
ਕਰੀਬ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਖਿਲਰਿਆਂ : ਸੰਗਰੂਰ ਦੇ ਪਿੰਡ ਖਿਲਰਿਆਂ ਵਿੱਚ ਇੱਕ 25 ਸਾਲਾ ਵਿਆਹੁਤਾ ਲੜਕੀ ਦੀ ਅੱਗ ਨਾਲ ਸੜ ਕੇ ਮਰਨ ਦੀ ਖ਼ਬਰ ਖਬਰ ਹੈ, ਜਿਸ ਵਿੱਚ ਸੁਨਾਮ ਨੇੜਲੇ ਪਿੰਡ ਨੰਗਲਾ ਦੀ ਰਹਿਣ ਵਾਲੀ ਲੜਕੀ ਦੇ ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਧੀ ਨੂੰ ਦਾਜ ਦੀ ਖਾਤਰ ਕਤਲ ਕੀਤਾ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਸੰਗਰੂਰ ਦੇ ਸਿਵਲ ਹਸਪਤਾਲ 'ਚ ਕਰਵਾਇਆ ਗਿਆ। ਪੁਲਿਸ ਨੇ ਸਹੁਰੇ ਪਰਿਵਾਰ ਦੀ ਇਕ ਔਰਤ ਸਮੇਤ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਕਥਿਤ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹਨ।
ਇਹ ਵੀ ਪੜ੍ਹੋ: ਮੀਡੀਆ ਦਾ ਨਿਰਪੱਖ ਅਤੇ ਆਜ਼ਾਦ ਹੋਣਾ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ : ਚੇਤਨ ਸਿੰਘ ਜੋੜੇਮਾਜਰਾ
ਉਧਰ ਸੁਨਾਮ ਦੇ ਨੇੜੇ ਪਿੰਡ ਨੰਗਲਾ ਦੇ ਵਿੱਚ ਸੋਗ ਦਾ ਮਾਹੌਲ ਹੈ ਕਿਉਂਕਿ ਗੁਰਪ੍ਰੀਤ ਕੌਰ ਦਾ ਇਹ ਪੇਕਾ ਪਿੰਡ ਹੈ। ਲੜਕੀ ਦੇ ਪਰਿਵਾਰਕ ਮੈਂਬਰ ਰੋ-ਰੋ ਬੁਰਾ ਹਾਲ ਹੈ ਅਤੇ ਉਹ ਡੂੰਘੇ ਸਦਮੇ ਵਿੱਚ ਹਨ। ਲੜਕੀ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ 'ਤੇ ਦਾਜ ਕਾਰਨ ਮੌਤ ਦੇ ਦੋਸ਼ ਲਗਾਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਕਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਪੇਕੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੜਕੀ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਲੜਕੀ ਦੇ ਸਾਰੇ ਸਹੁਰਾ ਪਰਿਵਾਰ 'ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ।