ਪਾਇਲ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ
Published : Feb 18, 2021, 2:44 am IST
Updated : Feb 18, 2021, 2:44 am IST
SHARE ARTICLE
image
image

ਪਾਇਲ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ

ਪਾਇਲ, 17 ਫ਼ਰਵਰੀ (ਖੱਟੜਾ): ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਕਾਂਗਰਸੀ ਉਮੀਦਵਾਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ ਜਿਥੇ 11 ਵਾਰਡਾਂ ਵਿਚੋਂ 9 ਵਾਰਡਾਂ ਵਿਚ ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਹੋਈ ਹੈ ਪਰ ਕਾਂਗਰਸ ਪਾਰਟੀ ਲਈ ਵੱਕਾਰ ਦਾ ਸਵਾਲ ਬਣੇ ਦੋ ਵਾਰਡ 6 ਅਤੇ 9 ਵਿਚੋਂ ਅਕਾਲੀ ਦਲ ਤੇ ਸ਼ਹਿਰੀ ਵਿਕਾਸ ਮੰਚ ਦੇ ਆਜ਼ਾਦ ਉਮੀਦਵਾਰ ਜੇਤੂ ਰਹੇ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਵਿਚੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ, 2 ਵਿਚੋਂ ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ 3 ਵਿਚੋਂ ਗੁਰਕਿ੍ਰਪਾਲ ਸਿੰਘ 4 ਵਿਚੋਂ ਮਨਜੀਤ ਕੌਰ, 5 ਵਿਚੋਂ ਧਰਮਿੰਦਰ ਸਿੰਘ ਛਿੰਦੀ, 6 ਵਿਚੋਂ ਅਕਾਲੀ ਤੇ ਵਿਕਾਸ ਮੰਚ ਦੇ ਹਰਮੀਤ ਕੌਰ ਗਰਚਾ, 7 ਵਿਚੋਂ ਕਾਂਗਰਸ ਦੇ ਬਲਵੀਰ ਸਿੰਘ ਲਾਲਾ, 8 ਵਿਚੋਂ ਕਾਂਗਰਸ ਦੇ ਹਰਪ੍ਰੀਤ ਸਿੰਘ ਟੇਲਰ ਮਾਸਟਰ, 9 ਵਿਚੋਂ ਅਕਾਲੀ ਦਲ ਦੀ ਹਰਪਿੰਦਰ ਕੌਰ ਸੋਹੀ, 10 ‘ਚੋਂ ਕਾਂਗਰਸ ਦੀ ਅਨੂੰ ਸੋਨੀ ਅਤੇ 11 ਵਿਚੋਂ ਕਾਂਗਰਸ ਦੀ ਬਲਜਿੰਦਰ ਕੌਰ ਜੇਤੂ ਰਹੀ ਹੈ ਅਤੇ ‘ਆਪ’ ਖਾਤਾ ਵੀ ਨਹੀਂ ਖੋਲ੍ਹ ਸਕੀ। ਜੇਤੂ ਉਮੀਦਵਾਰਾਂ ਦੇ ਸਮੱਰਥਕ ਢੋਲ ਦੇ ਡੱਗੇ ਉਤੇ ਗਲੀਆਂ ਵਿਚ ਜਸ਼ਨ ਮਨਾ ਰਹੇ ਹਨ, ਉੱਥੇ ਹੀ ਚੋਣ ਨਤੀਜਿਆਂ ਨੂੰ ਕੁੱਝ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਵੱਲੋਂ ਧੱਕੇਸ਼ਾਹੀ ਤੇ ਹੇਰਾ-ਫੇਰੀ ਕਰਨ ਦੀ ਗੱਲ ਵੀ ਆਖੀ।  ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਸ਼ਹਿਰ ਦੇ ਸਮੂਹ ਵੋਟਰਾਂ ਦਾ ਧਨਵਾਦ ਕੀਤਾ। 
  ਨਗਰ ਕੌਂਸਲ ਚੋਣਾਂ ਦੀ ਗਿਣਤੀ ਸਮੇਂ ਕਰਵੇਜ਼ ਕਰਨ ਗਏ ਮੀਡੀਆ ਕਰਮੀਆਂ ਨੂੰ ਗੇਟ ਉਤੇ ਤਾਇਨਾਤ ਪੁਲਿਸ ਪ੍ਰਸ਼ਾਸਨ ਵਲੋਂ ਪਾਸ ਹੋਣ ਦੇ ਬਾਵਜੂਦ ਵੀ ਅੰਦਰ ਜਾਣ ਤੋਂ ਰੋਕਿਆ ਗਿਆ ਜੋ ਕਿ ਸ਼ੱਕ ਦੇ ਘੇਰੇ ਵਿਚ ਹੈ। ਜੇਕਰ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਦੀ ਮਨਾਹੀ ਸੀ ਤਾਂ ਸਰਕਾਰ ਵਲੋਂ ਪਾਸ ਜਾਰੀ ਕਰਨ ਦੀ ਕੀ ਲੋੜ ਸੀ। ਜਦੋਂ ਇਸ ਸਬੰਧੀ ਐਸਡੀਐਮ ਪਾਇਲ ਮਨਕੰਵਲ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਡੀਏ ਨੂੰ ਅੰਦਰ ਜਾਣ ਦੀ ਕੋਈ ਮਨਾਹੀ ਨਹੀਂ ਸੀ। ਇਸ ਗੱਲ ਦਾ ਜਵਾਬਦੇਹ ਪੁਲਿਸ ਪ੍ਰਸ਼ਾਸਨ ਹੈ। ਜਦੋਂ ਇਸ ਬਾਰੇ ਡੀਐਸਪੀ ਹਰਦੀਪ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਿਊਟੀ ਦੇ ਖੜ੍ਹੇ ਮੁਲਾਜ਼ਮਾਂ ਦੀ ਮਾੜੀ ਗੱਲ ਹੈ।  


ਫੋਟੋ ਕੈਪਸ਼ਨ: ਖੰਨਾ 17 ਫਰਵਰੀ ਏ ਐੱਸ ਖੰਨਾ  01

ਕੈਪਸ਼ਨ-ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਨਾਲ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਹੋਰ। 

    


ਕਾਂਗਰਸ ਪਾਰਟੀ ਲਈ ਵੱਕਾਰ ਦਾ ਸਵਾਲ ਬਣੇ ਦੋ ਵਾਰਡਾਂ ‘ਚੋਂ ਅਕਾਲੀ ਦਲ  ‘ਤੇ ਸ਼ਹਿਰੀੇ ਵਿਕਾਸ ਮੰਚ ਜੇਤੂ
ਪੁਲੀਸ ਪ੍ਰਸ਼ਾਸਨ ਵੱਲੋਂ ਮੀਡੀਆ ਕਰਮੀਆਂ ਨੂੰ ਪਾਸ ਹੋਣ ਦੇ ਬਾਵਜੂਦ ਵੀ ਅੰਦਰ ਜਾਣ ਤੋਂ ਰੋਕਿਆ
ਆਮ ਆਦਮੀ ਪਾਰਟੀ ਖਾਤਾ ਵੀ ਨਹੀ ਖੋਲ ਸਕੀ

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement