
Samarala News : ਪਹਿਲਾਂ ਵੀ ਸ਼ਰਾਬ ਮਾਮਲੇ ਚ ਪਰਚਾ ਦਰਜ, ਸਮਰਾਲਾ ਦਾ ਇਹ ਨੌਜਵਾਨ
Samarala News in Punjabi : ਸਮਰਾਲਾ ਪੁਲਿਸ ਵੱਲੋਂ ਅੱਜ ਸਵੇਰ ਤੜਕਸਾਰ 5.30 ਵਜੇ ਦੇ ਕਰੀਬ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਅਧੀਨ ਸਮਰਾਲਾ ਦੇ 6 ਪਿੰਡਾਂ ਅਤੇ ਸ਼ਹਿਰ ਦੇ 2 ਇਲਾਕਿਆਂ ਬੋਦਲ ਰੋਡ ਅਤੇ ਦੁਰਗਾ ਮਾਤਾ ਮੰਦਰ ਰੋਡ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲਣ ’ਤੇ ਨਸ਼ੇ ਦਾ ਵਪਾਰ ਕਰਨ ਵਾਲੇ ਬਾਉਂਸਰ ਨੂੰ ਘਰ ’ਚ ਹੀ ਦਬੋਚ ਲਿਆ। ਪੁਲਿਸ ਨੇ ਇਸ ਬਾਊਂਸਰ ਕੋਲੋਂ 5 ਗ੍ਰਾਮ ਦੇ ਕਰੀਬ ਨਸ਼ਾ ( ਹੈਰੋਇਨ ) ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਇਸ ਬਾਊਂਸਰ ਤੇ ਪਹਿਲਾਂ ਵੀ ਸ਼ਰਾਬ ਮਾਮਲੇ ’ਚ ਪਰਚਾ ਦਰਜ ਹਨ।
ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਸਮਰਾਲਾ ਨੇ ਦੱਸਿਆ ਕਿ ਕਿਸੇ ਵੱਲੋਂ ਇਤਲਾਹ ਮਿਲਣ ’ਤੇ ਇਸ ਬਾਊਂਸਰ ਦੇ ਘਰ ਛਾਪੇਮਾਰੀ ਕੀਤੀ ਗਈ, ਜਿੱਥੇ ਇਸ ਦੇ ਕੋਲੋਂ 5 ਗ੍ਰਾਮ ਦੇ ਕਰੀਬ ( ਹੈਰੋਇਨ ) ਬਰਾਮਦ ਕੀਤੀ ਗਈ ਅਤੇ ਇਸ ਨੂੰ ਕਾਬੂ ਕਰ ਲਿਆ ਗਿਆ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਨਸ਼ਾ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਸ ਕਿਸ ਨੂੰ ਸਪਲਾਈ ਕਰਦਾ ਸੀ।
(For more news apart from News in Punjabi, stay tuned to Rozana Spokesman) Police arrest bouncer with drugs during raid