
Moga Accident News: ਸੜਕ 'ਤੇ ਆਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ
Tempo travel reversed in Moga Accident News in punjabi: ਬੀਤੀ ਦੇਰ ਰਾਤ ਲੁਧਿਆਣਾ ਤੋਂ ਆ ਰਿਹਾ ਇੱਕ ਟੈਂਪੂ ਟਰੈਵਲ ਮੋਗਾ ਦੇ ਸਰਕਾਰੀ ਆਈ.ਟੀ.ਆਈ ਨੇੜੇ ਪਲਟ ਗਿਆ। ਇਸ ਹਾਦਸੇ 'ਚ ਡਰਾਈਵਰ ਦੀ ਮੌਤ ਹੋ ਗਈ ਜਦਕਿ ਟੈਂਪੂ ਟਰੈਵਲ'ਚ ਸਫਰ ਕਰ ਰਹੇ ਇਕ ਹੀ ਪਰਿਵਾਰ ਦੇ ਕਰੀਬ 10-11 ਲੋਕ ਜ਼ਖ਼ਮੀ ਹੋ ਗਏ। ਸੜਕ 'ਤੇ ਅਵਾਰਾ ਪਸ਼ੂਆਂ ਦੇ ਅਚਾਨਕ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: Hoshiarpur News: ਹੁਸ਼ਿਆਰਪੁਰ 'ਚ ਖੂਨੀ ਡੋਰ ਦੀ ਲਪੇਟ ਵਿਚ ਆਈ ਮਹਿਲਾ, ਬੁੱਲ੍ਹਾਂ ਤੇ ਚਿਹਰੇ 'ਤੇ ਲੱਗੇ 10 ਟਾਂਕੇ
Tempo travel reversed in Moga Accident News in punjabi : ਸੜਕ 'ਤੇ ਆਵਾਰਾ ਪਸ਼ੂ ਆਉਣ ਕਾਰਨ ਟੈਂਪੂ ਟਰੈਵਲ ਪਲਟ ਗਿਆ ਅਤੇ ਦੂਜੇ ਪਾਸੇ ਡਿਵਾਈਡਰ ਨਾਲ ਜਾ ਟਕਰਾਇਆ। ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਸਾਰੇ ਜ਼ਖ਼ਮੀ ਇਕੋ ਪਰਿਵਾਰ ਨਾਲ ਸਬੰਧਤ ਹਨ ਅਤੇ ਮੋਗਾ ਦੇ ਖੋਸਾ ਰਣਧੀਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: Fazilka News: ਗੈਸ ਏਜੰਸੀ ਦੇ ਮੁਲਾਜ਼ਮਾਂ ਤੋਂ 7 ਲੱਖ ਦੀ ਲੁੱਟ, ਸ਼ਰਾਰਤੀ ਅਨਸਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਦਿਤਾ ਵਾਰਦਾਤ ਨੂੰ ਅੰਜਾਮ
ਜ਼ਖ਼ਮੀ ਮਨਜੋਤ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਟੈਂਪੂ ਟਰੈਵਲ ਰਾਹੀਂ ਸਰਹਿੰਦ ਗਿਆ ਹੋਇਆ ਸੀ। ਰਾਤ ਨੂੰ ਵਾਪਸ ਪਿੰਡ ਪਰਤ ਰਹੇ ਸਨ ਤਾਂ ਮੋਗਾ ਆਈਟੀਆਈ ਨੇੜੇ ਸੜਕ ’ਤੇ ਇੱਕ ਪਸ਼ੂ ਆ ਗਿਆ ਅਤੇ ਟੈਂਪੂ ਟਰੈਵਲ ਪਲਟ ਗਿਆ। ਮੌਕੇ 'ਤੇ ਪਹੁੰਚੇ ਮੋਗਾ ਫੋਕਲ ਪੁਆਇੰਟ ਦੇ ਇੰਚਾਰਜ ਮਕਮ ਸਿੰਘ ਨੇ ਦੱਸਿਆ ਕਿ ਇਕ ਪਰਿਵਾਰ ਟੈਂਪੂ ਟਰੈਵਲ 'ਚ ਮੋਗਾ ਆ ਰਿਹਾ ਸੀ। ਅਚਾਨਕ ਸੜਕ 'ਤੇ ਕਿਸੇ ਜਾਨਵਰ ਦੇ ਆਉਣ ਕਾਰਨ ਟੈਂਪੂ ਟਰੈਵਲ ਪਲਟ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Tempo travel reversed in Moga Accident News in punjabi, stay tuned to Rozana Spokesman)