ਏਡੀਸੀਪੀ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ 
Published : Apr 18, 2018, 12:43 am IST
Updated : Apr 18, 2018, 12:43 am IST
SHARE ARTICLE
Gunman
Gunman

ਗੰਨਮੈਨ ਨੇ ਅਸਾਲਟ ਅਪਣੀ ਛਾਤੀ ਉਤੇ ਰੱਖ ਕੇ ਚਲਾਈ ਸੀ।

ਥਾਣਾ ਸਦਰ ਲਾਗੇ ਪੁਲਿਸ ਕਾਲੋਨੀ ਵਿਚ ਰਹਿ ਰਹੇ ਏ.ਡੀ.ਸੀ.ਪੀ ਦੇ ਗੰਨਮੈਨ ਨੇ ਏ. ਕੇ.-47 ਸਾਲਟ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਸੋਮਵਾਰ ਦੇਰ ਸ਼ਾਮ ਘਟਨਾ ਦਾ ਉਸ ਵਕਤ ਪਤਾ ਲੱਗਾ ਜਦ ਕਈ ਘੰਟੇ ਬੀਤ ਜਾਣ 'ਤੇ ਕਮਰੇ 'ਚੋਂ ਬਦਬੂ ਆਉਣ ਲੱਗ ਪਈ। ਗੰਨਮੈਨ ਨੇ ਅਸਾਲਟ ਅਪਣੀ ਛਾਤੀ ਉਤੇ ਰੱਖ ਕੇ ਚਲਾਈ ਸੀ। ਗੋਲੀ ਉਸ ਦੀ ਛਾਤੀ ਨੂੰ ਚੀਰਦੀ ਹੋਈ ਪਿੱਛੇ ਕੰਧ ਵਿਚ ਜਾ ਵੱਜੀ ਤੇ ਕੰਧ ਵਿਚ ਵੀ ਪਾੜ ਪੈ ਗਿਆ। ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਮ੍ਰਿਤਕ ਕਾਂਸਟੇਬਲ ਦੀ ਪਛਾਣ ਮਨਪ੍ਰੀਤ ਸਿੰਘ (32) ਦੇ ਰੂਪ ਵਿਚ ਹੋਈ ਹੈ ਜੋ ਏ. ਡੀ. ਸੀ. ਪੀ. ਪਰਮਜੀਤ ਸਿੰਘ ਪਨੂੰ ਪੀ.ਏ.ਪੀ ਜਲੰਧਰ ਨਾਲ ਤਾਇਨਾਤ ਸੀ।

GunmanGunman

13 ਅਪ੍ਰੈਲ ਨੂੰ ਉਸ ਦੀ ਪਤਨੀ ਹਰਪ੍ਰੀਤ ਕੌਰ ਦੋ ਸਾਲਾ ਬੇਟੀ ਨਾਲ ਪੇਕੇ ਘਰ ਸੰਗਰੂਰ ਗਈ ਹੋਈ ਸੀ ਅਤੇ ਉਹ ਕੁਆਰਟਰ ਵਿਚ ਇਕੱਲਾ ਸੀ। ਮਨਪ੍ਰੀਤ 11 ਅਪ੍ਰੈਲ ਤੋਂ ਡਿਊਟੀ 'ਤੇ ਨਹੀਂ ਆ ਰਿਹਾ ਸੀ।ਪਹਿਲਾਂ ਏ.ਡੀ.ਸੀ.ਪੀ ਨੇ ਉਸ ਦੇ ਦੋਸਤਾਂ ਨੂੰ ਫ਼ੋਨ ਕੀਤਾ ਪਰ ਉਸ ਨੇ ਨਹੀਂ ਚੁਕਿਆ। ਉਸ ਨੂੰ ਲੱਗਾ ਕਿ ਸ਼ਾਇਦ ਉਹ ਬੀਮਾਰ ਹੋਵੇਗਾ। ਐਤਵਾਰ ਸਵੇਰੇ 8.30 ਵਜੇ ਗੁਆਂਢੀਆਂ ਨੇ ਉਸ ਨੂੰ ਆਖ਼ਰੀ ਵਾਰ ਕੁਆਰਟਰ ਦੇ ਬਾਹਰ ਵੇਖਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement