
ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 211 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਹਰ ਦਿਨ ਨਵੇਂ ਨਵੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਹਰ ਸੰਭਵ ਯਤਨ ਕਰ ਰਿਹਾ ਹੈ। ਇਸੇ ਤਰ੍ਹਾਂ ਹੁਣ ਸੂਬਾ ਸਰਕਾਰ ਕਰੋਨਾ ਵਾਇਰਸ ਦੇ ਨਵੇਂ ਇਲਾਜ ਨੂੰ ਲੈ ਕੇ ਲੁਧਿਆਣਾ ਦੇ ਐੱਸ.ਪੀ.ਐੱਸ ਹਸਪਤਾਲ ਦੇ ਸਿਹਤ ਕਰਮੀਆਂ ਨੂੰ ਸਹਾਇਤਾ ਕਰ ਰਹੀ ਹੈ। ਜਿਸ ਵਿਚ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਪੌਜਟਿਵ ਪਾਏ ਗਏ ਏ.ਸੀ.ਪੀ ਅਨਿਲ ਕੋਹਲੀ ਦੀ ਪਲਾਜ਼ਮਾਂ ਥੈਰਪੀ ਕਰਵਾਉਂਣ ਦਾ ਫੈਸਲਾ ਕੀਤਾ ਹੈ।
Coronavirus positive case
ਇਸ ਦੇ ਨਾਲ ਹੀ ਕੋਹਲੀ ਦੇ ਸੰਪਰਕ ਵਿਚ ਆਏ ਤਿੰਨ ਹੋਰ ਲੋਕ ਜਿਸ ਵਿਚ ਏਸੀਪੀ ਕੋਹਲੀ ਦੀ ਪਤਨੀ ਪਲਕ ਕੋਹਲੀ, ਉਸ ਦਾ ਡਰਾਇਵਰ ਅਤੇ ਉਸ ਦੇ ਸਵਡਵੀਜਨ ਵਿਚ ਪੈਂਦੇ ਖੇਤਰ ਜੋਧੇਵਾਲ ਦਾ ਸਬ ਇੰਸਪੈਕਟਰ ਅਰਸ਼ਪ੍ਰੀਤ ਸਿੰਘ ਗਰੇਵਾਲ ਦੇ ਟੈਸਟ ਲਏ ਗਏ ਹਨ । ਦੱਸ ਦੱਈਏ ਕਿ ਇਸ ਬਾਰੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਕਰੋਨਾ ਨਾਲ ਨਜਿੱਠਣ ਲਈ ਕੀਤੀ ਗਈ ਵੀਡੀਓ ਕਾਨਫਰੰਸਿੰਗ ਮੀਟਿੰਗ ਤੋਂ ਬਾਅਦ ਦਿੱਤੀ ਹੈ।
Punjab Coronavirus
ਜ਼ਿਕਰਯੋਗ ਹੈ ਕਿ ਏ.ਸੀ.ਪੀ. ਦੇ ਪਰਿਵਾਰ ਨੇ ਜੋ ਕਿ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਦਾਖਲ ਹੈ ਨੇ ਇਸ ਟੈਸਟ ਨੂੰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾ ਵੀਡੀਓ ਕਾਨਫਰੰਸਿੰਗ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਇਸ ਥੈਰਪੀ ਦੇ ਵਿਚ ਅਧੁਨਿਕ ਤਕਨੋਲਜ਼ੀ ਦਾ ਪ੍ਰਯੋਗ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਥੈਰਪੀ ਦਾ ਪ੍ਰਬੰਦ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ.ਜੀ.ਆਈ ਦੇ ਸਾਬਕਾ ਡਾਈਰੈਕਟਰ ਡੀ.ਕੇ.ਕੇ. ਤਲਵਾੜ ਦੇ ਵੱਲੋਂ ਕੀਤਾ ਜਾ ਰਿਹਾ ਹੈ।
Coronavirus
ਬੁਲਾਰੇ ਨੇ ਦੱਸਿਆ ਕਿ ਡਾ. ਤਲਵਾੜ ਦੀ ਬੇਨਤੀ ਤੇ ਪੀਜੀਆਈ ਦੇ ਬਲੱਡ ਟਰਾਂਸਫਿਊਜਨ ਵਿਭਾਗ ਦੇ ਸਾਬਕਾ ਮੁੱਖੀ ਡਾ. ਨੀਲਮ ਮਰਵਾਹਾ ਨੇ ਪਲਾਜ਼ਮਾ ਥੈਰਪੀ ਲਈ ਅਗਵਾਈ ਕਰਨ ਤੇ ਸਹਿਮਤੀ ਦੇ ਦਿੱਤੀ ਹੈ। ਦੱਸ ਦੱਈਏ ਕਿ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 211 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
Coronavirus covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।