ਗੈਂਗਸਟਰ ਕੌਸ਼ਲ ਚੌਧਰੀ ਦੀਆਂ ਥਾਣੇ ਦੀ ਕੰਧ ਟੱਪਣ ਸਮੇਂ ਟੁੱਟੀਆਂ ਲੱਤਾਂ
Published : Jan 18, 2026, 11:18 am IST
Updated : Jan 18, 2026, 11:18 am IST
SHARE ARTICLE
Gangster Kaushal Chaudhary's legs broken while climbing the police station wall
Gangster Kaushal Chaudhary's legs broken while climbing the police station wall

5 ਦਿਨ ਦੇ ਰਿਮਾਂਡ ’ਤੇ ਮੁਲਜ਼ਮ ਮੁੱਲਾਂਪੁਰ ਥਾਣੇ ’ਚ ਹੈ ਬੰਦ

ਮੁੱਲਾਂਪੁਰ : ਲੁਧਿਆਣਾ ਵਿੱਚ ਗੁਰੂਗ੍ਰਾਮ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਹਰਿਆਣਾ ਦੇ ਖਤਰਨਾਕ ਗੈਂਗਸਟਰ ਕੌਸ਼ਲ ਚੌਧਰੀ ਨੇ ਥਾਣੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੁੱਲਾਂਪੁਰ ਦਾਖਾ ਥਾਣੇ ਦੀ ਪੁਲਿਸ ਨੂੰ ਧੱਕਾ ਦੇ ਕੇ ਗੈਂਗਸਟਰ ਨੇ ਦੀਵਾਰ ਟੱਪਣ ਦੀ ਕੀਤੀ ਕੋਸ਼ਿਸ਼ ਕੀਤੀ ਅਤੇ ਉਹ ਕੰਧ ਟੱਪਦੇ ਸਮੇਂ ਸੜਕ ’ਤੇ ਡਿੱਗ ਪਿਆ ਅਤੇ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਸ਼ਨੀਵਾਰ ਨੂੰ ਕੌਸ਼ਲ ਚੌਧਰੀ ਨੂੰ ਪੇਸ਼ੀ ਲਈ ਸਟਰੇਚਰ ’ਤੇ ਲੁਧਿਆਣਾ ਕੋਰਟ ਲਿਆਇਆ ਗਿਆ। ਇਸ ਦੌਰਾਨ ਉਸ ਦੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ ਅਤੇ ਕੋਰਟ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਬਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਸਥਿਤ ਲਗਜ਼ਰੀ ਕਾਰ ਰੋਇਲ ਲੀਮੋ ਦੇ ਸ਼ੋਅਰੂਮ ’ਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ।
ਇਸ ਮਾਮਲੇ ਵਿੱਚ ਪੰਜ ਦਿਨ ਪਹਿਲਾਂ ਕੌਸ਼ਲ ਚੌਧਰੀ ਗੁਰੂਗ੍ਰਾਮ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਇਆ ਗਿਆ ਸੀ। ਲੁਧਿਆਣਾ ਕੋਰਟ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲਣ ਦੇ ਬਾਅਦ ਉਸ ਨੂੰ ਮੁੱਲਾਪੁਰ ਥਾਣੇ ਰੱਖ ਲਿਆ ਸੀ ਪੁਲਿਸ ਦੇ ਮੁਤਾਬਿਕ ਰਾਤ ਦੇ ਸਮੇਂ ਗੈਂਗਸਟਰ ਨੇ ਪਿਸ਼ਾਬ ਦੇ ਲਈ ਜਾਣ ਦੀ ਗੱਲ ਕੀਤੀ ਇਸ ਦੌਰਾਨ ਉਸਨੇ ਡਿਊਟੀ ’ਤੇ ਤੈਨਾਤ ਪੁਲਿਸ ਕਰਮੀ ਨੂੰ ਧੱਕਾ ਦਿੱਤਾ ਅਤੇ ਥਾਣੇ ਦੀ ਦੀਵਾਰ ’ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਦੀਵਾਰ ਤੋਂ ਛਾਲ ਮਾਰਦੇ ਸਮੇਂ ਗੈਂਗਸਟਰ ਸੰਤੁਲਨ ਨਹੀਂ ਬਣਾ ਪਾਇਆ ਅਤੇ ਸੜਕ ’ਤੇ ਡਿੱਗ ਅਤੇ  ਉਸ ਦੀਟਾਂ ਦੋਵੇਂ ਲੱਤਾਂ ਫੈਕਚਰ ਹੋ ਗਿਆ। ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਤੁਰੰਤ ਕਾਬੂ ਕਰ ਲਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement