
ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਮੀਟਿੰਗ
ਰੂਪਨਗਰ, 17 ਅਪ੍ਰੈਲ (ਕੁਲਵਿੰਦਰ ਭਾਟੀਆ, ਹਰੀਸ਼, ਕਮਲ): ਅਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੇ ਆਈ ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਰਿਹਾਇਸ਼ ਤੇ ਪੁੱਜੇ ਅਤੇ ਉਨ੍ਹਾਂ ਲਗ਼ਭਗ਼ ਦੋ ਘੰਟੇ ਉਨ੍ਹਾਂ ਦੀ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਗੁਪਤ ਮੀਟਿੰਗ ਚੱਲੀ, ਦੁਪਿਹਰ ਇਕ ਵਜੇ ਦੇ ਕਰੀਬ ਪੁਜੇ ਕੁੰਵਰ ਵਿਜੇ ਪ੍ਰਤਾਪ ਤਿੰਨ ਵਜੇ ਤੋਂ ਬਾਅਦ ਵਾਪਸ ਗਏ | ਇਸ ਸਬੰਧੀ ਦਫ਼ਤਰੀ ਸਟਾਫ਼ ਅਤੇ ਸਾਥੀਆਂ ਵਲੋਂ ਕੋਈ ਬਿਆਨ ਨਹੀ ਦਿਤਾ ਪਰ ਜਦੋ ਇਸ ਸਬੰਧੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਅਕਸਰ ਮੇਰੇ ਕੋਲ ਆਉਂਦੇ ਹੀ ਰਹਿੰਦੇ ਹਨ ਅਤੇ ਅਜ ਵੀ ਸ਼ਿਸ਼ਟਾਚਾਰ ਦੇ ਤੌਰ ਉਤੇ ਮਿਲਣ ਆਏ ਸਨ | ਉਨ੍ਹਾਂ ਹੋਰ ਕਿਸੇ ਵੀ ਤਰ੍ਹਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ |
ਇਸ ਮੀਟਿੰਗ ਤੋਂ ਬਾਅਦ ਅੱਜ ਰੂਪਨਗਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਕਿ ਬੀਤੇ ਕਲ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਬਿਆਨ ਦਿਤਾ ਗਿਆ ਸੀ ਕਿ ਉਹ ਅਸਤੀਫ਼ੇ ਨੂੰ ਮੰਜੂਰ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਵਿਚ ਸਫ਼ਲ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਸਪੀਕਰ ਸਾਹਿਬ ਦੀ ਯਾਰੀ ਜੱਗ ਜਾਹਰ ਹੈ ਅਤੇ ਹੋ ਸਕਦਾ ਹੈ ਕਿ ਇਸ ਵਿਚ ਸਪੀਕਰ ਸਾਹਿਬ ਨੇ ਕੋਈ ਰੋਲ ਅਦਾ ਕੀਤਾ ਹੋਵੇ ਜਿਸ ਦਾ ਕੁੰਵਰ ਧਨਵਾਦ ਕਰਨ ਆਏ ਹੋਣ |
ਬੀਤੇ ਕਲ ਪੱਤਰਕਾਰ ਵਲੋਂ ਸਵਾਲ ਪੁਛਿਆ ਗਿਆ ਸੀ ਕਿ ਤੁਸੀ ਹੁਣ ਦੇਸ਼ ਸੇਵਾ ਛੱਡ ਦੇਵੋਗੇ ਤਾ ਉਨ੍ਹਾਂ ਕਿਹਾ ਸੀ ਕਿ ਦੇਸ਼ ਸੇਵਾ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਅਜਿਹੀਆਂ ਮੀਟਿੰਗਾ ਕਰ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਾਂ ਨਹੀ ਕਰ ਰਹੇ |
ਫੋਟੋ ਰੋਪੜ-17-13 ਤੋਂ ਪ੍ਰਾਪਤ ਕਰੋ ਜੀ |