18, 2022, 12:18 am IST
Updated : Jan 18, 2022, 12:18 am IST
SHARE ARTICLE
image
image

ਆਬੂ ਧਾਬੀ ਏਅਰਪੋਰਟ ਨੇੜੇ ਹੋਇਆ ਧਮਾਕਾ, 2

ਦੁਬਈ, 17 ਜਨਵਰੀ : ਸੰਯੁਕਤ ਅਰਬ ਅਮੀਰਾਤ (ਯੂਏਈ) ’ਤੇ ਯਮਨ ਦੇ ਹੂਤੀ ਬਾਗ਼ੀਆਂ ਨੇ ਵੱਡਾ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਆਬੂ ਧਾਬੀ ਅੰਤਰਰਾਸਟਰੀ ਹਵਾਈ ਅੱਡੇ ਦੇ ਨਵੇਂ ਨਿਰਮਾਣ ਸਥਾਨ ’ਤੇ ਸੋਮਵਾਰ ਨੂੰ ਦੋ ਜ਼ੋਰਦਾਰ ਧਮਾਕੇ ਹੋਏ। ਦਸਿਆ ਜਾ ਰਿਹਾ ਹੈ ਕਿ ਇਹ ਹਮਲੇ ਡਰੋਨ ਰਾਹੀਂ ਕੀਤੇ ਗਏ ਹਨ। ਹਾਲਾਂਕਿ, ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ ਏਜੰਸੀ ਏਐਫ਼ਪੀ ਨੇ ਆਬੂ ਧਾਬੀ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਖ਼ਬਰ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਦਸਿਆ ਕਿ ਆਬੂਧਾਬੀ ਵਿਚ ਸੱਕੀ ਡਰੋਨ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ ਛੇ ਜ਼ਖ਼ਮੀ ਹੋਏ ਹਨ। 
ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿਚ ਇਕ ਪ੍ਰਮੁੱਖ ਤੇਲ ਸਟੋਰੇਜ਼ ਸਹੂਲਤ ਨੇੜੇ ਇਕ ਤੇਲ ਟੈਂਕਰ ਵਿਚ ਧਮਾਕੇ ਵਿਚ ਮਾਰੇ ਗਏ ਤਿੰਨ ਲੋਕਾਂ ਵਿਚ ਦੋ ਭਾਰਤੀ ਨਾਗਰਿਕ ਸਾਮਲ ਹਨ, ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਰਾਜ ਸਮਾਚਾਰ ਏਜੰਸੀ ਡਬਲਿਊਏਐਮ ਨੇ ਕਿਹਾ ਕਿ ਆਬੂ ਧਾਬੀ ਵਿਚ ਇਕ ਤੇਲ ਟੈਂਕਰ ਧਮਾਕੇ ਵਿਚ ਦੋ ਭਾਰਤੀ ਅਤੇ ਇਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਪੁਲਿਸ ਨੇ ਅੱਜ ਪਹਿਲਾਂ ਕਿਹਾ ਸੀ ਕਿ ਆਬੂਧਾਬੀ ਵਿਚ ਤਿੰਨ ਤੇਲ ਟੈਂਕਰਾਂ ਵਿਚ ਵਿਸਫ਼ੋਟ ਅਤੇ ਅਮੀਰਾਤ ਦੇ ਨਵੇਂ ਹਵਾਈ ਅੱਡੇ ਦੇ ਵਿਸਤਾਰ ਦੇ ਨਿਰਮਾਣ ਸਥਾਨ ਵਿਚ ਅੱਗ ਸੰਭਾਵਤ ਤੌਰ ’ਤੇ ਡਰੋਨਾਂ ਕਾਰਨ ਹੋਈ ਸੀ।
ਆਬੂਧਾਬੀ ਪੁਲਿਸ ਨੇ ਕਿਹਾ ਕਿ ਤਿੰਨ ਤੇਲ ਟੈਂਕਰਾਂ ਵਿਚ ਅੱਗ ਅਤੇ ਹਵਾਈ ਅੱਡੇ ਦੇ ਬਾਹਰਵਾਰ ਲੱਗੀ ਇਕ ਮਾਮੂਲੀ ਅੱਗ ਡਰੋਨ ਧਮਾਕੇ ਕਾਰਨ ਹੋ ਸਕਦੀ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਤਿੰਨਾਂ ਤੇਲ ਟੈਂਕਰਾਂ ’ਚ ਸੱਭ ਤੋਂ ਪਹਿਲਾਂ ਮੁਸਾਫ਼ਾ ਇਲਾਕੇ ’ਚ ਧਮਾਕਾ ਹੋਇਆ। ਹੂਤੀ ਸੰਗਠਨ ਦੁਆਰਾ ਨਿਯੰਤਰਿਤ ਫ਼ੋਰਸ ਦੇ ਬੁਲਾਰੇ ਯਾਹਿਆ ਸਾਰੀ ਨਾਲ ਜੁੜੇ ਇਕ ਟਵਿੱਟਰ ਅਕਾਊਂਟ ਦੁਆਰਾ ਇਕ ਪੋਸਟ ਦੇ ਅਨੁਸਾਰ, ਹਾਉਤੀ ਆਉਣ ਵਾਲੇ ਘੰਟਿਆਂ ਵਿਚ ਯੂਏਈ ਵਿਚ ਇਕ ਵੱਡੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਹੂਤੀ ਬਾਗ਼ੀਆਂ ਨੇ ਯੂਏਈ ’ਤੇ ਹਮਲੇ ਸੁਰੂ ਕਰ ਦਿਤੇ ਹਨ।
ਸਥਾਨਕ ਮੀਡੀਆ ਮੁਤਾਬਕ ਦੋਵਾਂ ਥਾਵਾਂ ’ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਇਸ ਹਮਲੇ ਨਾਲ ਹਵਾਈ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ ’ਤੇ ਜਾਂਚ ਸੁਰੂ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਏਈ ਅਤੇ ਯਮਨ ਵਿਚਾਲੇ 2015 ਤੋਂ ਸੰਘਰਸ਼ ਚੱਲ ਰਿਹਾ ਹੈ। ਹੂਤੀ ਫ਼ੌਜੀ ਬੁਲਾਰੇ ਯਾਹੀਆ ਸਰਈ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਸੰਯੁਕਤ ਅਰਬ ਅਮੀਰਾਤ ਵਿਚ ਅੰਦਰ ਤਕ ਹਮਲੇ ਕੀਤੇ ਹਨ। ਯਾਹੀਆ ਨੇ ਹੋਰ ਵੇਰਵਿਆਂ ਦਾ ਪ੍ਰਗਟਾਵਾ ਨਹੀਂ ਕੀਤਾ ਅਤੇ ਕਿਹਾ ਕਿ ਜਲਦੀ ਹੀ ਇਕ ਬਿਆਨ ਜਾਰੀ ਕੀਤਾ ਜਾਵੇਗਾ। 
    (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement