PRTC ਦੇ ਉੱਚ ਅਧਿਕਾਰੀਆਂ ਵੱਲੋਂ ਮੰਨੀਆਂ ਮੰਗਾਂ ਨੂੰ ਸਮਾਂ ਰਹਿੰਦੇ ਲਾਗੂ ਨਾ ਕੀਤਾ ਤਾਂ ਹੋਣਗੇ  ਤਿਖੇ  ਸੰਘਰਸ਼ : ਹਰਕੇਸ਼ ਕੁਮਾਰ ਵਿੱਕੀ
Published : Feb 18, 2025, 10:38 pm IST
Updated : Feb 18, 2025, 10:38 pm IST
SHARE ARTICLE
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ

ਮੰਨਾਂ ਨਾ ਮੰਨੀਆਂ ਤਾਂ 24 ਫਰਵਰੀ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਸਹਿਜਪਾਲ ਸਿੰਘ ਸੰਧੂ

ਪਟਿਆਲਾ : ਅੱਜ ਮਿਤੀ 17/02/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵਲੋ ਸਮੂਹ ਡਿਪੂਆਂ ਦੇ ਗੇਟ ਤੇ ਰੈਲੀ ਕਰਕੇ ਸਰਕਾਰ ਦਾ ਅਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ  ਪਟਿਆਲਾ ਡਿੱਪੂ ਦੇ ਗੇਟ ਰੈਲੀ ਤੋਂ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਵਿੱਚ ਬੋਲਦਿਆਂ ਕਿਹਾ ਕਿ ਪਿੱਛਲੇ ਸਮੇਂ ਵਿੱਚ ਪੰਜਾਬ  ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗ  ਹੋਇਆ ਜਿਹਨਾਂ ਮੀਟਿੰਗ  ਦੇ ਸੱਦਕਾ  ਕੁਝ ਮੰਗਾਂ ਤੇ ਸਰਕਾਰ  ਨਾਲ ਸਹਿਮਤੀ ਬਣੀ , ਦੋਵੇ ਵਿਭਾਗਾਂ ਚ ਲਾਗੂ ਕਰਨ ਲਈ ਹਦਾਇਤਾਂ ਕੀਤੀਆਂ ਗਈਆ  ਪਰ  ਪੀ.ਆਰ.ਟੀ.ਸੀ ਦੇ ਵਿੱਚ ਮਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਕਰਨ ਤੋ ਲਗਾਤਾਰ ਟਾਲ ਮਟੋਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ , ਮਨੇਜਮੈਂਟ ਅਤੇ ਯੂਨੀਅਨ  ਦੀਆਂ ਕਾਫੀ ਮੀਟਿੰਗ ਹੋ ਚੁੱਕੀਆ ਹਨ ‌। ਹਰ ਵਾਰ ਮਨੇਜਮੈਂਟ  ਲਾਗੂ ਕਰਨ ਦਾ ਲਾਰਾ ਲਾ ਕੇ ਸਮਾਂ ਖਰਾਬ ਕੀਤਾ ਜਾ ਰਿਹਾ ਹੈ। ਯੂਨੀਅਨ  ਵੱਲੋਂ ਵਾਰ -ਵਾਰ ਮੰਗ ਪੱਤਰ ਵੀ ਮਨੇਜਮੈਂਟ ਨੇ ਭੇਜ ਗਏ ਹਨ ਅਤੇ ਮੰਗਾਂ ਦਾ ਹੱਲ ਕਰਨ ਦੇ ਲਈ ਮਨੇਜਮੈਂਟ ਨੂੰ ਗੁਹਾਰ ਲਗਾਈ ਜਾ ਰਹੀ ਹੈ । ਪਰ ਮਨੇਜਮੈਂਟ ਵੱਲੋਂ ਲਗਾਤਾਰ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ।

ਮੰਗਾ ਦਾ ਹੱਲ  ਮਨੇਜਮੈਂਟ ਕਰਨ ਦੇ ਲਈ ਸਮਰੱਥ ਹੈ । ਪਰ ਜਾਣ ਬੁੱਝ ਕੇ ਕਰਨਾ ਨਹੀਂ ਚਹੁੰਦੀ ਜਿਸ ਕਾਰਣ ਸੰਘਰਸ ਦੇ ਰਾਹ ਤੁਰਨਾ ਪੈਂਦਾ ਹੈ । ਸਰਕਾਰ ਵੱਲੋਂ ਹੁਕਮ ਕੀਤੇ ਗਏ ਕਿ ਜਿਹੜੀ ਤਨਖਾਹ ਤੇ ਵਰਕਰਾਂ ਦੀ ਰਿਪੋਰਟ ਹੁੰਦੀ ਹੈ ਉਸ ਤਨਖਾਹ ਤੇ ਬਹਾਲ ਕੀਤਾ ਜਾਵੇ ਇਸ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਿਆਂ  ਹੈ ਅਤੇ  ਲਾਗੂ ਵੀ ਕਰਨ ਦੇ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਪਰ ਪੀ.ਆਰ.ਟੀ.ਸੀ ਮਨੇਜਮੈਂਟ ਜਾਣ ਬੁੱਝ  ਕੇ ਪੱਤਰ ਨੂੰ ਦੱਬ ਕੇ ਬੈਠੀ ਹੈ , ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਵਾਧੇ ਦੇ ਪੱਤਰ ਵੀ ਸਰਕਾਰ  ਵੱਲੋਂ ਜਾਰੀ ਹੋ ਚੁੱਕੇ ਹਨ ਪਰ ਮਨੇਜਮੈਂਟ ਜਾਰੀ ਨਹੀਂ ਕਰ ਰਹੀ ਇਸ ਤੋਂ ਇਲਾਵਾ ਵਰਕਸ਼ਾਪ ਦੇ ਸਕਿਲਡ ਦਾ ਮੱਸਲਾ ਲੰਮੇ ਸਮੇਂ ਤੋਂ ਲੰਮਾਇਆ ਜਾ ਰਿਹਾ ਹੈ । ਹਰ ਵਾਰ ਮਨੇਜਮੈਂਟ ਇਸ ਮੰਗ ਨੂੰ ਹੱਲ ਕਰਨ ਦਾ ਭਰੋਸਾ ਦਿੰਦੀ ਹੈ ਪ੍ਰੰਤੂ ਟਾਲ ਮਟੋਲ ਕਰਦੀ ਹੈ ।ਇਸ ਤੋਂ ਇਲਾਵਾ ਛੁੱਟੀਆਂ ਰੈਸਟਾਂ ਸਮੇਤ ਮਨਟੈਟਰੀ  ਛੁੱਟੀ ਵੀ ਕਨੂੰਨ ਦੇ ਮੁਤਾਬਿਕ ਨਹੀਂ ਦਿੱਤੀਆਂ ਜਾ ਰਹੀਆਂ , ਕੁੱਝ ਮੁਲਾਜ਼ਮਾਂ ਨੂੰ ESI ਦੇ ਲਾਭ ਬੰਦ ਹੋ ਗਏ ਹਨ ਪ੍ਰੰਤੂ ਇਹਨਾਂ ਲਾਭ ਨੂੰ ਬਰਕਰਾਰ ਰੱਖਣ ਦੇ ਲਈ ਮਨੇਜਮੈਂਟ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ । ਸੋਸ਼ਲ ਵੈਲਫੇਅਰ ਫੰਡ ਦੀ ਕਟੌਤੀ ਕੀਤੀ ਜਾਂਦੀ ਹੈ ਪ੍ਰੰਤੂ ਲਾਭ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਦਿੱਤਾ ਜਾ ਰਿਹਾ ਹੈ ਇਸ ਤੋ ਇਲਾਵਾ 2016  ਦੇ 55 ਨੰ ਐਕਟ ਮੁਤਾਬਿਕ ਕੁਝ ਮੁਲਾਜ਼ਮਾਂ ਨੂੰ ਇਸ ਬੈਨਫਿਟ ਤੋਂ ਬਿਨਾਂ ਰੱਖਿਆ ਗਿਆ ਉਹ ਲਾਭ ਦਿੱਤਾ ਜਾਵੇ । ਇਹਨਾਂ ਸਾਰੀਆਂ ਮੰਗਾ ਨੂੰ ਲੈ ਕੇ ਮਨੇਜਮੈਂਟ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਪਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ । 

ਡਿੱਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ,ਚੈਅਰਮੈਨ ਸੁਲਤਾਨ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਮਨੇਜਮੈਂਟ ਲਾਰੇ ਤੇ ਲਾਰਾ ਲਾ ਰਹੀ ਹੈ । ਪੰਜਾਬ  ਦੇ ਹਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ । ਅੱਜ ਪੰਜਾਬ ਦੇ ਸਿਰ 3 ਹਜ਼ਾਰ ਕਰੋੜ  75 ਲੱਖ  ਦਾ ਕਰਜਾ ਹੋ ਚੁੱਕਿਆ ਹੈ । ਸਾਰੇ ਪੈਸੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਦੇ ਸੂਬਿਆਂ ਦੀਆਂ ਇਲੈਕਸ਼ਨਾਂ ਵਿੱਚ ਬਰਬਾਦ ਕਰ ਦਿੱਤਾ ਜਿਸ ਦੇ ਤਹਿਤ ਪਨਬਸ/ ਪੀ.ਆਰ.ਟੀ.ਸੀ ਟਰਾਂਸਪੋਰਟ ਜ਼ੋ ਪੰਜਾਬ ਦੀ ਪਬਲਿਕ ਨੇਂ ਫਰੀ ਸਫ਼ਰ ਕਰ ਪਰ ਰਹੀ ਜੀ ਲਗਭਗ 10‌ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਸਰਕਾਰ ਕੋਲ ਪੈਡਿੰਗ ਹੈ । ਜਿਸ ਦੇ ਕਾਰਣ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਆ ਰਹੀ ਮੁਲਾਜ਼ਮਾਂ ਦੇ ਚੁੱਲੇ ਠੰਡੇ ਹੋ ਰਹੇ ਨੇ ਮੁਲਾਜ਼ਮਾਂ ਵਿੱਚ ਮੁਲਾਜ਼ਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਸੈਕਟਰੀ ਜਸਦੀਪ ਸਿੰਘ ਲਾਲੀ, ਵਰਕਸ਼ਾਪ ਪ੍ਰਧਾਨ ਹਰਜਿੰਦਰ ਸਿੰਘ ਗੌਰਾ, ਮੁੱਖ ਸਲਾਹਕਾਰ ਵੀਰ ਚੰਦ ਸਰਮਾ, ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ । ਅਫਸਰ ਸ਼ਾਹੀ ਪੰਜਾਬ ਸਰਕਾਰ ਤੇ ਭਾਰੂ ਹੈ । ਪੰਜਾਬ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਉਲਟ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਲੰਮੇ ਸਮੇਂ ਤੋਂ ਲੰਮਕਦੀਆ ਮੰਗਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ । ਪੀ.ਆਰ.ਟੀ.ਸੀ ਦੀ ਮਨੇਜਮੈਂਟ ਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਕੇ ਤਾਨਾਸ਼ਾਹੀ ਰਵਾਈ ਆਪਣਾ ਰਹੀ ਹੈ। ਇਸ ਤੋਂ ਇਲਾਵਾ ਪਨਬਸ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅੱਜ 17 ਫਰਵਰੀ ਹੋ ਚੁੱਕੀ ਹੈ ਤਨਖਾਹ ਖਾਤੇ ਵਿੱਚ ਨਹੀਂ ਆਇਆ ਦੋਵੇਂ ਮੰਗਾਂ ਨੂੰ ਲੈ ਕੇ ਪੰਜਾਬ  ਭਰ ਵਿੱਚ ਗੇਟ ਰੈਲੀਆ ਕੀਤੀਆਂ ਜਾਣਗੀਆਂ  ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ  24ਫਰਵਰੀ ਨੂੰ  ਪਟਿਆਲਾ, ਮੇਨ ਚੌਕ ਬੰਦ ਕੀਤਾ ਜਾਵੇਗਾ,  ਸਮੇਤ ਸਮੂਹ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਕੀਤਾ ਜਾਵੇਗਾ ਰੋਸ । ਜੇਕਰ ਫ਼ੇਰ ਵੀ ਕੋਈ ਹੱਲ ਨਹੀਂ ਕੀਤਾ ਤਾਂ ਵਿਧਾਨ ਸਭਾ ਦੇ ਸੈਸ਼ਨ ਦਾ ਘਿਰਾਓ ਕਰਕੇ ਸਵਾਲ ਜਾਵਬ ਕੀਤੇ ਜਾਣਗੇ ਇਸ ਮੌਕੇ ਜਤਿੰਦਰ ਸਿੰਘ, ਪਵਨ ਢੀਂਡਸਾ, ਭਗਵਾਨ ਸਿੰਘ, ਲਵਜੋਤ ਸਿੰਘ, ਸੰਜੀਤ ਕੁਮਾਰ, ਆਦਿ ਸਾਥੀ ਹਾਜਰ ਹੋਏ!

Tags: prtc

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement