ਹੱਕ-ਸੱਚ ਦੀ ਆਵਾਜ਼ ਚੁੱਕਦਾ ਹੈ ਸਪੋਕਸਮੈਨ - ਤਰਲੋਚਨ ਸਿੰਘ 
Published : Jan 18, 2022, 7:23 pm IST
Updated : Jan 18, 2022, 7:24 pm IST
SHARE ARTICLE
Former MP Tarlochan Singh
Former MP Tarlochan Singh

'ਮੈਂ ਜੋਗਿੰਦਰ ਸਿੰਘ ਦੀ ਇਸ ਗੱਲ ਦੀ ਦਾਦ ਦਿੰਦਾ ਹਾਂ ਕਿ ਉਸ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦੱਬਣ ਨਹੀਂ ਦਿਤਾ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜ਼ੁਰਅੱਤ ਕੀਤੀ'

ਕਿਹਾ- ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਹਿੰਮਤ ਸਦਕਾ ਹੀ ਅੱਜ 'ਸਪੋਕਸਮੈਨ' ਨੂੰ ਵਿਦੇਸ਼ਾਂ 'ਚੋਂ ਵੀ ਪਿਆਰ ਮਿਲ ਰਿਹਾ ਹੈ 

ਚੰਡੀਗੜ੍ਹ : ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਸਪੋਕਸਮੈਨ ਦਾ ਪਿਛੋਕੜ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ। ਸਪੋਕਸਮੈਨ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰੋਤਿਆਂ ਨੂੰ ਸਪੋਕਸਮੈਨ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਜੋ ਕਿਸੇ ਨੂੰ ਪਤਾ ਹੀ ਨਹੀਂ ਹੈ।

ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਮਹਿੰਦਰ ਕਾਲਜ ਦੇ ਵਿਦਿਆਰਥੀ ਸਨ ਜਦੋਂ ਪਾਉਂਟਾ ਸਾਹਿਬ ਵਿਖੇ ਸੰਨ 1950 ਵਿਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕੈਂਪ ਲੱਗਾ ਸੀ ਜਿਸ ਦੇ ਇੰਚਾਰਜ ਸਾਬਕਾ ਐਮ.ਐਲ.ਏ. ਸਰੂਪ ਸਿੰਘ ਸਨ ਅਤੇ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਹੁਕਮ ਸਿੰਘ ਵੀ ਇਸ ਕੈਂਪ ਵਿਚ ਆਏ ਸਨ।

Former MP Tarlochan Singh Former MP Tarlochan Singh

ਉਸ ਸਮੇਂ ਹੁਕਮ ਸਿੰਘ ਪਾਰਲੀਮੈਂਟ ਦੇ ਮੈਂਬਰ ਵੀ ਸਨ ਜੋ ਬਾਅਦ ਵਿਚ ਸਪੀਕਰ ਅਤੇ ਫਿਰ ਗਵਰਨਰ ਵੀ ਬਣੇ, ਉਨ੍ਹਾਂ ਨੇ ਉਸ ਕੈਂਪ ਵਿਚ ਇੱਕ 'ਸਪੋਕਸਮੈਨ' ਪਰਚਾ ਦਿਖਾਇਆ ਅਤੇ ਦੱਸਿਆ ਕਿ ਇਹ ਸਿੱਖਾਂ ਲਈ ਪਹਿਲਾ ਅੰਗਰੇਜ਼ੀ ਹਫ਼ਤਾਵਾਰੀ ਪਰਚਾ ਸ਼ੁਰੂ ਕਰਨ ਲੱਗੇ ਹਨ। ਤਰਲੋਚਨ ਸਿੰਘ ਨੇ ਦੱਸਿਆ ਕਿ ਜੁਲਾਈ 1951 ਵਿਚ 'ਸਪੋਕਸਮੈਨ' ਦਿੱਲੀ ਤੋਂ ਅਰੰਭ ਹੋਇਆ ਅਤੇ ਸਰਦਾਰ ਹੁਕਮ ਸਿੰਘ ਇਸ ਦੇ ਸੰਪਾਦਕ ਬਣੇ। ਉਦੋਂ ਤੋਂ ਹੀ ਸਪੋਕਸਮੈਨ ਨੇ ਆਲਮੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਤੋਂ ਪਿਆਰ ਮਿਲਿਆ।

S. Joginder Singh S. Joginder Singh

ਉਨ੍ਹਾਂ ਦੱਸਿਆ ਕਿ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਉਹ ਮੈਂਬਰ ਸਨ, ਉਸ ਵਲੋਂ ਵੀ ਵੱਡੇ ਪੱਧਰ 'ਤੇ ਸਪੋਕਸਮੈਨ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ। ਸਾਬਕਾ ਸੰਸਦ ਤਰਲੋਚਨ ਸਿੰਘ ਨੇ ਦੱਸਿਆ ਕਿ ਸਰਦਾਰ ਹੁਕਮ ਸਿੰਘ ਸਿੱਖਾਂ ਦੇ ਪਹਿਲੇ ਐਮ.ਪੀ. ਸਨ ਜਿਨ੍ਹਾਂ ਨੇ ਸੰਵਿਧਾਨ 'ਤੇ ਹਸਤਾਖ਼ਰ ਨਹੀਂ ਕੀਤੇ ਅਤੇ ਕਿਹਾ ਸੀ ਕਿ ਜੋ ਕਾਂਗਰਸ ਸਰਕਾਰ ਵਲੋਂ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਹੋਏ ਇਸ ਲਈ ਉਹ ਹਸਤਾਖ਼ਰ ਨਹੀਂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨਾਲ ਇੱਕ ਹੋਰ ਪਾਰਲੀਮੈਂਟ ਮੈਂਬਰ ਭੁਪਿੰਦਰ ਸਿੰਘ ਮਾਨ ਸਨ ਜਿਨ੍ਹਾਂ ਨੇ ਹੁਕਮ ਸਿੰਘ ਦਾ ਸਾਥ ਦਿਤਾ ਅਤੇ ਹਸਤਾਖ਼ਰ ਨਹੀਂ ਕੀਤੇ ਸਨ।  

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਕਮ ਸਿੰਘ ਹੁਰਾਂ ਦੇ ਗਵਰਨਰ ਬਣਨ ਤੋਂ ਬਾਅਦ ਉਨ੍ਹਾਂ ਨੇ 'ਸਪੋਕਸਮੈਨ' ਦੀ ਕਮਾਨ ਪਸੀਚਾ ਸਾਬ੍ਹ ਨੂੰ ਦੇ ਦਿਤੀ। ਜਦੋਂ ਸਪੋਕਸਮੈਨ ਖ਼ਤਮ ਹੋਣ ਦੀ ਕਗਾਰ ’ਤੇ ਸੀ ਤਾਂ ਸਰਦਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪਤਨੀ ਨੇ ਇਸ ਨੂੰ ਮੁੜ ਸੁਰਜੀਤ ਕੀਤਾ। ਇਹ ਸਰਦਾਰ ਜੋਗਿੰਦਰ ਸਿੰਘ ਦੀ ਹਿੰਮਤ ਹੈ ਕਿ ਇਸ ਹਫ਼ਤਾਵਾਰੀ ਪਰਚੇ ਨੂੰ ਪਹਿਲਾਂ ਅੰਗਰੇਜ਼ੀ ਤੋਂ ਪੰਜਾਬੀ ਕੀਤਾ ਅਤੇ ਫਿਰ 'ਰੋਜ਼ਾਨਾ  ਸਪੋਕਸਮੈਨ' ਬਣਾਇਆ ਅਤੇ ਹੁਣ ਇਹ ਚੈਨਲ ਵੀ ਬਣ ਗਿਆ ਹੈ ਅਤੇ ਵੱਡੇ ਪੱਧਰ 'ਤੇ ਧੁੱਮਾਂ ਪਾ ਰਿਹਾ ਹੈ।

Former MP Tarlochan SinghFormer MP Tarlochan Singh

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਪੋਕਸਮੈਨ  ਦਾ ਨਾਮ ਲੈਂਦੇ ਹਾਂ ਤਾਂ ਉਸ ਦਾ ਮਤਲਬ ਹੀ ਇਹ ਹੈ ਕੀ ਇਹ ਸਿੱਖਾਂ ਦਾ ਸਪੋਕਸਮੈਨ ਹੈ। ਪਿਛਲੇ ਸਮੇਂ ਵਿਚ ਜੋਗਿੰਦਰ ਸਿੰਘ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਹੈ ਕਿਉਂਕਿ ਉਹ ਸੱਚ ਬੋਲਦੇ ਅਤੇ ਸੱਚ ਹੀ ਲਿਖਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਤਾਂ ਭਾਵੇਂ ਬਹੁਤ ਸਾਰੇ ਮੀਡੀਆ ਚੈਨਲ ਅਕਾਲ ਤਖ਼ਤ ਦੇ ਜਥੇਦਾਰ ਬਾਰੇ ਬੋਲਦੇ ਹਨ ਪਰ ਸਭ ਤੋਂ ਪਹਿਲਾਂ ਸਚਾਈ ਦੇ ਹੱਕ ਵਿਚ ਜੇ ਕੋਈ ਬੋਲਿਆ ਸੀ ਤਾਂ ਉਹ ਜੋਗਿੰਦਰ ਸਿੰਘ ਸੀ।

S. Joginder Singh & Smt. Jagjit KaurS. Joginder Singh & Smt. Jagjit Kaur

ਤਰਲੋਚਨ ਸਿੰਘ ਨੇ ਕਿਹਾ, '' ਮੈਂ ਜੋਗਿੰਦਰ ਸਿੰਘ ਦੀ ਇਸ ਗੱਲ ਦੀ ਦਾਦ ਦਿੰਦਾ ਹਾਂ ਕਿ ਉਸ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦੱਬਣ ਨਹੀਂ ਦਿਤਾ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜ਼ੁਰਅੱਤ ਕੀਤੀ।'' ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਨੇ ਇਹ ਜਾਣਦੇ ਹੋਏ ਕਿ ਜੇਕਰ ਉਹ ਸੱਚ ਬੋਲਣਗੇ ਤਾਂ ਸਰਕਾਰੀ ਇਸ਼ਤਿਹਾਰ ਵੀ ਨਹੀਂ ਮਿਲਣਗੇ ਕਿਉਂਕਿ ਉਸ ਸਮੇਂ ਅਕਾਲੀਆਂ ਦੀ ਸਰਕਾਰ ਸੀ, ਫਿਰ ਵੀ ਉਨ੍ਹਾਂ ਨੇ ਸੱਚ 'ਤੇ ਪਹਿਰਾ ਦਿਤਾ। ਇਸ ਉਨ੍ਹਾਂ ਦੀ ਹਿੰਮਤ ਦਾ ਹੀ ਨਤੀਜਾ ਹੈ ਕਿ ਅੱਜ ਉਹ ਸਭ ਤੋਂ ਵੱਡਾ ਅਖ਼ਬਾਰ ਚਲਾ ਰਹੇ ਹਨ ਜਿਸ ਨੂੰ ਦੇਸ਼ ਵਿਦੇਸ਼ ਤੋਂ ਪਿਆਰ ਮਿਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement