Ludhiana News: ਦਾਦੀ ਦੀਆਂ ਅਸਥੀਆਂ ਤਾਰਨ ਗਏ ਪੋਤੇ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌਤ

By : GAGANDEEP

Published : Mar 18, 2024, 7:36 am IST
Updated : Mar 18, 2024, 7:36 am IST
SHARE ARTICLE
Death of a young man due to drowning in the canal Ludhiana News in punjabi
Death of a young man due to drowning in the canal Ludhiana News in punjabi

Ludhiana News: ਦੂਜੇ ਭਰਾ ਨੂੰ ਲੋਕਾਂ ਨੇ ਡੁੱਬਣੋਂ ਬਚਾਇਆ

Death of a young man due to drowning in the canal Ludhiana News in punjabi : ਲੁਧਿਆਣਾ ਦੇ ਤਲਵੰਡੀ ਰਾਏ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ  ਦਾਦੀ ਦੀਆਂ ਅਸਥੀਆਂ ਤਾਰਨ ਗਏ ਪੋਤੇ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ (19 ਸਾਲ) ਪੁੱਤਰ ਇੰਦਰਜੀਤ ਸਿੰਘ ਵਾਸੀ ਤਲਵੰਡੀ ਰਾਏ  ਵਜੋਂ ਹੋਈ ਹੈ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਓ ਮਿੱਠੇ ਚੌਲ 

ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਭਰਾ ਪ੍ਰਦੀਪ ਸਿੰਘ (ਭੂਆ ਦਾ ਪੁੱਤ) ਨਾਲ ਆਪਣੀ ਦਾਦੀ ਦੀ ਮ੍ਰਿਤਕ ਦੇਹ ਦੀ ਰਾਖ ਨੂੰ ਸੁਧਾਰ ਵਾਲੀ ਨਹਿਰ 'ਚ ਜਲ ਪ੍ਰਵਾਹ ਕਰਨ ਲਈ ਗਏ ਸਨ।  ਸੁਧਾਰ ਨਹਿਰ ਦੇ ਕਿਨਾਰੇ ਜਦੋਂ ਮ੍ਰਿਤਕ ਦੇ ਭਰਾ ਪ੍ਰਦੀਪ ਸਿੰਘ ਵਲੋਂ ਰਾਖ ਨੂੰ ਜਲ ਪ੍ਰਵਾਹ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕਣ ਕਾਰਨ ਉਹ ਨਹਿਰ ਵਿਚ ਰੁੜ੍ਹ ਗਿਆ।

ਇਹ ਵੀ ਪੜ੍ਹੋ: Health News : ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਉ ਕੋਸਾ ਪਾਣੀ, ਕਈ ਬੀਮਾਰੀਆਂ ਹੋਣਗੀਆਂ ਦੂਰ 

ਆਪਣੇ ਭਰਾ ਪ੍ਰਦੀਪ ਸਿੰਘ ਨੂੰ ਡੁੱਬਦਿਆਂ ਦੇਖ ਜਸ਼ਨਪ੍ਰੀਤ ਸਿੰਘ ਦੇ ਰੌਲਾ ਪਾਉਣ ਉਤੇ ਮੌਕੇ ਉਤੇ ਮੌਜੂਦ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵਲੋਂ ਪ੍ਰਦੀਪ ਨੂੰ ਬਚਾਉਣ ਲਈ ਬਾਲਟੀ ਨਾਲ ਬੰਨ੍ਹੇ ਰੱਸੇ ਨੂੰ ਨਹਿਰ 'ਚ ਸੁੱਟਿਆ ਗਿਆ ਪਰ ਇੰਨੇ ਵਿਚ ਕੋਲ ਖੜ੍ਹੇ ਜਸ਼ਨਪ੍ਰੀਤ ਨੇ ਆਪਣੇ ਭਰਾ ਪ੍ਰਦੀਪ ਸਿੰਘ ਨੂੰ ਪਾਣੀ ਵਿਚ ਡੁੱਬਦਿਆਂ ਦੇਖ ਨਹਿਰ ਵਿਚ ਛਾਲ ਮਾਰ ਦਿੱਤੀ, ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵਲੋਂ ਲੰਬੀ ਜੱਦੋ-ਜਹਿਦ ਤੋਂ ਬਾਅਦ ਪ੍ਰਦੀਪ ਸਿੰਘ ਨੂੰ ਡੁੱਬਣ ਤੋਂ ਬਚਾਉਂਦਿਆਂ ਹੋਇਆਂ ਨਹਿਰ 'ਚੋਂ ਬਾਹਰ ਕੱਢਿਆ ਗਿਆ ਪਰ ਮਾੜੀ ਕਿਸਮਤ ਨਾਲ ਜਸ਼ਨਪ੍ਰੀਤ ਸਿੰਘ ਨਹਿਰੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਅਤੇ ਕਾਫੀ ਮੁਸ਼ੱਕਤ ਨਾਲ 2 ਘੰਟਿਆਂ ਬਾਅਦ ਮ੍ਰਿਤਕ ਹਾਲਤ ਵਿਚ ਬਾਹਰ ਕੱਢਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Death of a young man due to drowning in the canal Ludhiana News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement