
ਫੜੇ ਗਏ ਉਕਤ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਜਗਰਾਓਂ (ਦਵਿੰਦਰ ਜੈਨ) : ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਵਿਧਾਨ ਸਭਾ ਚੌਣਾ-2022 ਸਬੰਧ ਵਿੱਚ ਚੈਕਿੰਗ ਕਰਨ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
13 ਕਿਲੋ ਅਫੀਮ ਅਤੇ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਲੁਧਿਆਣਾ (ਦਿਹਾਤੀ) ਪਾਟਿਲ ਕੇਤਨ ਬਾਲੀਰਾਮ ਨੇ ਦੱਸਿਆ ਕਿ DSP ਹਰਪ੍ਰੀਤ ਸਿੰਘ, ਐਨ ਡੀ ਪੀ.ਐਮ-ਕਮ-ਨਾਰਕੋਟਿਕਸ ਲੁਧਿਆਣਾ (ਦਿਹਾਤੀ) ਅਤੇ ਦਲਜੀਤ ਸਿੰਘ ਵਿਰਕ, DSP ਜਗਰਾਓਂ ਦੀ ਨਿਗਰਾਨੀ ਹੇਠ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਜਿਸ ਤਹਿਤ ਬੱਸ ਅੱਡਾ ਸਿੱਧਵਾ ਖੁਰਦ ਵਿੱਖੇ ਚੈਕਿੰਗ ਦੌਰਾਨ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 13 ਕਿਲੋ ਅਫ਼ੀਮ ,ਡਰੱਗ ਮਨੀ ਅਤੇ ਇੱਕ ਟਰੱਕ ਬਰਾਮਦ ਕੀਤਾ ਗਿਆ।
ludhiana police
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਤਿੰਨੇ ਵਿਅਕਤੀ ਰਲ ਕੇ ਜਗਰਾਓਂ ਅਫ਼ੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਗੱਡੀ ਵਿੱਚ ਸਵਾਰ ਹੋ ਕੇ ਅਫ਼ੀਮ ਦੀ ਸਪਲਾਈ ਕਰਨ ਲਈ ਜਗਰਾਓਂ ਸ਼ਹਿਰ ਵੱਲ ਜਾ ਰਹੇ ਸਨ। ਐਸ ਐਸ ਪੀ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਏ ਐਸ ਆਈ ਜਨਕ ਰਾਜ ਨੇ ਸਮੇਤ ਪੁਲਿਸ ਪਾਰਟੀ ਦੇ ਸਿੱਧਵਾਂ ਤੇ ਸਵੱਦੀ ਕਲਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਨਾਕਾਬੰਦੀ ਕੀਤੀ ਸੀ।
ludhiana police
ਦੌਰਾਨੇ ਨਾਕਾਬੰਦੀ ਜਗਰਾਓਂ ਵੱਲ ਆ ਰਹੀ ਗੱਡੀ ਮਾਰਕਾ ਅਸ਼ੋਕ ਲੇਲੈਂਡ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਇਸੇ ਦੌਰਾਨ ਉੱਕਤ ਗੱਡੀ ਦੀ ਤਲਾਸ਼ੀ ਕਰਨ 'ਤੇ ਉਸ ਵਿੱਚੋਂ 13 ਕਿਲੋ ਅਫ਼ੀਮ ਅਤੇ 12,900/- ਡਰੱਗ ਮਨੀ ਬਰਾਮਦ ਹੋਈ।
ludhiana police
ਜਿਸ 'ਤੇ ਜਗਤਾਰ ਸਿੰਘ ਉਰਫ਼ ਜੱਗੀ ਪੁੱਤਰ ਸ਼ੇਰ ਸਿੰਘ ਵਾਸੀ ਕੋਠੇ ਸ਼ੇਰ ਜੰਗ, ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਲਾ ਅਫਗਾਨਾ ਥਾਣਾ ਸਾਹਨੇਵਾਲ ਅਤੇ ਦਲਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸਿੱਧਵਾਂ ਕਲਾਂ ਥਾਣਾ ਸਦਰ ਜਗਰਾਓਂ ਨੂੰ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਉਕਤ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।