
ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਲੋੜ ਹੈ ਤੇ ਜਦੋਂ ਇਹ ਖ਼ਤਮ ਹੋ ਗਿਆ ਤਾਂ ਅਪਣੇ ਆਪ ਹੀ ਪੰਜਾਬ ਉੱਪਰ ਆ ਜਾਵੇਗਾ।
ਡੇਰਾ ਬਾਬਾ ਨਾਨਕ - ਅੱਜ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਡੇਰਾ ਬਾਬਾ ਨਾਨਕ ਇਸ ਸੀਟ ਤੋਂ 3 ਵਾਰ ਜਿੱਤਿਆ ਹਾਂ ਤੇ ਚੌਥੀ ਵਾਰ ਵੀ ਜਿੱਤਾਂਗਾ। ਉਹਨਾਂ ਨੇ ਪੰਜਾਬ ਵਿਚ ਜੋ ਗੁੰਡਾਗਰਦੀ ਤੇ ਨਸ਼ਾ ਹੈ, ਮੈਂ 3 ਮਹੀਨੇ ਜੋ ਡਿਪਾਰਟਮੈਂਟ ਨੂੰ ਦੇਖਿਆ ਹੈ ਇਸ ਵਿਚ ਅਜੇ ਵੀ ਬਹੁਤ ਕੰਮ ਕਰਨ ਵਾਲਾ ਹੈ। ਉਹਨਾਂ ਕਿਹਾ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਲੋੜ ਹੈ ਤੇ ਜਦੋਂ ਇਹ ਖ਼ਤਮ ਹੋ ਗਿਆ ਤਾਂ ਅਪਣੇ ਆਪ ਹੀ ਪੰਜਾਬ ਉੱਪਰ ਆ ਜਾਵੇਗਾ। ਉਹਨਾਂ ਕਿਹਾ ਕਿ ਇਹ ਜੋ ਗੈਗਸਟਰ ਤੇ ਨਸ਼ਾ ਤਸਕਰੀ ਹਨ
Sukhjinder Randhawa
ਇਹਨਾਂ ਨੂੰ ਤੋੜਨ ਲਈ ਬਹੁਤ ਤਾਕਤ ਚਾਹੀਦੀ ਹੈ ਤੇ ਫਿਰ ਜਾ ਕੇ ਇਹਨਾਂ ਦਾ ਖਤਮਾ ਹੋਵੇਗਾ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੇ ਚੱਲ ਰਹੇ ਡਰੱਗ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੋ ਬਿਕਰਮ ਮਜੀਠੀਆ ਨੂੰ 23 ਤਾਰੀਕ ਤੱਕ ਰਾਹਤ ਮਿਲੀ ਹੈ ਉਸ ਨੂੰ ਮੈਂ ਨਹੀਂ ਮੰਨਦਾ ਕਿ ਉਸ ਨੂੰ ਰਾਹਤ ਮਿਲੀ ਹੈ ਕਿਉਂਕਿ ਈਡੀ ਨੇ ਇਹ ਕਿਹਾ ਹੈ ਕਿ ਜੋ ਵੀ ਹੁਣ ਤੱਕ ਜਾਂਚ ਹੋਈ ਹੈ ਉਸ ਵਿਚ ਮਜੀਠੀਆ ਹੱਥ ਲੱਗ ਰਿਹਾ ਹੈ, ਉਹਨਾਂ ਕਿਹਾ ਕਿ ਕੇਸ ਵਿਚ ਇਹ ਕਿਹਾ ਗਿਆ ਹੈ ਕਿ ਇਸ ਵਿਚ ਅਜੇ ਹੋਰ ਜਾਂਚ ਦੀ ਲੋੜ ਹੈ ਤੇ ਜਿਸ ਕਰ ਕੇ ਫਿਲਹਾਲ ਦੇ ਲਈ ਉਸ ਦੀ ਬੇਲ ਰੱਦ ਕੀਤੀ ਜਾਂਦੀ ਹੈ। ਰੰਧਾਵਾ ਨੇ ਦੱਸਿਆ ਕਿ ਉਸ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਮੈਨੂੰ 20 ਤਾਰੀਕ ਤੱਕ ਰਾਹਤ ਦਿੱਤੀ ਜਾਵੇ
Sukhjinder Randhawa
ਕਿਉਂਕਿ ਮੈਂ ਚੋਣਾਂ ਲੜ ਰਿਹਾ ਹਾਂ ਤੇ ਉਸ ਵੱਲੋਂ ਬੇਨਤੀ ਕਰਨ 'ਤੇ ਉਸ ਨੂੰ ਰਾਹਤ ਮਿਲੀ ਹੈ ਨਾ ਕਿ ਉਹਨਾਂ ਨੇ ਖੁਦ ਰਾਹਤ ਦਿੱਤੀ ਹੈ ਤੇ ਸੁਪਰੀਮ ਕੋਰਟ ਨੇ ਖੁਦ ਕਿਹਾ ਹੈ ਕਿ ਉਹ 24 ਤਾਰੀਕ ਨੂੰ ਖੁਦ ਸਰੈਂਡਰ ਕਰੇ ਤੇ ਸਰੈਂਡਰ ਦਾ ਮਤਲਬ ਤਾਂ ਸਭ ਨੂੰ ਪਤਾ ਹੀ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਸੋਸ਼ਲ ਮੀਡੀਆ 'ਤੇ ਜ਼ਰੂਰ ਮਜ਼ਬੂਤ ਹੋਣਗੇ ਪਰ ਲੋਕਾਂ ਦੇ ਦਿਲਾਂ ਵਿਚ ਨਹੀਂ ਤੇ ਲੋਕ ਡਰੱਗ ਵਾਲੇ ਨੂੰ ਤੇ ਬਦਮਾਸ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਬਿਆਨ ਬਾਰੇ ਪੁੱਛਿਆ ਗਿਆ
Sukhjinder Randhawa
ਕਿ ਜੋ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਕਿ ਬਾਹਰਲੇ ਵਿਅਕਤੀ, ਯੂਪੀ ਦੇ ਵਿਅਕਤੀ ਪੰਜਾਬ ਵਿਚ ਨਹੀਂ ਵਾੜਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਉਹਨਾਂ ਨੇ ਬਿਲਕੁਲ ਸਹੀ ਕਿਹਾ ਹੈ ਕਿਉਂਕਿ ਪੰਜਾਬ ਦੇ ਹੱਕਾਂ ਦੀ ਚੋਰੀ ਕਰਨ ਵਾਲਿਆ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੇਜਰੀਵਾਲ ਨੇ ਜੋ ਬਿਆਨ ਦਿੱਤਾ ਹੈ ਕਿ ਪਾਣੀਆਂ ਨੂੰ ਲੈ ਕੇ ਬੈਠ ਕੇ ਸਮਝੌਤੇ ਕਰਨੇ ਚਾਹੀਦੇ ਹਨ ਤਾਂ ਉਸ ਦਾ ਮਤਲਬ ਕੀ ਕੱਢਿਆ ਜਾਵੇ, ਇਹ ਕਹਿ ਰਹੇ ਨੇ ਕਿ ਸਮਝੌਤੇ ਕੀਤੇ ਜਾਣ ਰੱਬ ਨਾ ਕਰੇ ਕਿ ਜੇ ਇਹਨਾਂ ਦੀ ਸਰਕਾਰ ਆ ਵੀ ਜਾਂਦੀ ਹੈ ਤਾਂ ਇਹ ਤਾਂ ਪੰਜਾਬ ਨੂੰ ਬੰਜਰ ਬਣਾ ਦੇਣਗੇ ਤੇ ਪੰਜਾਬ ਵਿਚ ਰਹਿਣ ਕੁੱਝ ਨਹੀਂ ਦੇਣਗੇ।