ਕਣਕ ਦੇ ਖ਼ਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਜਾਰੀ:ਐਫ.ਸੀ.ਆਈ ਤੇ ਪੰਜਾਬ ਦੀਆਂ ਏਜੰਸੀਆਂ ਵਿਚਾਲੇ ਮੀਟਿੰਗਾਂ
Published : Mar 18, 2020, 7:54 pm IST
Updated : Mar 18, 2020, 8:03 pm IST
SHARE ARTICLE
file photo
file photo

135 ਲੱਖ ਟਨ ਲਈ 26064 ਕਰੋੜ ਦੀ ਲਿਮਟ ਮਨਜ਼ੂਰ ਹੋਏਗੀ, ਖ਼ਰਾਬ ਮੌਸਮ ਕਰਾਨ ਖ੍ਰਰੀਦ 2 ਹਫ਼ਤੇ ਹੋÂ ਸਕਦੀ ਹੈ ਲੇਟ

ਚੰਡੀਗੜ੍ਹ : ਅਪਣੀ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਪ੍ਰਾਪਤੀਆਂ ਦੇ ਵੇਰਵੇ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 65 ਲੱਖ ਕਿਸਾਨ ਪਰਵਾਰਾਂ ਦੇ ਦਰਦ ਨੂੰ ਸਮਝਦਿਆਂ ਐਲਾਨ ਕੀਤਾ ਸੀ ਕਿ ਭਾਵੇਂ ਕੇਂਦਰ ਸਰਕਾਰ ਨੇ ਇਸ ਅੰਨਦਾਤੇ ਦੀ ਕੁਰਬਾਨੀ ਦੀ ਕੀਮਤ ਨਹੀਂ ਪਾਈ ਪਰ ਕਾਂਗਰਸ ਸਰਕਾਰ ਆਉਂਦੇ ਮਹੀਨੇ ਸ਼ੁਰੂ ਹੋਣ ਵਾਲੀ ਕਣਕ ਦੀ ਖ਼੍ਰਰੀਦ ਵਾਸਤੇ ਪੂਰੇ ਪ੍ਰਬੰਧ ਕਰੇਗੀ।

PhotoPhoto

ਰੋਜ਼ਾਨਾ ਸਪੋਕਸਮੈਨ ਵਲੋਂ ਕੀਤੀ ਇਸ ਮੁੱਦੇ 'ਤੇ ਅਨਾਜ ਸਪਲਾਈ ਮਹਿਕਮੇ ਦੀ ਡਾਇਰੈਕਟਰ ਬੀਬੀ ਆਨੰਦਿਤਾ ਮਿੱਤਰਾ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦਸਿਆ ਕਿ ਪੰਜਾਬ 'ਚ ਕੁੱਲ 184 ਲੱਖ ਟਨ ਕਣਕ ਦੀ ਸੰਭਾਵੀ ਪੈਦਾਵਾਰ ਚੋਂ 135 ਲੱਖ ਟਨ ਪੰਜਾਬ ਦੀਆਂ 1832 ਮੰਡੀਆ ਤੇ ਵਿਕਰੀ ਕੇਂਦਰਾਂ 'ਚ ਆਮਦ ਦਾ ਟੀਚਾ ਹੈ ਜਿਸ ਵਾਸਤੇ ਬਾਰਦਾਨਾ 50 ਤੇ 30 ਕਿਲੋਗ੍ਰਾਮ ਦੀਆਂ ਬੋਰੀਆਂ, ਥੈਲੇ, ਹੋਰ ਸਮਾਨ ਦਾ ਪ੍ਰਬੰਧ ਹੋ ਗਿਆ ਹੈ ਜਿਸ 'ਤੇ 1400 ਕਰੋੜ ਦੀ ਰਕਮ ਦਾ ਖ਼ਰਚਾ ਆਇਆ ਹੈ।

PhotoPhoto

ਡਾਇਰੈਕਟਰ ਨੇ ਦਸਿਆ ਕਿ 26064 ਕਰੋੜ ਦੀ ਰਕਮ ਦੀ ਕੈਸ਼ ਕ੍ਰੈਡਿਟ ਲਿਮਟ ਦੀ ਕੇਂਦਰੀ ਮਨਜ਼ੂਰੀ ਵਾਸਤੇ ਪੰਜਾਬ ਦੇ ਵਿੱਤ ਵਿਭਾਗ ਨੇ ਰਿਜ਼ਰਵ ਬੈਂਕ ਨੂੰ ਲਿਖ ਦਿਤਾ ਹੈ ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਆ ਜਾਵੇਗੀ। ਮੌਸਮ ਦੀ ਖ਼ਰਾਬੀ, ਗੜ੍ਹੇਮਾਰੀ, ਕਣਕ ਦੇ ਲੇਟ ਪੱਕਣ ਅਤੇ ਗੋਦਾਮਾਂ ਦੀਆਂ ਘਾਟ ਕਾਰਨ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਦੀ ਇਸ ਮਿਹਨਤੀ ਸੀਨੀਅਰ ਆਈ.ਏ.ਐਸ ਬੀਬੀ ਮਿੱਤਰਾ ਨੇ ਦਸਿਆ ਕਿ ਕੇਂਦਰੀ ਅਨਾਜ ਨਿਗਮ ਐਫ਼.ਸੀ.ਆਈ ਪੰਜਾਬ ਦੀਆਂ ਏਜੰਸੀਆਂ ਆਰਕਫ਼ੈੱਡ, ਪਨਸਪ, ਪਨਗਰੇਨ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀਆ ਨਾਲ ਬੈਠਕਾਂ ਚੱਲ ਰਹੀਆਂ ਹਨ।

PhotoPhoto

ਇਸ ਖ਼ਰੀਦ ਮੌਸਮ 'ਚ ਐਫ਼.ਸੀ.ਆਈ ਨੂੰ 17 ਫ਼ੀ ਸਦੀ ਕਣਕ ਖ਼੍ਰੀਦਣ ਅਤੇ ਬਾਕੀ 83 ਫ਼ੀ ਸਦੀ ਪੰਜਾਬ ਦੀਆਂ 4 ਏਜੰਸੀਆਂ ਨੂੰ ਖ਼ਰੀਦ ਕਰਨ ਦੀ ਡਿਊਟੀ ਲੱਗੀ ਹੈ। ਉਨ੍ਹਾਂ ਦਸਿਆ ਕਿ ਕੁੱਲ 260 ਲੱਖ ਟਨ ਚਾਵਲ ਤੇ ਕਣਕ ਸਾਂਭਣ ਦੇ ਗੋਦਾਮ ਹਨ ਜੋ ਸਾਰੇ ਭਰੇ ਹੋਏ ਹਨ ਅਤੇ 135 ਲੱਖ ਟਨ ਖ਼੍ਰੀਦਣ ਉਪਰੰਤ ਪਲਿੰਥਾਂ ਅਤੇ ਪੱਕੀਆਂ ਸੜਕਾਂ ਤੇ ਖੁੱਲ੍ਹੇ ਅਸਮਾਨ ਹੇਠ ਲਗਾ ਕੇ ਤਰਪਾਲਾਂ ਨਾਲ ਢਕੀ ਜਾਵੇਗੀ। ਉਨ੍ਹਾਂ ਦਸਿਆ ਕਿ 8 ਲੱਖ ਟਨ ਕਣਕ ਸਾਂਭਣ ਵਾਸਤੇ ਪਲਿੰਥ ਬਣਾਉਣ ਲਈ ਟੈਂਡਰ ਲਗਾਏ ਗਏ ਹਨ।

PhotoPhoto

ਬਾਹਰ ਪਈ ਪਿਛਲੇ ਸਾਲਾਂ 'ਚ ਖ਼ਰਾਬ ਹੋਈ ਕਣਕ ਬਾਰੇ ਪੁੱਛੇ ਜਾਣ 'ਤੇ ਆਨੰਦਿਤਾ ਮਿੱਤਰਾ ਨੇ ਦਸਿਆ ਕਿ 94 ਟਨ ਕਣਕ ਕੇਵਲ ਫ਼ਰੋਖਤ ਕੀਤੀ ਜਾ ਰਹੀ ਹੈ ਜੋ ਪਟਿਆਲਾ ਜ਼ਿਲ੍ਹੇ 'ਚ ਪਈ ਸੀ। 22 ਮਈ 2017 ਤੋਂ ਬਤੌਰ ਡਾਇਰੈਕਟਰ ਤੈਨਾਤ ਇਸ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਝੌਨੇ ਤੇ ਕਣਕ ਦੇ 5 ਮੌਸਮ , ਕਾਮਯਾਬੀ ਨਾਲ ਖ਼ਰੀਦ ਕੀਤੀ ਜਾਣ ਦਾ ਤਜ਼ਰਬਾ ਐਂਤਕੀ 6ਵੇਂ ਮੌਕੇ, ਜ਼ਿਆਦਾ ਕਾਰਗਰ ਸਿੱਧ ਹੋਏਗਾ ਤਅੇ ਕਾਂਗਰਸ ਸਰਕਾਰ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ, ਦਾਣਾ ਦਾਣਾ ਖ੍ਰੀਦੀਆ ਜਾਵੇਗਾ। ਭਾਵੇਂ ਇਕ ਅਪ੍ਰੈਲ ਤੋਂ ਖ਼ਰੀਦ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਪਰ ਖ਼ਰਾਬ ਮੌਸਮ ਤੇ ਠੰਢ ਜਾਰੀ ਰਹਿਣ ਕਰ ਕੇ ਮੰਡੀਆਂ 'ਚ ਆਮਦ 15 ਅਪ੍ਰੈਲ ਤੋਂ ਸ਼ੁਰੂ ਹੋ ਕੇ ਕੋਈ 15 ਮਈ ਤਕ ਚੱਲੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement