ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਪੁਲਿਸ ਨੇ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ
Published : Mar 18, 2025, 11:19 pm IST
Updated : Mar 18, 2025, 11:19 pm IST
SHARE ARTICLE
Punjab Police
Punjab Police

ਭੱਜਣ ਦੀ ਕੋਸ਼ਿਸ਼ ’ਚ ਮੁਲਜ਼ਮ ਪੁਲਿਸ ਦੀ ਗੋਲੀ ਨਾਲ ਹੋਇਆ ਜ਼ਖ਼ਮੀ

ਜਲੰਧਰ : ਪੰਜਾਬ ਪੁਲਿਸ ਨੇ ਜਲੰਧਰ ਦੇ ਵਿੱਚ ਅੱਜ ਦੋ ਵੱਡੇ ਮੁਕਾਬਲੇ ਕੀਤੇ। ਯੂਟਿਊਬਰ ਨਵਦੀਪ ਸਿੰਘ ਉਰਫ ਰੋਜਰ ਸੰਧੂ ਦੇ ਘਰ ਦੇ ਉੱਤੇ ਜੋ ਗਰਨੇਡ ਹਮਲਾ ਹੋਇਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਅਤੇ ਇੱਕ ਹੋਰ ਵੱਡਾ ਐਨਕਾਊਂਟਰ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਜਿੱਥੇ ਅੱਜ ਸਵੇਰੇ ਵੀ ਇੱਕ ਇਨਕਾਊਂਟਰ ਕੀਤਾ ਸੀ।

ਪੁਲਿਸ ਹਿਮਾਚਲ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲੈ ਕੇ ਆ ਰਹੀ ਸੀ। ਮੁਲਜ਼ਮ ਜਲੰਧਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਨਾਮ ਅੰਮ੍ਰਿਤ ਹੈ। ਮੁਠਭੇੜ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ। ਜ਼ਖਮੀ ਹੋਏ ਮੁਲਜ਼ਮ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। 

ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਇਹ ਮੁਲਜਮ ਹਿਮਾਚਲ ਦੇ ਇੱਕ ਇਲਾਕੇ ਦੇ ਵਿੱਚ ਲੁਕਿਆ ਹੋਇਆ ਹੈ। ਪੁਲਿਸ ਨੇ ਦੇਰ ਸ਼ਾਮ ਹਿਮਾਚਲ ਦੇ ਵਿੱਚ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਅਤੇ ਮੁਲਜ਼ਮ ਨੂੰ ਜਲੰਧਰ ਲੈ ਕੇ ਆ ਰਹੀ ਸੀ। ਪਰ ਆਦਮਪੁਰ ਦੇ ਨੇੜੇ ਪੁਲਿਸ ਦੀ ਗੱਡੀ ਖਰਾਬ ਹੋ ਗਈ। ਗੱਡੀ ਦੇ ਵਿੱਚ ਜਿਹੜੇ ਮੁਲਾਜ਼ਮ ਬੈਠੇ ਹੋਏ ਸੀ ਉਹ ਵੀ ਗੱਡੀ ਨੂੰ ਠੀਕ ਕਰਨ ਦੇ ਵਿੱਚ ਜੁੜ ਗਏ। ਇਸੇ ਦੌਰਾਨ ਮੁਲਜ਼ਮ ਲੇ ਗੱਡੀ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਕਾਰਵਾਈ ਕਰਨੀ ਪਈ। 

ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਕਾਬਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਹਾਰਦਿਕ ਦੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਲਿੰਕ ਹਨ। ਹਾਲਾਂਕਿ ਹਾਰਦਿਕਤਾ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ। ਹਾਰਦਿਕ ਅਤੇ ਅੰਮ੍ਰਿਤ ਨੇ ਕਥਿਤ ਤੌਰ ’ਤੇ ਰੋਜਰ ਸੰਧੂ ਦੇ ਘਰ ’ਤੇ ਗਰਨੇਡ ਹਮਲਾ ਕੀਤਾ ਸੀ। 
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement