
ਜਲੰਧਰ : ਥਾਣਾ ਬਿਲਗਾ ਦੀ ਪੁਲਿਸ ਨੇ ਭਾਰੀ ਮਾਤਰਾ ‘ਚ ਦੇਸੀ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਥਾਣਾ ਮੁਖੀ ਕੇਵਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਐਕਸਾਈਜ਼ ਮੋਬਾਇਲ ਵਿੰਗ ਦੇ ਈਟੀਓ ਦਵਿੰਦਰ ਪੰਨੂ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮੌਕੇ ‘ਤੇ ਰੇਡ ਕੀਤੀ ਜਿਸ ਵਿਚ ਪਰਮਜੀਤ ਸਿੰਘ, ਸੁਰਜੀਤ ਸਿੰਘ ਉਰਫ਼ ਪਾਸੀ, ਚਮਨ ਸਿੰਘ ਉਰਫ਼ ਚਮਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਦੇ ਬਾਕੀ ਸਾਥੀ ਮੌਕੇ ‘ਤੇ ਫਰਾਰ ਹੋ ਗਏ।
Arrested
ਪੁਲਿਸ ਨੂੰ 32,000 ਲੀਟਰ ਦੇਸੀ ਸ਼ਰਾਬ, 32 ਤਿਰਪਾਲਾਂ, 8 ਡਰੱਮ, 4 ਪਤੀਲੇ ਅਤੇ 8 ਪਾਈਪਾਂ ਅਤੇ 1500 ਲੀਟਰ ਗੈਰਕਾਨੂੰਨੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੋਸ਼ੀਆਂ ‘ਤੇ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: ਸਰਹੱਦ ਦੇ ਪਾਰ ਤੋਂ ਮਾਲ ਗੱਡੀ ਜ਼ਰੀਏ ਸਿਟੀ ਰੇਲਵੇ ਸਟੇਸ਼ਨ ਪਹੁੰਚੀ 1.20 ਕਿਲੋ ਹੈਰੋਇਨ ਨੂੰ ਜੀਆਰਪੀ ਨੇ ਬ੍ਰੇਕ ਲਾਈਨਪਾਈਪ ਤੋਂ ਬਰਾਮਦ ਕੀਤੀ, ਜਿਸਦੀ ਕਿਸੇ ਦੂਜੇ ਸਟੇਸ਼ਨ ‘ਤੇ ਸਪਲਾਈ ਹੋਣੀ ਸੀ। ਹੈਰੋਇਨ ਲਗਪਗ 6 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।
Punjab Police, Dharminder kaliyan
ਜਾਣਕਾਰੀ ਦਿੰਦੇ ਹੋਏ ਜੀਆਰਪੀ ਥਾਣਾ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ 15 ਅਪ੍ਰੈਲ ਦੀ ਰਾਤ ਲਗਪਗ 12 ਵਜੇ ਪਾਕਿਸਤਾਨ ਤੋਂ ਖਾਲੀ ਮਾਲਗੱਡੀ ਰੇਲਵੇ ਯਾਰਡ ਲਾਈਨ 9 ਨੰਬਰ ਰੇਲਵੇ ਸਟੇਸ਼ਨ ਜਲੰਧਰ ‘ਤੇ ਪਹੁੰਚੀ ਤਾਂ ਕਰਮਚਾਰੀ ਉਸਦੇ ਡੱਬੇ ਅਤੇ ਬ੍ਰੇਕ ਨੂੰ ਚੈਕ ਕਰਨ ਲੱਗੇ। ਚੈਕਿੰਗ ਦੌਰਾਨ ਕਰਮਚਾਰੀਆਂ ਨੇ ਬ੍ਰੇਕ ਦੀ ਇਕ ਪਾਈਪ ‘ਚੋਂ ਰਬੜ ਦੀ ਇਕ ਫਲੈਕਸੀਬਲ ਪਾਈਪ ਦੇਖੀ। ਸ਼ੱਕ ਹੋਣ ‘ਤੇ ਕਰਮਚਾਰੀਆਂ ਨੇ ਖੇਤਰ ਅਫ਼ਸਰ ਡੀਐਸਪੀ ਜੀਆਰਪੀ ਜਲੰਧਰ ਸੁਰੇਂਦਰ ਕੁਮਾਰ ਨੂੰ ਸੂਚਿਤ ਕੀਤਾ।
Drugs
ਜਿਸ ਤੋਂ ਬਾਅਦ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਅਪਣੀ ਟੀਮ ਸਮੇਤ ਉਕਤ ਪਾਈਪ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਉਸ ‘ਚ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਟ੍ਰੇਨ ਸਿੱਧੀ ਪਾਕਿਸਤਾਨ ਤੋਂ ਆ ਰਹੀ ਸੀ। ਜੀਆਰਪੀ ਨੇ ਅਣਪਛਾਤੇ ਦੋਸ਼ੀਆਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।