
ਇਸ ਵੇਲੇ ਇਕ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿਥੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ...
ਇਸ ਵੇਲੇ ਇਕ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿਥੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਮਿੰਦਰ ਮਿੰਟੂ ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮ੍ਰਿਤਕ ਘਰ ਵਿਚ ਰਖਿਆ ਗਿਆ ਹੈ। ਹਸਪਤਾਲ ਦੇ ਬਾਹਰ ਡੀ.ਐੱਸ.ਪੀ ਸੌਰਵ ਜਿੰਦਲ ਦੀ ਅਗਵਾਈ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਹਰਮਿੰਦਰ ਸਿੰਘ ਮਿੰਟੂ
ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਪਟਿਆਲਾ ਜੇਲ੍ਹ ‘ਚ ਬੰਦ ਸੀ। ਦਸ ਦੇਈਏ ਕਿ ਨਾਭਾ ਗੈਸ ਬਾਟਲਿੰਗ ਪਲਾਂਟ ‘ਤੇ ਬੰਬ ਰੱਖਣ ਅਤੇ ਉਡਾਉਣ ਦੀ ਸਾਜ਼ਸ਼ ਕਰਨ ਦੇ ਦੋਸ਼ਾਂ ‘ਤੇ ਆਧਾਰਤ ਕੇਸ ‘ਚੋਂ ਹਰਮਿੰਦਰ ਸਿੰਘ ਮਿੰਟੂ ਨੂੰ ਬਰੀ ਕਰ ਦਿਤਾ ਗਿਆ ਸੀ। ਸੈਸ਼ਨ ਜੱਜ ਨੇ ਮਿੰਟੂ ਦੇ ਵਿਰੁਧ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੂੰ ਇਸ ਕੇਸ ਤੋਂ ਬਰੀ ਕਰ ਦਿਤਾ ਸੀ।
ਹਰਮਿੰਦਰ ਸਿੰਘ ਮਿੰਟੂ
ਇਸ ਤੋਂ ਇਲਾਵਾ ਵੀ ਮਿੰਟੂ ਤੇ ਕਈ ਕੇਸ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਸਾਲ 2010 ‘ਚ ਬਾਟਲਿੰਗ ਪਲਾਂਟ ਦੇ ਬਾਹਰ ਇੱਕ ਬੰਬ ਮਿਲਿਆ ਸੀ ਅਤੇ ਪੁਲਿਸ ਨੇ ਸਮੇਂ ਰਹਿੰਦੇ ਡਿਫਿਊਜ਼ ਕਰ ਦਿੱਤਾ ਸੀ।