ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਇਸ ਵਾਰ ਸਿੱਧੀ ਟੱਕਰ ਦੀ ਬਜਾਇ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ
Published : Mar 18, 2019, 10:59 pm IST
Updated : Mar 18, 2019, 10:59 pm IST
SHARE ARTICLE
Faridkot
Faridkot

ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਭੰਬਲਭੂਸਾ ਬਰਕਰਾਰ

ਕੋਟਕਪੂਰਾ : ਕਿਸੇ ਸਮੇਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੀ ਸਿਆਸਤ 'ਚ ਲੋਕ ਸਭਾ ਹਲਕੇ ਫ਼ਰੀਦਕੋਟ ਤੋਂ ਹੋਣ ਵਾਲੇ ਮੁਕਾਬਲਿਆਂ 'ਚ ਰਾਜਨੀਤੀ ਦੀ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਵਿਸ਼ੇਸ਼ ਖਿੱਚ ਹੁੰਦੀ ਸੀ ਕਿਉਂਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਜਗਮੀਤ ਸਿੰਘ ਬਰਾੜ ਦਾ ਮੁਕਾਬਲਾ ਦੇਸ਼ ਭਰ ਦੇ ਕੁੱਝ ਚੋਣਵੇਂ ਤੇ ਦਿਲਚਸਪ ਹਲਕਿਆਂ 'ਚ ਸ਼ਾਮਲ ਹੁੰਦਾ ਸੀ ਪਰ ਵਰਤਮਾਨ ਸਮੇਂ 'ਚ ਇਹ ਹਲਕਾ ਰਾਖਵਾਂ ਹੋ ਜਾਣ ਕਰਕੇ ਹੁਣ ਇਸ ਹਲਕੇ 'ਚ ਦੂਰ ਦੁਰਾਡੇ ਵਾਲੇ ਲੋਕਾਂ ਦੀ ਤਾਂ ਕੋਈ ਬਹੁਤੀ ਦਿਲਚਸਪੀ ਨਹੀਂ ਰਹੀ, ਫਿਰ ਵੀ ਇਸ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਤੇ ਵੋਟਰਾਂ ਦੀ ਉਮੀਦਵਾਰਾਂ ਅਤੇ ਸਮੀਕਰਨਾ 'ਚ ਰੁਚੀ ਬਰਕਰਾਰ ਹੈ।

ਇਸ ਸਮੇਂ ਲੋਕ ਸਭਾ ਹਲਕਾ ਫ਼ਰੀਦਕੋਟ 'ਚ ਭਾਵੇਂ ਬਹੁਕੋਣੇ ਮੁਕਾਬਲੇ ਹੋਣ ਦੇ ਆਸਾਰ ਹਨ ਪਰ ਫਿਰ ਵੀ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦਾ ਉਮੀਦਵਾਰ ਤਾਂ ਇਸ ਹਲਕੇ ਤੋਂ ਉੱਤਰਨਾ ਤੈਅ ਹੈ ਅਤੇ ਆਮ ਆਦਮੀ ਪਾਰਟੀ ਨੇ ਅਪਣਾ ਸਿਟਿੰਗ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਜਦਕਿ ਸੁਖਪਾਲ ਖਹਿਰਾ ਨੇ ਆਪਣੀ 'ਪੰਜਾਬੀ ਏਕਤਾ ਪਾਰਟੀ' ਵਲੋਂ ਵਿਧਾਇਕ ਬਲਦੇਵ ਸਿੰਘ ਨੂੰ ਇਸ ਹਲਕੇ ਤੋਂ ਐਲਾਨ ਵੀ ਦਿੱਤਾ ਹੈ ਪਰ ਦੂਜੀਆਂ ਪਾਰਟੀਆਂ ਦੇ ਗਠਜੋੜ ਜਾਂ ਮਹਾਂਗਠਜੋੜ ਵਾਲੀਆਂ ਅਟਕਲਾਂ ਨੇ ਇਸ ਹਲਕੇ ਦੀ ਸਥਿੱਤੀ ਕਾਫੀ ਗੁੰਝਲਦਾਰ ਬਣਾ ਕੇ ਰੱਖ ਦਿਤੀ ਹੈ। 

PartiesParties

ਸਾਲ 1989 ਅਤੇ 1991 ਦੀਆਂ ਲੋਕ ਸਭਾ ਚੋਣਾਂ ਮੌਕੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕ੍ਰਮਵਾਰ ਅਕਾਲੀ ਦਲ ਮਾਨ ਦਾ ਜਗਦੇਵ ਸਿੰਘ ਖੁੱਡੀਆਂ ਅਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਗਮੀਤ ਸਿੰਘ ਬਰਾੜ ਮੈਂਬਰ ਪਾਰਲੀਮੈਂਟ ਬਣ ਗਿਆ। ਉਸ ਤੋਂ ਬਾਅਦ ਪੰਜਾਬ 'ਚ ਸਰਕਾਰ ਭਾਵੇਂ ਕਾਂਗਰਸ ਦੀ ਸੀ ਪਰ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੇ 1996 ਦੀਆਂ ਲੋਕ ਸਭਾ ਚੋਣਾਂ ਮੌਕੇ ਸਿਆਸਤ 'ਚ ਦਾਖਲਾ ਵੀ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਹੀ ਲਿਆ। ਉਸ ਸਮੇਂ ਕਾਂਗਰਸੀ ਉਮੀਦਵਾਰ ਕੰਵਰਜੀਤ ਕੌਰ ਬਬਲੀ ਬਰਾੜ ਨਾਲ ਹੋਈ ਜ਼ਬਰਦਸਤ ਟੱਕਰ 'ਚ ਸੁਖਬੀਰ ਸਿੰਘ ਬਾਦਲ ਦੀ ਜਿੱਤ ਹੋਈ, ਕਿਉਂਕਿ ਜਗਮੀਤ ਸਿੰਘ ਬਰਾੜ ਨੇ ਬਾਗ਼ੀ ਕਾਂਗਰਸੀ ਵਜੋਂ ਚੋਣ ਲੜੀ ਸੀ। ਸਾਲ 1998 ਅਤੇ 1999 'ਚ ਲੋਕ ਸਭਾ ਦੀਆਂ ਹੋਈਆਂ ਮੱਧਕਾਲੀ ਚੋਣਾਂ 'ਚ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਅਤੇ ਦੂਜੀ ਵਾਰ ਜਗਮੀਤ ਸਿੰਘ ਬਰਾੜ ਜੇਤੂ ਰਿਹਾ।

ਸਾਲ 2004 ਦੀਆਂ ਆਮ ਚੋਣਾਂ 'ਚ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੂੰ ਹਰਾ ਕੇ ਸੁਖਬੀਰ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਪਰ ਉਸ ਤੋਂ ਬਾਅਦ ਇਹ ਹਲਕਾ ਰਾਖਵਾਂ ਹੋ ਗਿਆ। ਰਾਖਵਾਂ ਹਲਕਾ ਹੋਣ ਤੋਂ ਬਾਅਦ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੂੰ ਹਰਾਉਣ 'ਚ ਕਾਮਯਾਬ ਰਹੀ। ਸਾਲ 2014 ਦੀਆਂ ਚੋਣਾ 'ਚ ਆਮ ਆਦਮੀ ਪਾਰਟੀ ਦੇ ਪ੍ਰੋ. ਸਾਧੂ ਸਿੰਘ ਨੇ ਭਾਰੀ ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਪੰਜਗਰਾਂਈ ਅਤੇ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ ਹਰਾਇਆ। 

ਲੋਕ ਸਭਾ ਫ਼ਰੀਦਕੋਟ ਦਾ ਇਹ ਹਲਕਾ ਇਕ ਵਾਰੀ ਫਿਰ ਚਰਚਾ 'ਚ ਆ ਗਿਆ ਹੈ ਕਿਉਂਕਿ 'ਆਪ' ਅਤੇ ਪੰਜਾਬੀ ਏਕਤਾ ਪਾਰਟੀ ਤਾਂ ਆਪੋ ਅਪਣੇ ਉਮੀਦਵਾਰ ਐਲਾਨ ਦਿਤੇ ਹਨ ਪਰ ਕਾਂਗਰਸ ਅਤੇ ਅਕਾਲੀ ਦਲ ਬਾਦਲ ਸਮੇਤ ਹੋਰ ਪਾਰਟੀਆਂ ਦੇ ਉਮੀਦਵਾਰਾਂ ਦਾ ਭੰਬਲਭੂਸਾ ਬਰਕਰਾਰ ਹੈ। ਕਾਂਗਰਸ ਪਾਰਟੀ ਦੇ ਇਸ ਹਲਕੇ ਤੋਂ ਟਿਕਟ ਦੇ ਦਰਜਨਾਂ ਦਾਅਵੇਦਾਰ ਹਨ ਅਤੇ ਅਕਾਲੀ ਦਲ ਬਾਦਲ ਨੂੰ ਇਥੋਂ ਉਮੀਦਵਾਰ ਲੱਭਣ 'ਚ ਦਿੱਕਤ ਆ ਰਹੀ ਹੈ। ਕਾਂਗਰਸ ਵਲੋਂ ਇਸ ਹਲਕੇ ਤੋਂ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਉਤਾਰਨ ਦੀਆਂ ਸੰਭਾਵਨਾਵਾਂ ਹਨ ਪਰ ਅਕਾਲੀ ਦਲ ਬਾਦਲ ਵਲੋਂ ਕਿਸੇ ਸਮੇਂ ਇਸ ਹਲਕੇ ਤੋਂ ਪਰਮਜੀਤ ਕੌਰ ਗੁਲਸ਼ਨ ਅਤੇ ਅਜੀਤ ਸਿੰਘ ਸ਼ਾਂਤ ਚਾਹਵਾਨ ਸਨ ਤੇ ਹੁਣ ਜੋਗਿੰਦਰ ਸਿੰਘ ਪੰਜਗਰਾਈਂ ਵਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ 'ਚ ਸ਼ਾਮਲ ਹੋ ਜਾਣ ਤੋਂ ਬਾਅਦ ਸਿਆਸੀਹਲਕਿਆਂ ਦਾ ਮੰਨਣਾ ਸੀ ਕਿ ਅਕਾਲੀ ਦਲ ਉਕਤ ਤਿੰਨਾਂ 'ਚੋਂ ਕਿਸੇ ਇਕ ਨੂੰ ਉਮੀਦਵਾਰ ਐਲਾਨ ਸਕਦਾ ਹੈ ਪਰ ਪਤਾ ਲਗਾ ਹੈ ਕਿ ਅਕਾਲੀ ਦਲ ਹੁਣ ਨਮੌਸ਼ੀ ਵਾਲੀ ਹਾਲਤ 'ਚੋਂ ਨਿਕਲਣ ਲਈ ਬਹੁਤ ਮਿਹਨਤ ਕਰ ਰਿਹਾ ਹੈ। ਇਸ ਲਈ ਕਿਸੇ ਪ੍ਰਕਾਰ ਦਾ ਰਿਸਕ ਲੈਣ ਵਾਸਤੇ ਤਿਆਰ ਨਹੀਂ। ਜਦਕਿ ਟਿਕਟ ਮਿਲਣ ਦੀ ਲਾਲਸਾ 'ਚ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਜੀਤ ਸਿੰਘ ਸ਼ਾਂਤ ਨੇ ਹੁਣ ਫਿਰ ਕਾਂਗਰਸ ਦਾ ਪੱਲਾ ਫੜ ਲਿਆ ਹੈ। 

Beadbi KandBeadbi Kand

ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਕਾਰਨ ਮਾਲਵਾ ਭਰ ਦੇ ਸਿੱਖ ਹਲਕੇ ਬਾਦਲ ਦਲ ਪ੍ਰਤੀ ਮਨਾਂ 'ਚ ਨਫ਼ਰਤ ਪਾਲੀ ਬੈਠੇ ਹਨ। ਨਿਰੋਲ ਪੇਂਡੂ, ਸਿੱਖ ਅਤੇ ਪੰਥਕ ਹਲਕਿਆਂ ਨੂੰ ਇਹ ਵੀ ਰੋਸ ਹੈ ਕਿ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦਾ ਨਾਮ ਬੇਅਦਬੀ ਕਾਂਡ 'ਚ ਆ ਜਾਣ ਦੇ ਬਾਵਜੂਦ ਬਾਦਲ ਦਲ ਵਲੋਂ ਸੌਦਾ ਸਾਧ ਵਿਰੁਧ ਇਕ ਵੀ ਬਿਆਨ ਨਾ ਦੇਣਾ ਤੇ ਡੇਰਾ ਪ੍ਰੇਮੀਆਂ ਨੂੰ ਅਕਾਲੀ ਦਲ 'ਚ ਅਹੁਦੇ ਦੇਣੇ, ਉਲਟਾ ਸਾਰਿਆਂ ਨੂੰ ਚਿੜਾਉਣ ਵਾਲੀ ਗੱਲ ਤੋਂ ਘੱਟ ਨਹੀਂ। ਭਾਵੇਂ ਅਕਾਲੀ-ਭਾਜਪਾ ਗਠਜੋੜ 'ਚ ਤਰੇੜਾਂ ਦੀ ਗੱਲ ਹੋਵੇ ਤੇ ਭਾਵੇਂ ਸਿੱਖ ਹਲਕੇ ਬਾਦਲ ਦਲ ਨਾਲ ਬਹੁਤ ਨਰਾਜ਼ ਹੋਣ ਪਰ ਬਾਦਲ ਦਲ ਨੂੰ ਬਹੁਕੋਣੇ ਮੁਕਾਬਲਿਆਂ 'ਚ ਜਿੱਤ ਦੀ ਆਸ ਦਿਖਾਈ ਦੇ ਰਹੀ ਹੈ। ਬਾਦਲਾਂ ਦਾ ਮੰਨਣਾ ਹੈ ਕਿ ਉਨਾ ਦਾ ਵੋਟ ਬੈਂਕ ਹੀ ਬਾਦਲ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਕਾਫੀ ਹੈ ਕਿਉਂਕਿ ਅਕਾਲੀ ਵਿਰੋਧੀ ਵੋਟਾਂ ਸਿਰਫ ਕਾਂਗਰਸ ਨੂੰ ਪੈਣ ਦੀ ਬਜਾਇ ਹੋਰਨਾ ਉਮੀਦਵਾਰਾਂ ਨੂੰ ਵੰਡੀਆਂ ਜਾਣ 'ਚੋਂ ਹੀ ਅਕਾਲੀ ਦਲ ਨੂੰ ਜਿੱਤ ਦੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ। ਇਸ ਹਲਕੇ ਤੋਂ 1991, 1998, 1999, 2004 ਜਾਂ 2009 ਵਾਲੀ ਆਹਮੋ ਸਾਹਮਣੀ ਸਿੱਧੀ ਟੱਕਰ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਤੇ ਦਾਅਵੇ ਨਾਲ ਮੰਨਿਆ ਜਾ ਸਕਦਾ ਹੈ ਕਿ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਇਸ ਵਾਰ ਮੁਕਾਬਲਾ ਬਹੁਕੋਣਾ ਹੋਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement