70 ਸਾਲਾਂ 'ਚ 11ਵੀਂ ਵਾਰ ਬਦਲੀ ਪੰਜਾਬ ਰੋਡਵੇਜ਼ ਦਿੱਖ
Published : Mar 18, 2018, 2:39 pm IST
Updated : Mar 18, 2018, 2:39 pm IST
SHARE ARTICLE
punbus
punbus

70 ਸਾਲਾਂ 'ਚ 11ਵੀਂ ਵਾਰ ਬਦਲੀ ਪੰਜਾਬ ਰੋਡਵੇਜ਼ ਦਿੱਖ

ਲੁਧਿਆਣਾ : ਪੰਜਾਬ ਰੋਡਵੇਜ਼ ਦੀ 1948 'ਚ ਨੀਲੇ ਰੰਗ ਦੀਆਂ 13 ਬੱਸਾਂ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ 2016 ਤਕ ਪੰਜਾਬ ਰੋਡਵੇਜ਼ 10 ਰੰਗ ਬਦਲ ਚੁਕੀ ਹੈ। ਹੁਣ ਫਿਰ ਤੋਂ ਪੰਜਾਬ ਰੋਡਵੇਜ਼ ਦੀਆਂ ਬਸਾਂ 2018 'ਚ 11ਵੀਂ ਰੂਪ-ਰੇਖਾ 'ਚ ਦਿਸਣਗੀਆਂ, ਜੋ ਗ੍ਰੇ ਰੰਗ ਅਤੇ ਨੀਲੇ ਰੰਗੀ ਦੀ ਪੱਟੀ 'ਚ ਹੋਣਗੀਆਂ। ਕਾਂਗਰਸ ਸਰਕਾਰ 'ਚ ਇਸ ਵਾਰ ਨੇਤਾਵਾਂ ਨੂੰ ਰੋਡਵੇਜ਼ ਦਾ ਗ੍ਰੇ ਰੰਗ ਕਾਫੀ ਪਸੰਦ ਆਇਆ ਹੈ। ਨਵੀਆਂ ਬਸਾਂ ਦੀ ਗਿਣਤੀ 299 ਹੈ ਅਤੇ ਇਨ੍ਹਾਂ ਦੀ ਸਪਲਾਈ ਅਸ਼ੋਕ ਲੀਲੈਂਡ ਅਤੇ ਟਾਟਾ ਕਰੇਗੀ। 

punbuspunbus

ਸੂਤਰਾਂ ਮੁਤਾਬਕ ਇਹ ਨਵੀਆਂ ਬਸਾਂ 4 ਮਹੀਨਿਆਂ 'ਚ ਸੜਕਾਂ 'ਤੇ ਆ ਜਾਣਗੀਆਂ। ਪੰਜਾਬ-ਰੋਡਵੇਜ਼ ਦੀਆਂ ਏ. ਸੀ. ਅਤੇ ਨਾਨ ਏ. ਸੀ. ਅਤੇ ਮਿੱਡੀ ਬਸਾਂ 5 ਰੰਗਾਂ 'ਚ ਸੜਕਾਂ 'ਤੇ ਦਿੱਸਦੀਆਂ ਹਨ। ਬੱਸ ਦੇ ਇਸ ਰੰਗ ਨੂੰ ਬਸਾਂ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਤੋਂ ਪੁੱਛ ਕੇ ਚੁਣਿਆ ਗਿਆ। ਉਥੇ ਹੀ ਪੰਜਾਬ ਰੋਡਵੇਜ਼ ਡਾਇਰੈਕਟਰ ਭੁਪਿੰਦਰ ਸਿੰਘ ਨੇ ਦਸਿਆ ਕਿ ਨਵੀਆਂ ਬੱਸਾਂ ਦੇ ਲਈ ਟੈਂਡਰ ਦੀ ਪ੍ਰੀਕਿਆ ਪੂਰਨ ਹੋ ਚੁੱਕੀ ਹੈ ਅਤੇ ਦੋ ਪ੍ਰਮੁੱਖ ਕੰਪਨੀਆਂ ਲੇਲੈਂਡ-ਟਾਟਾ ਵੱਲੋਂ ਬੱਸਾਂ ਦੀ ਡਿਲੀਵਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰੇ ਰੰਗ ਦਾ ਸਫਲ ਟ੍ਰਾਇਲ ਕੀਤਾ ਗਿਆ ਸੀ ਅਤੇ ਸਵਾਰੀਆਂ ਨੂੰ ਕਾਫੀ ਪਸੰਦ ਆਇਆ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement