Khanna News: ਖੰਨਾ ਪ੍ਰਸ਼ਾਸਨ ਨੇ ਗੰਜਾਪਣ ਦੂਰ ਕਰਨ ਵਾਲਾ ਸੈਲੂਨ ਕੀਤਾ ਸੀਲ
Published : Mar 18, 2025, 1:38 pm IST
Updated : Mar 18, 2025, 1:38 pm IST
SHARE ARTICLE
Khanna administration seals a salon that treats baldness
Khanna administration seals a salon that treats baldness

ਦਵਾਈ ਦੇ ਨਮੂਨੇ ਲੈ ਕੇ ਕੀਤੀ ਜਾਵੇਗੀ, ਜਾਂਚ ਉਦੋਂ ਤਕ ਸੈਲੂਨ ਰਹੇਗਾ ਸੀਲ- ਡਾ. ਰਮਨ (ਜ਼ਿਲ੍ਹਾ ਸਿਹਤ ਅਧਿਕਾਰੀ)

 

Khanna News: ਸਿਹਤ ਵਿਭਾਗ ਨੇ ਲੁਧਿਆਣਾ ਦੇ ਖੰਨਾ ਵਿੱਚ ਇੱਕ ਸੈਲੂਨ ਨੂੰ ਸੀਲ ਕਰ ਦਿੱਤਾ ਹੈ ਜੋ ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਇਹ ਕਾਰਵਾਈ ਜੀਟੀਬੀ ਮਾਰਕੀਟ ਵਿੱਚ ਸਥਿਤ ਸੈਲੂਨ 'ਤੇ ਕੀਤੀ ਗਈ।

 ਇਸ ਤੋਂ ਪਹਿਲਾਂ, ਸੰਗਰੂਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਥੇ ਗੰਜਾਪਣ ਦੂਰ ਕਰਨ ਲਈ ਇੱਕ ਕੈਪ ਲਗਾਇਆ ਗਿਆ। ਇਸ ਕੈਪ ਵਿਚ ਜਦੋਂ ਲੋਕਾਂ ਦੇ ਸਿਰ ਉੱਤੇ ਦਵਾਈ ਲਗਾਈ ਗਈ ਤਾਂ ਉਸ ਤੋਂ ਥੋੜੇ ਸਮੇਂ ਬਾਅਦ ਕਰੀਬ 60 ਤੋਂ 70 ਵਿਅਕਤੀਆਂ ਨੂੰ ਅੱਖਾਂ ਵਿਚ ਖ਼ਾਰਿਸ਼ ਹੋਣ ਲੱਗ ਪਈ ਤੇ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ। ਇਹ ਮਾਮਲਾ ਜਦੋਂ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਕੈਪ ਪ੍ਰਬੰਧਕ ਸਮੇਤ ਦੋ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ।

ਇਸ ਘਟਨਾ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਨੇ ਇਸ ਸੈਲੂਨ ਉੱਤੇ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਭਾਵੇਂ ਲੋਕਾਂ ਨੂੰ ਸੰਗਰੂਰ ਦੀ ਘਟਨਾ ਪਤਾ ਸੀ ਪਰ ਫਿਰ ਵੀ ਲੋਕ ਮੰਗਲਵਾਰ ਸਵੇਰੇ 5 ਵਜੇ ਤੋਂ ਹੀ ਖੰਨਾ ਵਿੱਚ ਕੈਂਪ ਲਈ ਲਾਈਨਾਂ ਵਿੱਚ ਲੱਗ ਗਏ। ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਇੱਥੇ ਪਹੁੰਚੇ। ਵਿਭਾਗ ਨੂੰ ਇਸ ਬਾਰੇ ਜਾਣਕਾਰੀ ਮਿਲੀ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਰਮਨ ਅਨੁਸਾਰ, ਸੰਗਰੂਰ ਘਟਨਾ ਬਾਰੇ ਜਾਣਕਾਰੀ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੋਂ ਪ੍ਰਾਪਤ ਹੋਈ ਸੀ। ਜਿਨ੍ਹਾਂ ਦੇ ਦਵਾਈ ਲਗਾਈ ਸੀ ਉਹ ਮੂੰਹ ਉੱਤੇ ਸੋਜ਼ਸ ਤੇ ਖ਼ੁਜ਼ਲੀ ਦੀ ਦਿੱਕਤ ਆਉਣ ਕਾਰਨ ਹਸਪਤਾਲ ਪਹੁੰਚੇ ਸਨ। ਸਿਹਤ ਮੰਤਰੀ ਨੇ ਇਸ ਮਾਮਲੇ ਦਾ ਨੋਟਿਸ ਲਿਆ। ਜਾਂਚ ਤੋਂ ਪਤਾ ਲੱਗਾ ਕਿ ਸੈਲੂਨ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਹੁਣ ਉਸ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ ਉੱਥੇ ਨੰਬਰ ਲਿਖ ਦਿੱਤਾ ਗਿਆ । ਜਦੋਂ ਉਹ ਆਉਣਗੇ ਤੇ ਜਾਂਚ ਵਿਚ ਸ਼ਾਮਲ ਹੋਣਗੇ ਤਾਂ ਇਸ ਨੂੰ ਖੋਲ੍ਹਣ ਬਾਰੇ ਸੋਚਿਆ ਜਾਵੇਗਾ ਅਤੇ ਦਵਾਈ ਦੇ ਨਮੂਨੇ ਲਏ ਜਾਣਗੇ। ਸੈਲੂਨ ਉਦੋਂ ਤਕ ਸੀਲ ਰਹੇਗਾ।
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement