
ਮੁੱਖ ਮੰਤਰੀ ਨੇ ਪਟਿਆਲਾ, ਸ਼੍ਰੀ ਫਤਹਿਗੜ੍ਹ ਸਾਹਿਬ ਤੇ ਸੰਗਰੂਰ ਦੀਆਂ ਲੋਕ ਸਭਾ ਸੀਟਾਂ ਦੀ ਰਣਨੀਤੀ ਬਣਾਉਣ ਲਈ ਕਈ, ਕੈਬਨਿਟ ਮੰਤਰੀ, ਵਿਧਾਇਕ...
ਪਟਿਆਲਾ : ਮੁੱਖ ਮੰਤਰੀ ਨੇ ਪਟਿਆਲਾ, ਸ਼੍ਰੀ ਫਤਹਿਗੜ੍ਹ ਸਾਹਿਬ ਤੇ ਸੰਗਰੂਰ ਦੀਆਂ ਲੋਕ ਸਭਾ ਸੀਟਾਂ ਦੀ ਰਣਨੀਤੀ ਬਣਾਉਣ ਲਈ ਕਈ, ਕੈਬਨਿਟ ਮੰਤਰੀ, ਵਿਧਾਇਕ ਤੇ ਪਾਰਟੀ ਦੇ ਸੀਨੀਅਰ ਨੇਤਾ ਮੋਦੀ ਬਾਗ ਪੈਲੇਸ ਵਿਚ ਬੁਲਾਏ ਹਨ। ਸਾਲ 2004 ਵਿਚ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਇਹ ਸੀਟ ਸਿੱਥੇ ਤੌਰ ‘ਤੇ ਮੋਤੀ ਮਹਿਲ ਦੇ ਨਾਲ ਜੁੜੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪਣੀ ਸੀਟ ਹੋਣ ਦੇ ਚਲਦੇ ਇਸ ਵਾਰ ਪਟਿਆਲਾ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤਣ ਲਈ ਮੁੱਖ ਮੰਤਰੀ ਖ਼ੁਦ ਪਟਿਆਲਾ ਸੀਟ ਦੀ ਨਿਗਰਾਨੀ ਕਰਨਗੇ।
Captain Amarinder Singh
ਪਟਿਆਲਾ ਲੋਕ ਸਭਾ ਸੀਟ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਪਰ ਕਾਂਗਰਸ ਪਾਰਟੀ ਦਾ ਕਬਜ਼ਾ ਹੈ। ਇਸ ਤੋਂ ਇਲਾਵਾ ਪਟਿਆਲਾ ਤੋਂ ਹੀ ਮੁੱਖ ਮੰਤਰੀ, ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਲਾਲ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਪਟਿਆਲਾ ਤੋਂ ਹੀ ਹਨ। ਸਰਕਾਰ ਵਿਚ ਐਨੀ ਵੱਡੀ ਹਿੱਸੇਦਾਰੀ ਹੋਣ ਦੇ ਚਲਦੇ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਇਸ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤਣ ਦਾ ਯਤਨ ਕਰਨਗੇ।
Moti Bagh Patiala
ਭਰਾ ਮਲਵਿੰਦਰ ਦੇ ਘਰ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ :- ਲੋਕ ਸਭਾ ਚੋਣ ਦੇ ਚਲਦੇ ਰਾਜਸੀ ਪਰਵਾਰਾਂ ਦੀ ਹੋ ਰਹੀ ਬਗਾਵਤ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣ ਛੋਟੇ ਭਾਈ ਰਾਜਾ ਮਲਵਿੰਦਰ ਸਿੰਘ ਦੇ ਘਰ ਪਹੁੰਚੇ। ਇਸ ਦੌਰਾਨ ਕੈਪਟਨ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਵੀ ਮੌਜੂਦ ਸੀ। ਰਾਜਸੀ ਪਰਵਾਰਾਂ ਦੀ ਬੈਠਕ ਵਿਚ ਮੁੱਖ ਮੰਤਰੀ ਦਾ ਅਪ ਭਰਾ ਦੇ ਘਰ ਪਹੁੰਚਣਾ ਘਰ ਨੂੰ ਸੰਭਾਲ ਰੱਖਣ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਾ ਮਲਵਿੰਦਰ ਸਿਘ ਪਾਰਟੀ ਤੋਂ ਬਗਾਵਤ ਕਰਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਸੀ।
Captain Amrinder Singh with Malwinder Singh
ਜਿਸਦਾ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਜ਼ੀ ਤੌਰ ‘ਤੇ ਕਾਫ਼ੀ ਨੁਕਸਾਨ ਹੋਇਆ ਸੀ ਤੇ ਪੰਜਾਬ ਵਿਚ ਫਿਰ ਤੋਂ ਅਕਾਲੀ-ਭਾਜਪਾ ਸਰਕਾਰ ਸੱਤਾ ਵਿਚ ਆ ਗਈ ਸੀ। ਅਕਾਲੀ ਦਲ ਨੇ ਰਾਜਾ ਮਲਵਿੰਦਰ ਸਿੰਘ ਜ਼ਿਆਦਾ ਮਾਨਤਾ ਨਹੀਂ ਦਿੱਤੀ ਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇਣ ਤੋਂ ਮਨਾ ਕਰ ਦਿਤਾ ਸੀ, ਉਸ ਤੋਂ ਬਾਅਦ ਤੋ ਹੀ ਉਨ੍ਹਾਂ ਨੇ ਅਕਾਲੀ ਦਲ ਨਾਲ ਮੋਹ ਮੋੜ ਲਿਆ ਸੀ। ਸੂਤਰਾਂ ਮੁਤਾਬਿਕ ਲੋਕ ਸਭਾ ਚੋਣਾਂ ਵਿਚ ਰਾਜਾ ਮਲਵਿੰਦਰ ਸਿੰਘ ਨੂੰ ਮਨਾਉਣ ਲਈ ਮੁੱਖ ਮੰਤਰੀ ਨੇ ਰਾਜਾ ਮਲਵਿੰਦਰ ਸਿੰਘ ਦੇ ਘਰ ਕਾਫ਼ੀ ਸਮਾਂ ਬਤੀਤ ਕੀਤਾ।