ਕਾਂਗਰਸ ਨੇ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਚੋਣਾਂ ਵਿਚ ਵਿਰੋਧੀਆਂ ਨੂੰ  ਕਰਾਰੀ ਹਾਰ ਦਿਤੀ
Published : Feb 18, 2021, 1:30 am IST
Updated : Feb 18, 2021, 1:30 am IST
SHARE ARTICLE
image
image

ਕਾਂਗਰਸ ਨੇ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਚੋਣਾਂ ਵਿਚ ਵਿਰੋਧੀਆਂ ਨੂੰ  ਕਰਾਰੀ ਹਾਰ ਦਿਤੀ


ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਨੂੰ  ਵੱਡਾ ਝਟਕਾ, ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ  ਵੀ ਭੁਗਤਣਾ ਪਿਆ ਵੱਡਾ ਖ਼ਮਿਆਜ਼ਾ


ਚੰਡੀਗੜ੍ਹ, 17 ਫ਼ਰਵਰੀ (ਗੁਰਉਪਦੇਸ਼ ਭੁੱਲਰ) : 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਇਕ ਸਾਲ ਪਹਿਲਾਂ ਹੋਈਆਂ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ  ਨੇ ਵਿਰੋਧੀ ਪਾਰਟੀਆਂ ਨੂੰ  ਕਰਾਰੀ ਹਾਰ ਦਿੰਦਿਆਂ ਹੰੂਝਾ ਫੇਰ ਜਿੱਤ ਹਾਸਲ ਕੀਤੀ ਹੈ | ਜਿਥੇ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਨੂੰ  ਵੱਡੀ ਹਾਰ ਹੋਈ, ਉਥੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ  ਵੀ ਵੱਡਾ ਝਟਕਾ ਲੱਗਾ ਹੈ | ਆਪ ਦੂਜੇ ਸਥਾਨ ਤੋਂ ਥੱਲੇ ਚਲੀ ਗਈ ਹੈ | ਇਨ੍ਹਾਂ ਚੋਣਾਂ ਨੂੰ  2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ | ਕਿਸਾਨ ਅੰਦੋਲਨ ਦੀ ਖੁਲ੍ਹ ਕੇ ਹਮਾਇਤ ਕਰਨ ਦਾ ਵੀ ਕਾਂਗਰਸ ਨੂੰ  ਫ਼ਾਇਦਾ ਮਿਲਿਆ ਹੈ |
ਸ਼ਾਮ ਤਕ ਪ੍ਰਾਪਤ ਅੰਤਮ ਨਤੀਜਿਆਂ ਮੁਤਾਬਕ ਕਾਂਗਰਸ 8 ਨਗਰ ਨਿਗਮਾਂ ਵਿਚੋਂ 6 'ਤੇ ਕਾਬਜ਼ ਹੋਈ ਹੈ ਤੇ ਇਕ ਨਿਗਮ 'ਤੇ ਬਹੁਮਤ ਨਹੀਂ ਪਰ ਆਜ਼ਾਦ ਮੈਂਬਰਾਂ ਨਾਲ ਕਾਂਗਰਸ ਦਾ ਹੀ ਮੇਅਰ ਬਣਨ ਦੇ ਆਸਾਰ ਹਨ | ਮੋਹਾਲੀ ਨਗਰ ਨਿਗਮ ਦਾ ਨਤੀਜਾ ਹਾਲੇ ਆਉਣਾ ਹੈ | ਨਗਰ ਕੌਂਸਲਾਂ ਦੇ 1815 ਵਾਰਡਾਂ ਵਿਚੋਂ ਕਾਂਗਰਸ 1119 ਵਿਚ ਜਿੱਤ ਹਾਸਲ ਕੀਤੀ ਹੈ | ਨਗਰ ਨਿਗਮ ਦੀਆਂ 350 ਸੀਟਾਂ ਵਿਚੋਂ 281 ਉਪਰ ਕਾਂਗਰਸ ਜੇਤੂ ਰਹੀ | ਅਕਾਲੀ ਦਲ ਨੂੰ  ਨਗਰ ਕੌਂਸਲਾਂ ਵਿਚ 289, ਨਗਰ ਨਿਗਮ ਵਿਚ 33 ਸੀਟਾਂ 'ਤੇ ਜਿੱਤ ਮਿਲੀ ਹੈ | ਭਾਜਪਾ ਨੂੰ  ਨਗਰ ਕੌਂਸਲਾਂ ਵਿਚ 38 ਤੇ ਨਿਗਮਾਂ ਵਿਚ 20 ਸੀਟਾਂ 'ਤੇ ਜਿੱਤ ਮਿਲੀ ਜਦਕਿ 'ਆਪ' ਨੂੰ  ਕੌਂਸਲਾਂ ਵਿਚ 57 ਤੇ ਨਿਗਮਾਂ ਵਿਚ ਸਿਰਫ਼ 9 ਸੀਟਾਂ 'ਤੇ ਜਿੱਤ ਮਿਲੀ | 2015 ਦੀਆਂ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ ਕਾਰਗੁਜ਼ਾਰੀ ਬਹੁਤ ਬੇਹਤਰ ਰਹੀ ਹੈ ਅਤੇ ਬਠਿੰਡਾ ਨਗਰ ਨਿਗਮ ਵਿਚ ਕਾਂਗਰਸ ਦਾ ਪਹਿਲੀ ਵਾਰ ਮੇਅਰ ਬਣੇਗਾ |

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement