
ਕੋਰੋਨਾ ਮਹਾਂਮਾਰੀ ਨੂੰ ਮੁੜ ਫੈਲਣ ਤੋਂ ਰੋਕਣ ਲਈ ਫ਼ੈਸਲਾਕੁਨ ਕਦਮ ਚੁਕਣੇ ਹੋਣਗੇ : ਮੋਦੀ
ਕਿਹਾ, ਕੋਰੋਨਾ ਦੀ ਦੂਸਰੀ ਲਹਿਰ ਨੂੰ ਤੁਰਤ ਰੋਕਣਾ ਪਵੇਗਾ
ਨਵੀਂ ਦਿੱਲੀ, 17 ਮਾਰਚ : ਪ੍ਰਧਾਨ ਮੰਰਤੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁੱਝ ਹਿੱਸਿਆ 'ਚ ਕੋਵਿਡ 19 ਦੇ ਵਧਦੇ ਮਾਮਲਿਆਂ 'ਤੇ ਬੁਧਵਾਰ ਨੂੰ ਚਿੰਤਾ ਪ੍ਰਗਟਾਈ ਅਤੇ ਇਸ ਨੂੰ ਮੁੜ ਫੈਲਣ ਤੋਂ ਰੋਕਣ ਲਈ 'ਤੇਜ਼ ਅਤੇ ਫ਼ੈਸਲਾਕੁਨ' ਕਦਮ ਚੁੱਕਣ ਦੀ ਅਪੀਲ ਕੀਤੀ |
ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਗਲੇਰੀ ਰਣਨੀਤੀ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ | ਬੈਠਕ 'ਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸ਼ਾਮਲ ਨਹੀਂ ਹੋਏ | ਵੀਡੀਉ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਹਰ ਹਾਲ ਵਿਚ ਕੋੋਰੋਨਾ ਮਹਾਂਮਾਰੀ ਨੂੰ ਮਾਤ ਦੇਣੀ ਪਵੇਗੀ ਤੇ ਇਸ ਲਈ ਮਾਸਕ ਸਬੰਧੀ ਗੰਭੀਰਤਾ ਹਾਲੇ ਵੀ ਬੇਹਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੈਕਸੀਨੇਸ਼ਨ ਦੀ ਗਤੀ ਲਗਾਤਾਰ ਵਧ ਰਹੀ ਹੈ | ਅਸੀਂ ਇਕ ਦਿਨ ਵਿਚ 30 ਲੱਖ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਅੰਕੜਾ ਵੀ ਪਾਰ ਕਰ ਚੁੱਕੇ ਹਾਂ, ਪਰ ਇਸ ਨਾਲ ਹੀ ਸਾਨੂੰ ਵੈਕਸੀਨ ਦੀ ਬਰਬਾਦੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ | ਕੋਰੋਨਾ ਦੀ ਲੜਾਈ 'ਚ ਵੈਕਸੀਨ ਅਸਰਦਾਰ ਹਥਿਆਰ ਹੈ | ਪੰਜਾਬ 'ਚ ਵੀ ਦਿਨੋਂ-ਦਿਨ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕ 'ਚ ਹਿੱਸਾ ਲਿਆ |
ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁਧ ਦੇਸ਼ ਦੀ ਲੜਾਈ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ | ਭਾਰਤ ਦੇ ਲੋਕਾਂ ਦਾ ਕੋਰੋਨਾ ਨਾਲ ਜਿਸ
ਤਰ੍ਹਾਂ ਨਾਲ ਸਾਹਮਣਾ ਹੋ ਰਿਹਾ ਹੈ, ਉਸ ਨੂੰ ਲੋਕ ਉਦਾਹਰਣ ਦੇ ਰੂਪ 'ਚ ਪੇਸ਼ ਕਰਦੇ ਹਨ | ਅੱਜ ਦੇਸ਼ ਵਿਚ 96 ਫ਼ੀ ਸਦੀ ਤੋਂ ਜ਼ਿਆਦਾ ਮਾਮਲੇ ਠੀਕ ਹੋ ਚੁੱਕੇ ਹਨ | ਮੌਤ ਦਰ 'ਚ ਵੀ ਭਾਰਤ ਸੱਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿਚ ਹੈ | ਕੁੱਝ ਸੂਬਿਆਂ 'ਚ ਕੇਸਾਂ ਦੀ ਗਿਣਤੀ ਵਧ ਰਹੀ ਹੈ | ਦੇਸ਼ ਦੇ 70 ਜ਼ਿਲਿ੍ਹਆਂ ਵਿਚ ਇਹ ਵਾਧਾ 150 ਫ਼ੀ ਸਦੀ ਤੋਂ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਦੀ ਇਸ ਉਭਰਦੀ ਹੋਈ ਦੂਸਰੀ ਲਹਿਰ ਨੂੰ ਤੁਰਤ ਰੋਕਣਾ ਪਵੇਗਾ | ਇਸ ਦੇ ਲਈ ਸਾਨੂੰ ਤੁਰਤ ਅਤੇ ਫ਼ੈਸਲਾਕੁਨ ਕਦਮ ਉਠਾਉਣੇ ਪੈਣਗੇ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਲੜਾਈ 'imageਚ ਅਸੀਂ ਅੱਜ ਜਿਥੇ ਪੁੱਜੇ ਹਾਂ, ਉਸ ਤੋਂ ਉਪਜਿਆ ਆਤਮ ਵਿਸ਼ਵਾਸ, ਲਾਪਰਵਾਹੀ 'ਚ ਨਹੀਂ ਬਦਲਣਾ ਚਾਹੀਦਾ | (ਪੀਟੀਆਈ)