
Car Accident in Morinda : ਪੋਲ ਨਾਲ ਟਕਰਾ ਕੇ ਕਾਰ ਦੇ ਉਡੇ ਪਰਖਚੇ, ਚਾਰ ਨੌਜਵਾਨ ਜ਼ਖ਼ਮੀ
BMW car involved in accident due to tire burst in Morinda Latest News in Punjabi : ਮੋਰਿੰਡਾ ਬਾਈਪਾਸ ’ਤੇ ਲੁਧਿਆਣਾ ਵੱਲ ਜਾ ਰਹੀ ਇਕ ਬੀ.ਐਮ.ਡਬਲਿਯੂ. ਕਾਰ ਹਾਦਸਾ ਗ੍ਰਸਤ ਹੋ ਕੇ ਇਕ ਪੋਲ ਨਾਲ ਟਕਰਾਕੇ ਦੂਰ ਖਤਾਨਾ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ਦੇ ਪਰਖਚੇ ਉਡ ਗਏ ਅਤੇ ਕਾਰ ਵਿਚ ਸਵਾਰ ਚਾਰ ਨੌਜਵਾਨ ਜ਼ਖ਼ਮੀ ਹੋ ਗਏ, ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਅਸ਼ੋਕਾ ਕੰਪਨੀ ਦੇ ਮੁਲਾਜ਼ਮ ਲਾਲੀ ਸਿੰਘ ਨੇ ਦਸਿਆ ਕਿ ਜਦੋਂ ਉਹ ਹਾਈਵੇਅ 'ਤੇ ਅਪਣੀ ਗੱਡੀ ਵਿਚ ਗਸ਼ਤ ਕਰ ਰਹੇ ਸਨ ਤਾਂ ਦੇਖਿਆ ਕਿ ਕੁੱਝ ਮਿੰਟ ਪਹਿਲਾਂ ਹੀ ਇਕ ਕਾਰ ਟਾਇਰ ਫਟਣ ਕਾਰਨ ਹਾਦਸਾ ਗ੍ਰਸਤ ਹੋ ਕੇ ਖਜ਼ਾਨਾ ਵਿਚ ਜਾ ਡਿੱਗੀ।
ਲਾਲੀ ਸਿੰਘ ਨੇ ਦਸਿਆ ਕਿ ਕਾਰ ਵਿਚ ਚਾਰ ਨੌਜਵਾਨ ਸਵਾਰ ਸਨ। ਜਿਨਾਂ ਨੂੰ ਉਨ੍ਹਾਂ ਨੇ ਬਾਹਰ ਕੱਢ ਕੇ ਇਲਾਜ ਲਈ ਮੋਰਿੰਡਾ ਵਿਖੇ ਭੇਜਿਆ ਅਤੇ ਕੰਪਨੀ ਦੀ ਹਾਈਡਰਾ ਨਾਲ ਕਾਰ ਨੂੰ ਖਤਾਨਾ ਤੋਂ ਬਾਹਰ ਕੱਢਵਾਇਆ ਗਿਆ।
ਸਰਕਾਰੀ ਹਸਪਤਾਲ ਵਿਖੇ ਐਮਓ ਡਾ. ਹਮਜੋਲ ਸਿੰਘ ਚੱਕਲ ਨੇ ਦਸਿਆ ਕਿ ਸਰਕਾਰੀ ਹਸਪਤਾਲ ਵਿਖੇ 108 ਨੰਬਰ ਐਮਬੂਲੈਂਸ ਵਲੋਂ ਹਾਦਸੇ ਦੇ ਦੋ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਪੀਜੀਆਈ ਰੈਫ਼ਰ ਕਰ ਦਿਤਾ ਗਿਆ। ਜਦਕਿ ਦੂਸਰੇ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਹਾਦਸੇ ਦੇ ਦੋ ਹੋਰਨਾਂ ਜ਼ਖ਼ਮੀਆਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।