
3 ਪੁਲਿਸ ਮੁਲਜ਼ਮ ਹੋਏ ਜਖ਼ਮੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦੇ ਗੁਰਬਖ਼ਸ਼ ਨਗਰ ਇਲਾਕੇ 'ਚ ਉਸ ਵੇਲੇ ਹਲਚਲ ਮੱਚ ਗਈ ਜਦੋਂ ਇਕ ਵਿਅਕਤੀ ਵੱਲੋਂ ਵਾਰਡ ਦੇ ਕੌਂਸਲਰ ਅਤੇ ਪੁਲਿਸ ਮੁਲਾਜ਼ਮਾਂ ਤੇ ਬੇਸਬਾਲ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਕੌਂਸਲਰ ਸਰਬਜੀਤ ਸਿੰਘ ਲਾਟੀ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਵਿੱਚ ਕੰਮ ਰਹੇ ਸਨ ਅਤੇ ਇਕ ਸੰਨੀ ਢਿੱਲੋਂ ਨਾਮ ਦਾ ਵਿਅਕਤੀ ਆਇਆ ਤੇ ਉਸ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਕੌਂਸਲਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
police station
ਕੌਂਸਲਰ ਸਰਬਜੀਤ ਸਿੰਘ ਲਾਟੀ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਚੱਲਿਆਂ ਤਾਂ ਉਹਨਾਂ ਨੇ ਇਸ ਦੀ ਜਾਣਕਾਰੀ ਆਪਣੇ ਇਲਾਕੇ ਦੀ ਪੁਲਿਸ ਚੌਕੀ ਨੂੰ ਦਿੱਤੀ। ਪੁਲਿਸ ਨੇ ਜਦੋਂ ਸੰਨੀ ਢਿੱਲੋਂ ਨੂੰ ਪੁਲਿਸ ਚੌਕੀ ਲਿਆਂਦਾ ਤਾਂ ਉਸ ਨੇ ਉਥੇ ਵੀ ਕੌਂਸਲਰ ਨਾਲ ਹੱਥੋਪਾਈ ਕੀਤੀ ਅਤੇ ਉਸ ਤੋਂ ਬਾਅਦ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸਨੇ ਪੁਲਿਸ ਚੌਕੀ ਦੇ ਅੰਦਰ ਵੀ ਪਥਰਾਵ ਕਰਨਾ ਸ਼ੁਰੂ ਕਾਰ ਦਿੱਤਾ। ਪੱਥਰਬਾਜ਼ੀ ਵਿਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਤੇ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਹੈ।
Councilor Sarabjit Singh Latti
ਕੌਂਸਲਰ ਲਾਟੀ ਦਾ ਕਹਿਣਾ ਹੈ ਕਿ ਜਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦੀ ਸੁਰੱਖਿਆ ਕਿਸ ਤਰ੍ਹਾਂ ਹੋਵੇਗੀ ਅਤੇ ਉਹਨਾਂ ਦੀ ਮੰਗ ਹੈ ਕਿ ਇਸ ਤਰ੍ਹਾਂ ਦੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਮੁਲਜ਼ਮ ਸੰਨੀ ਦੇ ਭਰਾ ਦਾ ਕਹਿਣਾ ਹੈ ਕਿ ਸੰਨੀ ਦਾ ਕੌਂਸਲਰ ਲਾਟੀ ਦੇ ਰਿਸ਼ਤੇਦਾਰ ਨਾਲ ਪੈਸੇ ਦਾ ਲੈਣ ਦੇਣ ਸੀ ਜਿਸ ਦੇ ਕਾਰਨ ਉਸ ਨੇ ਲਾਟੀ ਦੇ ਰਿਸ਼ਤੇਦਾਰਾਂ ਨੂੰ ਗਾਲੀ ਗਲੋਚ ਕੀਤਾ ਪਰ ਪਥਰਾਵ ਕੌਂਸਲਰ ਦੇ ਹਿਮਾਇਤੀਆਂ ਵੱਲੋਂ ਕੀਤਾ ਗਿਆ।
Sunny Dhillon's relative
ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਦੇ ਵੱਲੋਂ ਵੀ ਪਥਰਾਵ ਕੀਤਾ ਗਿਆ ਹੈ। ਉਸ ਦੇ ਉਪਰ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਇਸ ਸਾਰੀ ਘਟਨਾ ਨੇ ਸ਼ਹਿਰ ਦੀ ਕਾਨੂੰਨੀ ਵਿਵਸਥਾ ਤੇ ਸਵਾਲ ਖੜੇ ਕਰ ਦਿੱਤੇ।
Police