
ਜੇਕਰ ਨਿਰਧਾਰਿਤ ਦਰ ਤੋਂ ਵੱਧ ਵਸੂਲੀ ਜਾਂਦੀ ਹੈ, ਤਾਂ ਤੁਸੀਂ 112 'ਤੇ ਕਾਲ ਕਰਕੇ ਸ਼ਿਕਾਇਤ ਕਰ ਸਕਦੇ ਹੋ।
ਚੰਡੀਗੜ੍ਹ: ਸਿਹਤ ਐਮਰਜੈਂਸੀ ਸਮੇਂ ਐਂਬੂਲੈਂਸ ਬੁਲਾਉਣ ਸਮੇਂ ਅਕਸਰ ਓਵਰਚਾਰਜਿੰਗ ਦੀਆਂ ਸ਼ਿਕਾਇਤ ਮਿਲਦੀਆਂ ਰਹਿੰਦੀਆਂ ਹਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਵਾਲਿਆਂ ਲਈ ਇਕ ਹੀ ਰੇਟ ਤੈਅ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਸਕੱਤਰ ਸਿਹਤ ਯਸ਼ਪਾਲ ਗਰਗ ਨੇ ਪੀਜੀਆਈ, ਰੈੱਡ ਕਰਾਸ ਸੁਸਾਇਟੀ, ਸਿਹਤ ਵਿਭਾਗ ਚੰਡੀਗੜ੍ਹ ਅਤੇ ਐਂਬੂਲੈਂਸਾਂ ਚਲਾਉਣ ਵਾਲੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨਾਲ ਮੀਟਿੰਗ ਕੀਤੀ।
ਇਹ ਵੀ ਪੜ੍ਹੋ: 5 ਭਾਸ਼ਾਵਾਂ ’ਚ ‘ਕੇਸਰੀਆ’ ਗੀਤ ਗਾਉਣ ਵਾਲੇ ਸਿੱਖ ਨੌਜਵਾਨ ਦੇ ਮੁਰੀਦ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, Video
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਾਰੇ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਵਾਲੇ ਪੰਚਕੂਲਾ, ਮੁਹਾਲੀ ਅਤੇ ਚੰਡੀਗੜ੍ਹ ਦਰਮਿਆਨ ਸਿਰਫ 300 ਰੁਪਏ ਪ੍ਰਤੀ ਗੇੜੇ ਦੇ ਹਿਸਾਬ ਨਾਲ ਕਿਰਾਇਆ ਲੈਣਗੇ। ਜੇਕਰ ਐਂਬੂਲੈਂਸ ਟ੍ਰਾਈਸਿਟੀ ਤੋਂ ਬਾਹਰ ਜਾਂਦੀ ਹੈ ਤਾਂ ਮੈਦਾਨੀ ਖੇਤਰ ਲਈ 10 ਰੁਪਏ ਪ੍ਰਤੀ ਕਿਲੋਮੀਟਰ ਅਤੇ ਪਹਾੜੀ ਖੇਤਰ ਲਈ 12 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਵਸੂਲਿਆ ਜਾਵੇਗਾ। ਜੇਕਰ ਨਿਰਧਾਰਿਤ ਦਰ ਤੋਂ ਵੱਧ ਵਸੂਲੀ ਜਾਂਦੀ ਹੈ, ਤਾਂ ਤੁਸੀਂ 112 'ਤੇ ਕਾਲ ਕਰਕੇ ਸ਼ਿਕਾਇਤ ਕਰ ਸਕਦੇ ਹੋ।
ਇਹ ਵੀ ਪੜ੍ਹੋ: ਵਿਆਹੁਤਾ ਪ੍ਰੇਮਿਕਾ ਦੀ ਕਸਟਡੀ ਲਈ ਹਾਈ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 5000 ਰੁਪਏ ਜੁਰਮਾਨਾ
ਪ੍ਰਯੋਗਾਤਮਕ ਆਧਾਰ 'ਤੇ ਯੂਟੀ ਰੈੱਡ ਕਰਾਸ ਸੁਸਾਇਟੀ, ਗੈਰ ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਐਂਬੂਲੈਂਸ ਆਪਰੇਟਰਾਂ ਨੂੰ ਇਕੱਠੇ ਲੈ ਕੇ ਆਵੇਗਾ। ਇਸ ਵਿਚ ਉਹਨਾਂ ਨਾਲ ਸੰਪਰਕ ਕਰਨ ਲਈ ਮੋਬਾਈਲ ਨੰਬਰ ਜਾਂ ਲੈਂਡਲਾਈਨ ਨੰਬਰ ਸਿਹਤ ਵਿਭਾਗ ਨੈਸ਼ਨਲ ਐਂਬੂਲੈਂਸ ਸਰਵਿਸ 112 ਦੇ ਆਪਰੇਟਰ ਨਾਲ ਸਾਂਝਾ ਕਰਨਗੇ। ਐਂਬੂਲੈਂਸ ਨੂੰ ਚੰਡੀਗੜ੍ਹ ਤੋਂ ਬਾਹਰ ਲਿਜਾਣ ਲਈ ਇਹ ਅਦਾਇਗੀ ਸੇਵਾ ਹੋਵੇਗੀ।
ਇਹ ਵੀ ਪੜ੍ਹੋ: ਲਾਰੈਂਸ ਦੇ ਨਵੇਂ ਇੰਟਰਵਿਊ ਨੇ ਖੜ੍ਹੇ ਕੀਤੇ ਸਵਾਲ, ਬਠਿੰਡਾ ਜੇਲ੍ਹ ਦੀ ਫੋਟੋ ਵਾਲੀ ਲੁੱਕ ’ਚ ਨਜ਼ਰ ਆਇਆ ਗੈਂਗਸਟਰ
ਹਾਲਾਂਕਿ ਜੇਕਰ ਮਰੀਜ਼ਾਂ ਨੂੰ ਚੰਡੀਗੜ੍ਹ ਦੇ ਅੰਦਰ ਪੀਜੀਆਈ ਵਿਚ ਸ਼ਿਫਟ ਜਾਂ ਰੈਫਰ ਕੀਤਾ ਜਾਂਦਾ ਹੈ ਤਾਂ ਮੁਫਤ ਐਂਬੂਲੈਂਸ ਸੇਵਾ ਸਿਰਫ 112 ਦੁਆਰਾ ਜਾਰੀ ਰਹੇਗੀ। ਪਰ ਸਿਹਤ ਵਿਭਾਗ ਦੀਆਂ ਸਾਰੀਆਂ 6 ਐਂਬੂਲੈਂਸਾਂ ਰੂਟ 'ਤੇ ਖੜ੍ਹੀਆਂ ਰਹਿੰਦੀਆਂ ਹਨ, ਇਸ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਇਕ ਐਂਬੂਲੈਂਸ ਮੁਹੱਈਆ ਕਰਵਾਈ ਜਾਵੇਗੀ, ਜਿਸ ਦਾ ਪ੍ਰਤੀ ਗੇੜਾ 300 ਰੁਪਏ ਹੋਵੇਗਾ। ਮੀਟਿੰਗ ਵਿਚ ਪੀਜੀਆਈ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨਵਨੀਤ ਨੇ ਦੱਸਿਆ ਕਿ ਪੀਜੀਆਈ ਦੀਆਂ ਜ਼ਿਆਦਾਤਰ ਐਂਬੂਲੈਂਸਾਂ ਇੰਟਰਾ ਇੰਸਟੀਚਿਊਟ ਟ੍ਰਾਂਸਫਰ ਅਤੇ ਵੀ.ਵੀ.ਆਈ.ਪੀ. ਡਿਊਟੀ ’ਤੇ ਹੁੰਦੀਆਂ ਹਨ।
ਇਹ ਵੀ ਪੜ੍ਹੋ: ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ
ਡਾਇਰੈਕਟਰ ਪ੍ਰਿੰਸੀਪਲ ਜੀਐਮਸੀਐਚ ਸੈਕਟਰ-32 ਨੇ ਦੱਸਿਆ ਕਿ ਇਸ ਹਸਪਤਾਲ ਦੀਆਂ ਐਂਬੂਲੈਂਸਾਂ ਇੰਟਰਾ-ਹਸਪਤਾਲ, ਵੀਵੀਆਈਪੀ ਡਿਊਟੀ ਲਈ ਅਤੇ ਮਰੀਜ਼ਾਂ ਨੂੰ ਪੀਜੀਆਈ ਵਿਚ ਸ਼ਿਫਟ ਕਰਨ ਲਈ ਚਲਦੀਆਂ ਹਨ। ਡੀਐਚਐਸ ਨੇ ਦੱਸਿਆ ਕਿ ਜੀਐਮਐਸਐਚ-16 ਅਤੇ ਇਸ ਦੇ ਬਾਕੀ ਹਸਪਤਾਲਾਂ ਵਿਚ 8 ਐਂਬੂਲੈਂਸਾਂ ਹਨ ਜੋ ਗੰਭੀਰ ਮਾਮਲਿਆਂ ਵਿਚ ਮਰੀਜ਼ਾਂ ਨੂੰ ਰੈਫਰ ਕਰਨ ਲਈ ਵਰਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਜੇਕਰ ਉਥੋਂ ਕੋਈ ਰੈਫਰਲ ਕੇਸ ਹੁੰਦਾ ਹੈ ਤਾਂ ਇਹਨਾਂ ਐਂਬੂਲੈਂਸਾਂ ਨੂੰ ਭੇਜਿਆ ਜਾਂਦਾ ਹੈ। ਇਹ ਐਂਬੂਲੈਂਸਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਤਬਦੀਲ ਕਰਨ, ਵੀਆਈਪੀ ਡਿਊਟੀਆਂ, ਸਮਾਗਮਾਂ ਆਦਿ ਲਈ ਵਰਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: ਅਸੀਂ ਗੁਰੂ ਤੇ ਪੰਥ ਨਾਲ ਦਗ਼ਾ ਕਮਾਉਣ ਵਾਲਿਆਂ ਦੇ ਨਾਲ ਖੜੇ ਨਹੀਂ ਹੋ ਸਕਦੇ
4 ਐਂਬੂਲੈਂਸਾਂ ਜੀਐਮਐਸਐਚ-16, 2 ਐਂਬੂਲੈਂਸ ਸਿਵਲ ਹਸਪਤਾਲ ਮਨੀਮਾਜਰਾ, 1 ਐਂਬੂਲੈਂਸ ਸਿਵਲ ਹਸਪਤਾਲ ਸੈਕਟਰ-22 ਅਤੇ ਇਕ ਐਂਬੂਲੈਂਸ ਸੈਕਟਰ-45 ਹਸਪਤਾਲ ਵਿਖੇ ਤਾਇਨਾਤ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਕੋਲ 6 ਹੋਰ ਐਂਬੂਲੈਂਸਾਂ ਹਨ ਜੋ ਪੁਲਿਸ ਕੰਟਰੋਲ ਰੂਮ ਵਿਚ ਕਾਲ ਦੇ ਸਮੇਂ ਤੁਰੰਤ ਜਵਾਬ ਦੇਣ ਲਈ ਹਨ। ਮੀਟਿੰਗ ਵਿਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਉਹ ਇਹ ਸੇਵਾ ਬਿਨਾਂ ਕਿਸੇ ਲਾਭ-ਨੁਕਸਾਨ ਦੇ ਚਲਾਉਂਦੇ ਹਨ, ਜਿਸ ਵਿਚ 300 ਤੋਂ 350 ਰੁਪਏ ਤੱਕ ਟ੍ਰਾਈਸਿਟੀ ਚਾਰਜ ਪਹਿਲਾਂ ਹੀ ਲਏ ਜਾਂਦੇ ਹਨ।