ਗੁਜਰਾਤ ਵਿੱਚ ਕੀਤੀ ਜਾਂਦੀ ਸੀ ਸ਼ਰਾਬ ਦੀ ਤਸਕਰੀ
ਬਠਿੰਡਾ: ਬਠਿੰਡਾ ਪੁਲਿਸ ਨੇ ਨੰਦਗੜ੍ਹ ਇਲਾਕੇ ਚੋਂ ਇੱਕ ਟਰਾਲੇ ਦੇ ਵਿੱਚੋਂ 415 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਇਹ ਸ਼ਰਾਬ ਦੀ ਤਸਕਰੀ ਗੁਜਰਾਤ ਇਲਾਕੇ ਵਿੱਚ ਕੀਤੀ ਜਾਂਦੀ ਸੀ ਅਤੇ ਉੱਥੇ ਸ਼ਰਾਬ ਵੇਚਣ ਲਈ ਲਿਜਾਈ ਜਾ ਰਹੀ ਸੀ। ਜਿਸ ਦੀ ਪੁਲਿਸ ਜਾਂਚ ਕੀਤੀ, ਤਾਂ ਟਰੱਕ ਦੇ ਉੱਤੇ ਜਾਅਲੀ ਨੰਬਰ ਪਲੇਟਾਂ ਲਾਈਆਂ ਹੋਈਆਂ ਸਨ। ਇਹਨਾਂ ਸ਼ਰਾਬ ਦੀਆਂ ਪੇਟੀਆਂ ਨੂੰ ਦੋ ਨੰਬਰ ਵਿਚ ਲਿਜਾਇਆ ਜਾ ਰਿਹਾ ਸੀ ਅਤੇ ਟਰੱਕ ਦੇ ਵਿੱਚ ਤਿੰਨ ਬੰਦੇ ਸਵਾਰ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਚਾਰ ਜਿਹੜੇ ਸ਼ਰਾਬ ਦੀ ਬਲੈਕ ਕਰਦੇ ਹਨ, ਉਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
