ਬੰਬਨੁਮਾ ਚੀਜ਼ ਮਿਲਣ ਨਾਲ ਸਮਾਣਾ 'ਚ ਦਹਿਸ਼ਤ 
Published : Feb 18, 2022, 8:40 pm IST
Updated : Feb 18, 2022, 8:40 pm IST
SHARE ARTICLE
file Photo
file Photo

-ਚੋਰੀ ਦੇ ਮੋਟਰਸਾਇਕਲ ਦੇ ਬੈਗ ਵਿਚ ਰੱਖੀ ਹੋਈ ਸੀ ਉਕੱਤ ਬੰਬਨੁੰਮਾ ਚੀਜ

-ਚੋਰੀ ਦੇ ਮੋਟਰਸਾਇਕਲ ਦੇ ਬੈਗ ਵਿਚ ਰੱਖਿਆ ਹੋਇਆ ਸੀ ਉਕੱਤ ਬੰਬਨੁੰਮਾ ਚੀਜ
-ਦੇਰ ਸ਼ਾਮ ਤੱਕ ਵੀ ਪੁਲੀਸ ਇਸ ਨੂੰ ਨਹੀਂ ਕਰ ਸੀ ਸਕੀ ਸਪਸ਼ਟ
--ਬੰਬ ਨਿਰੋਧਕ ਦਸਤੇ ਦੀ ਇੰਤਜਾਰ 'ਚ ਬੀਤੇ ਕਈ ਘੰਟੇ 

ਚਮਕੌਰ ਮੋਤੀਫ਼ਾਰਮ

ਸਮਾਣਾ - ਵਿਧਾਨਸਭਾ ਚੋਣਾਂ ਤੋਂ ਮਾਤਰ ਕੁੱਝ ਘੰਟੇ ਪਹਿਲਾ ਸਥਾਨਕ ਸ੍ਰੀ ਅਗਰਵਾਲ ਗਊਸ਼ਾਲਾ ਦੇ ਮੁੱਖ ਗੇਟ ਤੇ ਚੋਰੀ ਦੇ ਮੋਟਰਸਾਇਕਲ ਦੇ ਬੇਗ ਵਿਚ  ਬੰਬਨੁੰਮਾ ਚੀਜ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲੀਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦੇਣ ਦੇ ਬਾਵਜੂਦ ਪੁਲੀਸ ਕਾਫ਼ੀ ਦੇਰੀ ਨਾਲ ਮੌਕੇ ਤੇ ਪੁੱਜੀ। ਸਵੇਰੇ 12 ਵਜੇ ਦਾ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਪੁਲੀਸ ਦੇਰ ਸ਼ਾਮ ਤੱਕ ਵੀ ਇਸ ਬੰਬਨੁੰਮਾ ਚੀਜ਼ ਬਾਰੇ ਸ਼ਪਸ਼ਟ ਨਹੀਂ ਦੱਸ ਸਕੀ। ਜਿਸ ਕਾਰਨ ਪੁਲੀਸ ਦੀ ਕਾਰਵਾਈ ਤੇ ਵੀ ਸਵਾਲੀਆਂ ਨਿਸ਼ਾਨ ਲੱਗਦੇ ਰਹੇ।

ਹਾਲਾਂਕਿ ਦੇਰ ਸ਼ਾਮ ਤੱਕ ਪੁਲੀਸ ਦੇ ਕਈ ਵੱਡੇ ਅਧਿਕਾਰੀ ਮੌਕੇ ਤੇ ਪੁੱਜ ਗਏ ਸਨ ਪ੍ਰੰਤੂ ਬੰਬ ਨਿਰੋਧਕ ਦਸਤੇ ਦੇ ਨਾ ਪੁੱਜਣ ਕਾਰਨ ਇਸ ਬੰਬ ਨੁਮਾ ਚੀਜ ਬਾਰੇ ਕੁੱਝ ਪਤਾ ਨਹੀਂ ਚਲ ਸਕਿਆ। ਹਾਲਾਂਕਿ ਪੁਲੀਸ ਦੇ ਡਾਗ ਸੂਕੈਡ ਵੱਲੋਂ ਇਸ ਦੀ ਜਾਂਚ ਤੋਂ ਬਾਅਦ ਇਸ ਦੇ ਬੰਬ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਜਿਸ ਤੋਂ ਬਾਅਦ ਹੀ ਪੁਲੀਸ ਵੱਲੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।

ਜਾਣਕਾਰੀ ਅਨੁਸਾਰ ਗਊਸ਼ਾਲਾ ਦੇ ਮੁੱਖ ਗੇਟ ਤੇ ਜੂਸ ਦੀ ਰੇਹੜੀ ਲਗਾਉਂਦੇ ਵਿਅਕਤੀ ਆਸੂ ਨੇ ਕੱਲ ਤੋਂ ਖੜੇ ਮੋਟਰਸਾਇਕਲ ਨੂੰ ਜਦੋਂ ਜਾ ਕੇ ਦੇਖਿਆ ਤਾਂ ਉਸਨੂੰ ਬੈਗ ਵਿਚ ਕੁੱਝ ਲਗਾ ਜਦੋਂ ਉਸਨੇ ਇਸ ਖੋਲ ਕੇ ਦੇਖਿਆ ਤਾਂ ਉਸ ਵਿਚੋਂ ਬੀਪ ਦੀ ਆਵਾਜ਼ ਆ ਰਹੀ ਸੀ। ਸ਼ੱਕ ਹੋਣ ਤੇ ਉਸਨੇ ਇਸ ਦੀ ਸੂਚਨਾ ਗਊਸ਼ਾਲਾ ਦੇ ਪ੍ਰਧਾਨ ਅਮਿਤ ਸਿੰਗਲਾ ਨੂੰ ਦਿੱਤੀ ਜਿਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੇ ਪਹੁੰਚੀ ਪੁਲੀਸ ਨੇ ਇਸ ਦੀ ਜਾਂਚ ਤੋਂ ਬਾਅਦ ਡਾਗ ਸੂਕੈਡ ਨੂੰ ਇਸ ਦੀ ਜਾਂਚ ਲਈ ਬੁਲਾਇਆ। ਡਾਗ ਸੂਕੈਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਦੇ ਬੰਬ ਹੋਣ ਦੀ ਆਂਸ਼ਕਾ ਵਿਚ ਕਾਫ਼ੀ ਵਾਧਾ ਕੀਤਾ ਜਿਸ ਤੋਂ ਬਾਅਦ ਪੁਲੀਸ ਨੇ ਉਕੱਤ ਬੰਬ ਤੇ ਮਿੱਟੀ ਦੇ ਥੈਲੇ ਲਗਾ ਕੇ ਕਵਰ ਕਰ ਦਿੱਤਾ ਤੇ ਨੇੜਲੇ ਟ੍ਰੈਫ਼ਿਕ ਨੂੰ ਬੰਦ ਕਰਵਾ ਦਿੱਤਾ। 

ਦੇਰ ਸ਼ਾਮ ਤੱਕ ਪੁਲੀਸ ਦੇ ਐਸਐਸਪੀ ਪਟਿਆਲਾ ਡਾ. ਸੰਦੀਪ ਗਰਗ, ਆਈਜੀ ਜਸਪ੍ਰੀਤ ਸਿੰਘ ਸਿੱਧੂ,ਐਸਪੀ ਡੀ. ਡਾ.ਹਰਮਹਿਤਾਬ ਸਿੰਘ, ਡੀਐਸਪੀ ਡੀ  ਕ੍ਰਿਸ਼ਨ ਪੈਂਥੇ , ਡੀਐਸਪੀ ਸਮਾਣਾ ਪ੍ਰਭਜੋਤ ਕੌਰ,ਸਿਟੀ ਥਾਣਾ ਮੁੱਖੀ ਸੁਰਿੰਦਰ ਸਿੰਘ ਭੱਲਾ,ਸਦਰ ਥਾਣਾ ਮੁੱਖੀ ਅਮਨਦੀਪ ਸਿੰਘ ਹਾਜਰ ਸਨ। 

file photo 

ਇੱਕ ਹਫ਼ਤਾ ਪਹਿਲਾ ਪਟਿਆਲਾ ਤੋਂ ਚੋਰੀ ਹੋਇਆ ਸੀ ਮੋਟਰਸਾਇਕਲ
ਜਿਸ ਮੋਟਰਸਾਇਕਲ ਵਿਚ ਇਹ ਬੰਬ ਨੁੰਮਾ ਚੀਜ ਮਿਲੀ ਹੈ ਇਹ ਮੋਟਰਸਾਇਕਲ ਇਕ ਹਫ਼ਤਾ ਪਹਿਲਾ ਪਟਿਆਲਾ ਤੋਂ ਚੋਰੀ ਹੋਇਆ ਸੀ ਜਿਸ ਦੇ ਮਾਲਕ ਗੁਰਸੇਵਕ ਸਿੰਘ ਵਾਸੀ ਪਿੰਡ ਅਸਰਪੁਰ ਚੁਪਕੀ ਦਾ ਹੈ ਜੋ ਕਿ ਪਟਿਆਲਾ ਤੋਂ ਚੋਰੀ ਹੋਇਆ ਸੀ। ਉਸਨੇ ਦੱਸਿਆ ਕਿ ਉਸਨੇ ਇਸ ਦੀ ਰਿਪੋਰਟ ਪਟਿਆਲਾ ਡਵੀਜ਼ਨ ਨੰਬਰ 4  ਵਿਖੇ ਇਸਦੀ ਚੋਰੀ ਦੀ ਰਿਪੋਰਟ ਲਿਖਵਾਈ ਹੋਈ ਹੈ।

ਬੰਬ ਹੋਣ ਦੀ ਆਂਸ਼ਕਾ ਦੇ ਬਾਵਜੂਦ ਪ੍ਰਬੰਧ ਵੀ ਪੁਰੇ ਨਹੀਂ ਕਰ ਸਕੀ ਪੁਲੀਸ
ਪਹਿਲਾ ਤਾਂ ਬੰਬ ਦੀ ਸੂਚਨਾ ਮਿਲਣ ਦੇ ਬਾਵਜੂਦ ਪੁਲੀਸ ਨੇ ਇਸ ਨੂੰ ਸਿਰੀਅਸ ਨਹੀਂ ਲਿਆ ਤੇ ਮੌਕੇ ਤੇ ਪਹੁੰਚਣ ਵਿਚ ਕਾਫ਼ੀ ਦੇਰੀ ਕੀਤੀ ਤੇ ਮੌਕੇ ਤੇ ਪਹੁੰਚ ਕੇ ਬਿਨ੍ਹਾਂ ਕਿਸੇ ਸਖ਼ਤ ਪ੍ਰਬੰਧਾਂ ਦੇ ਉਕਤ ਬੰਬ ਦੀ ਜਾਂਚ ਪੜਤਾਲ ਕੀਤੀ। ਫ਼ਿਰ ਡਾਗ ਸੂਕੈਡ ਵੱਲੋਂ ਵੀ ਜਾਂਚ ਤੋਂ ਬਾਅਦ ਇਸ ਦੇ ਬੰਬ ਹੋਣ ਦੇ ਜਿਆਦਾ ਜਾਂਚ ਦੀ ਰਿਪੋਰਟ ਤੋਂ ਬਾਅਦ ਵੀ ਪੁਲੀਸ ਵੱਲੋਂ ਮੌਕੇ ਤੇ ਨਾ ਤਾਂ ਫਾਇਰ ਬਿਗ੍ਰੇਡ ਨੂੰ ਬੁਲਾਇਆ ਗਿਆ ਤੇ ਨਾ ਹੀ ਐਂਬੂਲੈਂਸ ਦਾ ਕੋਈ ਪ੍ਰਬੰਧ ਕੀਤਾ ਗਿਆ। ਹੋਰ ਤਾਂ ਹੋਰ 8 ਘੰਟੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਇਹ ਤਸਦੀਕ ਨਹੀਂ ਕੀਤੀ ਜਾ ਸਕੀ ਕਿ ਇਹ ਬੰਬ ਹੈ ਜਾ ਕੁੱਝ ਹੋਰ। ਇਸ ਦੌਰਾਨ ਕੁੱਝ ਵੀ ਵਾਪਰ ਸਕਦਾ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement