
Bathinda News : ਦੋ ਸਾਲ ਪਹਿਲਾਂ ਕਨੇਡਾ ਗਿਆ ਸੀ ਸੁਮਿਤ ਅਹੂਜਾ
Bathinda News in Punjabi : ਦੋ ਸਾਲ ਪਹਿਲਾ ਕੈਨੇਡਾ ਗਏ ਨੌਜਵਾਨ ਸੁਮਿਤ ਅਹੂਜਾ ਦੀ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਮਿਤ ਅਹੂਜਾ ਪੁੱਤਰ ਰਾਮੇਸ਼ ਦਾਸ ਜੋ ਭਗਤਾ ਭਾਈ ਕਾ ਦਾ ਰਹਿਣ ਵਾਲਾ ਸੀ ਜੋ ਆਪਣੀ ਪਤਨੀ ਨਾਲ ਸਰੀ ਵਿਖੇ ਰਹਿ ਰਿਹਾ ਸੀ ਆਪਣੇ ਕੰਮ ਦੇ ਸਬੰਧ ਵਿੱਚ ਜਿਉਂ ਹੀ ਉਹ ਇੱਕ ਘਰ ਡਿਲੀਵਰੀ ਛੱਡਣ ਗਿਆ ਤਾ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਡਾਕਟਰ ਦੀ ਇੱਕ ਟੀਮ ਨੇ ਉਸ ਦਾ ਚੈਕਅਪ ਕੀਤਾ ਗਿਆ ਡਾਕਟਰੀ ਟੀਮ ਨੇ ਮੌਕੇ ’ਤੇ ਹੀ ਆਕਸੀਜਨ ਰਾਹੀਂ ਸਾਹ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਭਵ ਨਾ ਹੋ ਸਕਿਆ।
ਆਖਰਕਾਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸਦੇ ਮ੍ਰਿਤਕ ਸਰੀਰ ਨੂੰ ਪਿੰਡ ਭਗਤਾ ਭਾਈਕਾ ਵਿਖੇ ਭੇਜਣ ਦੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਮ੍ਰਿਤਕ ਦੋ ਭਰਾ ਸਨ ਜਿਨਾਂ ਵਿੱਚੋਂ ਇੱਕ ਆਸਟਰੇਲੀਆ ਰਹਿ ਰਿਹਾ ਹੈ ਅਤੇ ਪਿਤਾ ਰਮੇਸ਼ ਕੁਮਾਰ ਆਹੂਜਾ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਦੇ ਕੋਲਡ ਸਟੋਰ ’ਚ ਬਤੌਰ ਮੁਨੀਮ ਕੰਮ ਕਰ ਰਹੇ ਹਨ।
(For more news apart from youth from Bhagat Bhaika of Bathinda died heart attack in Canada News in Punjabi, stay tuned to Rozana Spokesman)