‘ਭਾਜਪਾ ਤੋਂ ਛੁਟਕਾਰਾ ਪਾਉਣਾ’ ਅੰਗਰੇਜ਼ਾਂ ਤੋਂ ਆਜ਼ਾਦੀ ਪਾਉਣ ਨਾਲੋਂ ਵੀ ਵੱਡੀ ਗੱਲ : ਮਹਿਬੂਬਾ
ਜੰਮੂ, 17 ਜਨਵਰੀ : ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਵਖ ਵਖ ਭਾਈਚਾਰਿਆਂ ਵਿਚਕਾਰ ‘ਨਫ਼ਰਤ ਦੇ ਬੀਜ ਬੀਜਣ’ ਦਾ ਦੋਸ਼ ਲਾਉਂਦੇ ਹੋਏ ਪੀਡੀਪੀ ਪ੍ਰਧਾਨ ਮੁਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ‘ਭਾਜਪਾ ਤੋਂ ਛੁਟਕਾਰਾ ਪਾਉਣਾ’ ਬਰਤਾਨੀਆ ਸ਼ਾਸਨ ਤੋਂ ਆਜ਼ਾਦੀ ਪਾਉਣ ਨਾਲੋਂ ਜ਼ਿਆਦਾ ਵੱਡੀ ਗੱਲ ਹੋਵੇਗੀ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਸ਼ਾਸਨ ’ਚ ਜੰਮੂ ਕਸ਼ਮੀਰ ਦੀ ਹੌਂਦ ਖ਼ਤਰੇ ਵਿਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਅਪਣੇੇ ਵਿਰੋਧੀਆਂ ਨੂੰ ਡਰਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਨੋਜਵਾਨਾਂ ਨੂੰ ਬਿਨਾਂ ਡਰੇ ‘ਪਿਆਰ ਅਤੇ ਦੋਸਤੀ’’ ਫੈਲਾ ਕੇ ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ।
ਮੁਫ਼ਤੀ ਨੇ ਇਥੇ ਅਪਣੀ ਪਾਰਟੀ ਦੇ ਆਦਿਵਾਸੀ ਨੌਜਵਾਨ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ, ‘‘ਉਨ੍ਹਾਂ ਨੇ ਦੇਸ਼ ਨੂੰ ਬਰਬਾਰ ਕਰ ਦਿਤਾ ਹੈ। ਮੌਜੂਦਾ ਹਾਲਾਤ ’ਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਕਲ ਜਿੰਦੇ ਰਹਿਣਗੇ ਜਾਂ ਨਹੀਂ। ਈਡੀ ਅਤੇ ਹੋਰ ਸਰਕਾਰੀ ਏਜੰਸੀਆਂ ਵਲੋਂ ਵਿਰੋਧੀ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਵਿਰੁਧ ਛਾਪੇ ਰੋਜ਼ ਦੀ ਗੱਲ ਹੋ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਬਾਕੀ ਦੇਸ਼ ਤੋਂ ਜ਼ਿਆਦਾ ਖ਼ਰਾਬ ਹੈ।’’
ਇਸ ਮੌਕੇ ’ਤੇ ਅਪਣੀ ਪਾਰਟੀ ’ਚ ਸ਼ਾਮਲ ਹੋਏ ਨੌਜਵਾਨਾਂ ਨੂੰ ਸੰਬੋਧਤ ਕਰਦੇ ਹੋਏ ਪੀਡੀਪੀ ਪ੍ਰਧਾਨ ਨੇ ਕਿਹਾ, ‘‘ਇਤਿਹਾਸ ਇਕ ਵਾਰ ਮੌਕਾ ਦਿੰਦਾ ਹੈ ਅਤੇ ਭਾਰਤ ਦੀ ਜਨਤਾ ਨੇ ਬਰਤਾਨੀਆ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਸ ਮੌਕੇ ਦਾ ਫਾਇਦਾ ਚੁਕਿਆ ਸੀ। ਇਹ ਬਰਤਾਨੀਆ ਸ਼ਾਸਨ ਵਿਰੁਧ ਆਜ਼ਾਦੀ ਦੀ ਲੜਾਈ ਨਾਲੋਂ ਵੀ ਵੱਡੀ ਗੱਲ ਹੋਵੇਗੀ ਕਿਉਂਕਿ ਭਾਜਪਾ ਦੇਸ਼ ਨੂੰ ਵੰਡ ਰਹੀ ਹੈ।’’(ਏਜੰਸੀ)