
ਆਜ਼ਾਦ ਭਾਰਤ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਹੋਵੇਗੀ ਫਾਂਸੀ
ਤਰੀਕ ਤੈਅ ਹੋਣ ਤੋਂ ਪਹਿਲਾਂ ਹੀ ਫਾਂਸੀ ਦੀਆਂ ਤਿਆਰੀਆਂ ਸ਼ੁਰੂ
ਨਵੀਂ ਦਿੱਲੀ, 17 ਫ਼ਰਵਰੀ : ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਕਿਸੇ ਅਪਰਾਧੀ ਔਰਤ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇਗੀ | ਇਸ ਲਈ ਮਥੁਰਾ ਜੇਲ ਵਿਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ | ਅਮਰੋਹਾ ਦੀ ਰਹਿਣ ਵਾਲੀ ਸਬਨਮ ਨੂੰ ਮਥੁਰਾ ਵਿਚ ਉੱਤਰ ਪ੍ਰਦੇਸ ਦੇ ਇਕਲੌਤੇ ਫਾਂਸੀ ਘਰ ਵਿਚ ਫਾਂਸੀ ਦਿਤੀ ਜਾਵੇਗੀ | ਇਸ ਲਈ ਮਥੁਰਾ ਜੇਲ ਵਿਚ ਤਿਆਰੀਆਂ ਵੀ ਸੁਰੂ ਹੋ ਗਈਆਂ ਹਨ | ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਵਾਲੇ ਪਵਨ ਜੱਲਾਦ ਹੁਣ ਤਕ ਦੋ ਫਾਂਸੀ ਘਰਾਂ ਦਾ ਮੁਆਇਨਾ ਵੀ ਕਰ ਚੁੱਕੇ ਹਨ |
ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਬਾਵਨਖੇੜੀ ਪਿੰਡ ਦੀ ਰਹਿਣ ਵਾਲੀ ਸ਼ਬਨਮ ਨੇ 14 ਅਪ੍ਰੈਲ, 2008 ਦੀ ਰਾਤ ਅਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਮਾਤਾ-ਪਿਤਾ ਤੇ ਮਾਸੂਮ ਭਤੀਜੇ ਸਮੇਤ ਪਰਵਾਰ ਦੇ ਸੱਤ ਲੋਕਾਂ ਦਾ ਕੁਹਾੜੀ ਨਾਲ ਗਲਾ ਵੱਢ ਕੇ ਮੌਤ ਦੀ ਨੀਂਦ ਸੁਆ ਦਿਤਾ ਸੀ | ਇਸ ਮਾਮਲੇ 'ਚ ਸਥਾਨਕ ਅਦਾਲਤ ਨੇ ਵੀ ਦੋਵਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ | ਸੁਪਰੀਮ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰਖਿਆ ਤਾਂ ਰਾਸ਼ਟਰਪਤੀ ਨੇ ਵੀ ਤਰਸ ਪਟੀਸ਼ਨ ਖ਼ਾਰਜ ਕਰ ਦਿਤੀ, ਯਾਨੀ ਸਲੀਮ ਤੇ ਸ਼ਬਨਮ ਦੇ ਖੂਨੀ ਇਸ਼ਕ ਦੀ ਕਹਾਣੀ ਫਾਂimageਸੀ ਤਕ ਪਹੁੰਚ ਗਈ ਹੈ | ਇਸ ਲਈ ਹੁਣ ਉਸ ਨੂੰ ਫਾਂਸੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਮੌਤ ਦਾ ਵਾਰੰਟ ਜਾਰੀ ਹੁੰਦੇ ਹੀ ਸ਼ਬਨਮ ਨੂੰ ਫਾਂਸੀ ਦੇ ਦਿਤੀ ਜਾਵੇਗੀ |