ਚਡੂਨੀ ਨਾਲ ਸਮਝੌਤੇ ਮਗਰੋਂ ਸੰਯੁਕਤ ਸਮਾਜ ਮੋਰਚੇ ਨੇ 20 ਹੋਰ ਉਮੀਦਵਾਰ ਐਲਾਨੇ
Published : Jan 18, 2022, 7:54 am IST
Updated : Jan 18, 2022, 7:54 am IST
SHARE ARTICLE
IMAGE
IMAGE

ਚਡੂਨੀ ਨਾਲ ਸਮਝੌਤੇ ਮਗਰੋਂ ਸੰਯੁਕਤ ਸਮਾਜ ਮੋਰਚੇ ਨੇ 20 ਹੋਰ ਉਮੀਦਵਾਰ ਐਲਾਨੇ


ਚਡੂਨੀ ਦੀ ਯੂਨੀਅਨ ਲਈ 10 ਹਲਕੇ ਛੱਡੇ, ਖ਼ੁਦ ਚਡੂਨੀ ਤੇ ਰੁਲਦੂ ਸਿੰਘ ਚੋਣ ਨਹੀਂ ਲੜਨਗੇ

ਚੰਡੀਗੜ੍ਹ, 17 ਜਨਵਰੀ (ਗੁਰਉਪਦੇਸ਼ ਭੁੱਲਰ) : ਅੱਜ ਸੰਯੁਕਤ ਸਮਾਜ ਮੋਰਚੇ ਵਲੋਂ ਗੁਰਨਾਮ ਸਿੰਘ ਚਡੂਨੀ ਨਾਲ ਚੋਣ ਸਮਝੌਤਾ ਹੋ ਜਾਣ ਬਾਅਦ ਅਪਣੇ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਗਈ ਹੈ |  ਜ਼ਿਕਰਯੋਗ ਗੱਲ ਇਹ ਹੈ ਕਿ ਹੋਏ ਸਮਝੌਤੇ ਮੁਤਾਬਕ ਹੁਣ ਚਡੂਨੀ ਖ਼ੁਦ ਚੋਣ ਨਹੀਂ ਲੜਨਗੇ ਅਤੇ ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚੇ ਦੇ ਵੱਡੇ ਆਗੂ ਰੁਲਦੂ ਸਿੰਘ ਵੀ ਚੋਣ ਨਹੀਂ ਲੜਨਗੇ | ਪਹਿਲਾ ਖ਼ੁਦ ਰੁਲਦੂ ਸਿੰਘ ਚੋਣ ਲੜਨ ਦੇ ਦਾਅਵੇ ਕਰਦੇ ਰਹੇ ਹਨ ਪਰ ਅੱਜ ਐਲਾਨੀ ਸੂਚੀ ਵਿਚ ਮਾਨਸਾ ਤੋਂ ਹੋਰ ਉਮੀਦਵਾਰ ਐਲਾਨ ਦਿਤਾ ਗਿਆ ਹੈ | ਇਹ ਵੀ ਸੁਣਨ ਵਿਚ ਆਇਆ ਹੈ ਕਿ ਪੰਚਾਇਤ ਯੂਨੀਅਨ ਦੇ ਪ੍ਰਤੀਨਿਧਾਂ ਨੇ ਉਮੀਦਵਾਰਾਂ ਦੀ ਚੋਣ 'ਤੇ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਪੰਚਾਇਤੀ ਪ੍ਰਤੀਨਿਧਾਂ ਨੂੰ  ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ |
ਅੱਜ ਐਲਾਨੀ ਸੂਚੀ ਵਿਚ 20 ਉਮੀਦਵਾਰ ਸੰਯੁਕਤ ਸਮਾਜ ਮੋਰਚੇ ਅਤੇ ਚਡੂਨੀ ਦੀ ਯੂਨੀਅਨ ਲਈ 10 ਹਲਕੇ ਛੱਡੇ ਗਏ ਹਨ | ਜਾਰੀ ਸੂਚੀ ਮੁਤਾਬਕ ਮੋਰਚੇ ਦੇ 20 ਉਮੀਦਵਾਰਾਂ ਵਿਚ ਸੁਖਵਿੰਦਰ ਸਿੰਘ ਨੂੰ  ਫ਼ਿਰੋਜ਼ਪੁਰ ਸ਼ਹਿਰੀ, ਕੁਲਦੀਪ ਸਿੰਘ ਵਜੀਦਪੁਰ ਨੂੰ  ਨਵਾਂਸ਼ਹਿਰ, ਬਲਵਿੰਦਰ ਰਾਜੂ ਨੂੰ  ਬਟਾਲਾ, ਤਰੁਨ ਜੈਨ ਨੂੰ  ਲੁਧਿਆਣਾ ਪਛਮੀ, ਹਰਕੀਰਤ ਰਾਣਾ ਨੂੰ  ਆਤਮ ਨਗਰ, ਗੁਰਪ੍ਰੀਤ ਕੋਟਲੀ ਨੂੰ  ਗਿੱਦੜਬਾਹਾ, ਸੁਖਵਿੰਦਰ ਕੁਮਾਰ ਨੂੰ  ਮਲੋਟ, ਅਨੂਪ ਕੌਰ ਨੂੰ  ਸ੍ਰੀ ਮੁਕਤਸਰ ਸਾਹਿਬ, ਸਿਮਰਦੀਪ ਕੌਰ ਨੂੰ  ਪਾਇਲ, ਬੂਟਾ ਸਿੰਘ ਸ਼ਾਦੀਪੁਰ ਨੂੰ  ਸਨੌਰ, ਬਾਬਾ ਚਮਕੌਰ ਸਾਹਿਬ ਭੁੱਚੋ, ਸਰਬਜੀਤ ਅਲਾਲ ਧੂਰੀ, ਮੋਤਾ ਸਿੰਘ ਅਣਜਾਣ ਫ਼ਿਰੋਜ਼ਪੁਰ ਦਿਹਾਤੀ, ਡਾ. ਸਤਨਾਮ ਸਿੰਘ ਅਜਨਾਲਾ ਨੂੰ  ਰਾਜਾਸਾਂਸੀ, ਸੁਰਿੰਦਰ ਸਿੰਘ ਢਡੀਆਂ ਨੂੰ  ਜਲਾਲਾਬਾਦ, ਡਾ.ਅਮਰਜੀਤ ਮਾਨ ਨੂੰ  ਸੁਨਾਮ, ਭਗਵੰਤ ਸਮਾਉਂ ਨੂੰ  ਭਦੌੜ, ਅਭਿਕਰਨ ਸਿੰਘ ਨੂੰ  ਬਰਨਾਲਾ, ਗੁਰਨਾਮ ਭੀਖੀ ਨੂੰ  ਮਾਨਸਾ ਅਤੇ ਛੋਟਾ ਸਿੰਘ ਮੀਆਂ ਨੂੰ  ਸਰਦੂਲਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ |


ਇਸੇ ਤਰ੍ਹਾਂ ਚਡੂਨੀ ਗਰੁਪ ਲਈ ਜਿਹਥੇ 10 ਹਲਕੇ ਛੱਡੇ ਗਏ ਹਨ ਉਨ੍ਹਾਂ ਵਿਚ ਸਮਾਣਾ, ਅਜਨਾਲਾ, ਨਾਭਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਦਾਖਾ, ਦਿੜ੍ਹਬਾ, ਭੁਲੱਥ, ਗੁਰਦਾਸਪੁਰ ਤੇ ਸ਼ਾਹਕੋਟ ਸ਼ਾਮਲ ਹਨ | ਅੱਜ ਜਾਰੀ ਸੂਚੀ ਵਿਚ ਵਰਨਣਯੋਗ ਹੈ ਕਿ 'ਆਪ' ਦੇ ਫ਼ਿਰੋਜ਼ਪੁਰ ਦਿਹਾਤੀ ਤੋਂ ਬਾਗ਼ੀ ਮੋਹਰਾ ਸਿੰਘ ਅਣਜਾਣ ਨੂੰ  ਟਿਕਟ ਦਿਤੀ ਹੈ | ਅੱਜ ਦੀ ਸੂਚੀ ਵਿਚ ਵਪਾਰੀ ਤੇ ਮਜ਼ਦੂਰਾਂ ਦੇ ਆਗੂ ਵੀ ਸ਼ਾਮਲ ਹਨ |

 

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement