ਕੂੜਾ ਬਣੀਆਂ ਸਰਕਾਰੀ ਦਵਾਈਆਂ, ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਦਵਾਈਆਂ 'ਤੇ ਜੰਮੀ ਧੂੜ
Published : Apr 18, 2022, 8:17 pm IST
Updated : Apr 18, 2022, 8:17 pm IST
SHARE ARTICLE
dust on medicines provided free to patients by the government
dust on medicines provided free to patients by the government

ਸਿਵਲ ਸਰਜਨ ਵੱਲੋਂ ਜਾਂਚ ਦੇ ਆਦੇਸ਼

 

ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਦਿੱਤੀਆਂ ਜਾਂਦੀਆਂ ਮਹਿੰਗੀਆਂ ਦਵਾਈਆਂ ਕੂੜੇ ਦੇ ਢੇਰ 'ਚ ਰੁਲ ਰਹੀਆਂ ਹਨ, ਜਦਕਿ ਇਨ੍ਹਾਂ ਸਾਰੀਆਂ ਦਵਾਈਆਂ ਦੀ ਐਕਸਪਾਇਰੀ ਤਾਰੀਕ ਅਜੇ ਵੀ ਲੰਬੀ ਹੈ ਪਰ ਇਨ੍ਹਾਂ ਦਾ ਕੋਈ ਵਾਰਸ ਨਜ਼ਰ ਨਹੀਂ ਆ ਰਿਹਾ। ਇਹ ਦਵਾਈਆਂ ਬੱਚਿਆਂ ਦੇ ਹਸਪਤਾਲ ਵਿਚ 'ਚ ਧੂੜ ਨਾਲ ਭਰੀਆਂ ਮਿਲੀਆਂ ਹਨ। ਮਾਮਲਾ ਸਿਵਲ ਸਰਜਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

dust on medicines provided free to patients by the governmentdust on medicines provided free to patients by the government

ਬਠਿੰਡਾ ਦੇ ਬੱਚਿਆਂ ਦੇ ਸਰਕਾਰੀ ਹਸਪਤਾਲ ਵਿਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਵੰਡੀਆਂ ਜਾਣ ਵਾਲੀਆਂ ਦਵਾਈਆਂ ਹੁਣ ਕੂੜੇ ਦਾ ਢੇਰ 'ਚੋਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਗੁਲੂਕੋਜ਼ ਦੀਆਂ ਬੋਤਲਾਂ ਅਤੇ ਹੋਰ ਦਵਾਈਆਂ ਸ਼ਾਮਲ ਹਨ, ਜਿਨ੍ਹਾਂ ਦੀ ਮਿਆਦ ਵੀ ਅਜੇ ਬਾਕੀ ਹੈ ਪਰ ਬਿਨ੍ਹਾਂ ਸਾਂਭ ਸੰਭਾਲ ਦੇ ਇਹ ਕੂੜੇ ਦੇ ਢੇਰ ਵਿਚ ਤਬਦੀਲ ਹੋ ਗਈਆਂ ਹਨ।

dust on medicines provided free to patients by the governmentdust on medicines provided free to patients by the government

ਹੁਣ ਨਾ ਤਾਂ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਸਾਂਭ-ਸੰਭਾਲ ਕਰਨ ਵਾਲਾ ਹੈ, ਜਦਕਿ ਦਵਾਈਆਂ ਦਾ ਸਟਾਕ ਅਜੇ ਵੀ ਕੂੜੇ ਦੇ ਢੇਰ 'ਚ ਬਦਲਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਬਾਹਰ ਰੱਖਣ ਲਈ ਨਵਾਂ ਸਟਾਪ ਦਿੱਤਾ ਗਿਆ ਹੈ। ਇਹ ਦਵਾਈਆਂ ਇੰਨੀ ਵੱਡੀ ਮਾਤਰਾ 'ਚ ਕੂੜੇ ਦੇ ਢੇਰ 'ਚ ਕਿਵੇਂ ਬਦਲ ਗਈਆਂ, ਇਸ ਦਾ ਜਵਾਬ ਕੋਈ ਦੋਣ ਨੂੰ ਤਿਆਰ ਨਹੀਂ ਹੈ। ਬਠਿੰਡਾ ਦੇ ਸਿਵਲ ਸਰਜਨ ਬਲਵੰਤ ਸਿੰਘ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ। 

SHARE ARTICLE

ਏਜੰਸੀ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement