
ਰਾਹੁਲ ਗਾਂਧੀ ਨੇ ਢਾਬੇ 'ਤੇ ਬੈਠ ਕੇ ਚੱਖਿਆ ਪੰਜਾਬੀ ਸੁਵਾਦ
ਚੰਡੀਗੜ੍ਹ: ਪੰਜਾਬ ਵਿੱਚ ਚੋਣ ਪ੍ਰਚਾਰ ਠੱਪ ਹੋਣ ਤੋਂ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨਾਲ ਜੁੜਨ ਦਾ ਕੋਈ ਮੌਕਾ ਨਹੀਂ ਛੱਡ ਰਹੀ। ਇਸੇ ਕੜੀ ਵਿਚ ਰਾਹੁਲ ਗਾਂਧੀ ਨੇ ਕੱਲ੍ਹ ਬੱਸੀ ਪਠਾਣਾਂ ਅਤੇ ਫਤਿਹਗੜ੍ਹ ਸਾਹਿਬ ਵਿੱਚ ਚੋਣ ਰੈਲੀਆਂ ਕੀਤੀਆਂ। ਇਸ ਦੌਰਾਨ ਰਾਹੁਲ ਗਾਂਧੀ ਦੁਪਹਿਰ ਦਾ ਖਾਣਾ ਖਾਣ ਲਈ ਅਚਾਨਕ ਇੱਕ ਢਾਬੇ 'ਤੇ ਪਹੁੰਚੇ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੀਨੀਅਰ ਆਗੂ ਰਾਜੀਵ ਸ਼ੁਕਲਾ ਅਤੇ ਯੂਥ ਕਾਂਗਰਸ ਦੇ ਸ੍ਰੀਨਿਵਾਸ ਵੀ ਮੌਜੂਦ ਸਨ।
CM Channi
ਇਸ ਦੇ ਨਾਲ ਹੀ ਸੀਐਮ ਚਰਨਜੀਤ ਚੰਨੀ ਕੱਲ੍ਹ ਚੋਣ ਪ੍ਰਚਾਰ ਲਈ ਅਟਾਰੀ ਪਹੁੰਚੇ। ਉਥੇ ਬੱਚਿਆਂ ਨੂੰ ਖੇਡਦਾ ਦੇਖ ਕੇ ਉਹ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਨਾਲ ਫੁੱਟਬਾਲ ਖੇਡਣ ਲੱਗ ਪਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੰਨੀ ਨੇ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਉਹ ਭਦੌੜ ਵਿੱਚ ਬੱਚਿਆਂ ਨਾਲ ਕ੍ਰਿਕਟ ਅਤੇ ਬਜ਼ੁਰਗਾਂ ਨਾਲ ਤਾਸ਼ ਖੇਡ ਚੁੱਕੇ ਹਨ।
CM Channi
ਚਰਨਜੀਤ ਚੰਨੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ। ਕਾਂਗਰਸ ਨੇ ਉਨ੍ਹਾਂ ਨੂੰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਇਆ ਹੈ। ਇਸ ਤੋਂ ਇਲਾਵਾ ਉਹ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਚੰਨੀ ਨੇ 111 ਦਿਨਾਂ ਤੱਕ ਸਰਕਾਰ ਚਲਾਈ।
Rahul Gandhi
ਇਸ ਦੌਰਾਨ ਚੰਨੀ ਨੇ ਲਗਾਤਾਰ ਬਿਜਲੀ ਦਰਾਂ 'ਚ ਕਟੌਤੀ, ਬਿੱਲ ਮੁਆਫੀ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਆਮ ਆਦਮੀ ਨੂੰ ਸੁੱਖ ਦਾ ਸਾਹ ਦਿੱਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਰੈਲੀਆਂ ਵਿੱਚ ਸੀਐਮ ਚੰਨੀ ਦੇ ਕੰਮਾਂ ਦੀ ਤਾਰੀਫ਼ ਕਰ ਰਹੇ ਹਨ।
Rahul Gandhi