Patiala News : 77 ਸਾਲ ਪੁਰਾਣੇ ਮਾਮਲੇ ’ਚ ਸੁਪਰੀਮ ਕੋਰਟ ਦੇ ਹੁਕਮ ’ਤੇ ਅਮਲ, ਸਮਾਨ ਚੁੱਕਣ ਗਈ ਕੋਰਟ ਦੀ ਟੀਮ ਤਾਂ ਮੱਚੀ ਹਫ਼ੜਾ-ਤਫ਼ੜੀ

By : BALJINDERK

Published : Apr 18, 2025, 1:16 pm IST
Updated : Apr 18, 2025, 1:16 pm IST
SHARE ARTICLE
ਏਸੀ ਪੱਖੇ ਕੁਰਸੀਆਂ ਚੱਕਣ ਲੱਗੇ ਕੋਰਟ ਦੀ ਟੀਮ ਤਾਂ DC ਦਫ਼ਤਰ ਮਚੀ ਅਫਰਾ-ਤਫ਼ੜੀ
ਏਸੀ ਪੱਖੇ ਕੁਰਸੀਆਂ ਚੱਕਣ ਲੱਗੇ ਕੋਰਟ ਦੀ ਟੀਮ ਤਾਂ DC ਦਫ਼ਤਰ ਮਚੀ ਅਫਰਾ-ਤਫ਼ੜੀ

Patiala News : ਜ਼ਮੀਨ ਜਾਂ ਪੈਸਾ ਨਾ ਦੇਣ ’ਤੇ 4 ਮਹੀਨੇ ਪਹਿਲਾਂ ਕੋਰਟ ਨੇ ਦਿੱਤਾ ਸੀ ਸਮਾਨ ਅਟੈਚ ਕਰਨ ਦਾ ਨਿਰਦੇਸ਼

Patiala News in Punjabi : ਦੇਸ਼ ਦੀ ਵੰਡ ਸਮੇਂ 1947 'ਚ ਭਾਰਤ ਅਤੇ ਪਾਕਿਸਤਾਨ ਦੇ ਬਟਵਾਰੇ ਦੌਰਾਨ ਹਾਲਾਤ ਵਿਗੜੇ ਤਾਂ ਪਟਿਆਲੇ ਦਾ ਇੱਕ ਪਰਿਵਾਰ ਮੁਸਲਿਮ ਇਲਾਕੇ ਮਲੇਰਕੋਟਲੇ ਜਾ ਕੇ ਰਹਿਣ ਲੱਗਾ ਹਾਲਾਤ ਠੀਕ ਹੋਏ ਪਰਿਵਾਰ ਪਿੰਡ ਵਾਪਸ ਆ ਗਿਆ ਅਤੇ ਤਦ ਤੱਕ ਸਰਕਾਰ ਨੇ ਉਸਦੀ ਜ਼ਮੀਨ ਵੇਚ ਦਿੱਤੀ ਸੀ। ਆਪਣੀ ਜ਼ਮੀਨ ਵਾਪਸ ਲੈਣ ਦੇ ਲਈ ਪਰਿਵਾਰ ਨੇ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੰਬੀ ਕਾਨੂੰਨੀ ਲੜਾਈ ਲੜੀ।

4 ਮਹੀਨੇ ਪਹਿਲਾਂ ਹੇਠਲੀ ਅਦਾਲਤ ਨੇ ਪਟਿਆਲਾ ਪ੍ਰਸ਼ਾਸਨ ਨੂੰ ਪਰਿਵਾਰ ਨੂੰ ਜ਼ਮੀਨ ਵਾਪਸ ਕਰਨ ਜਾਂ ਪੈਸੇ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਜਦ ਆਦੇਸ਼ ਦੀ ਪਾਲਣਾ ਨਹੀਂ ਹੋਈ ਤਾਂ ਵੀਰਵਾਰ ਨੂੰ ਕੋਰਟ ਤੋਂ ਡੀਸੀ ਐਸਡੀਐਮ ਦਫ਼ਤਰ ਅਤੇ ਤਹਿਸੀਲ ’ਚ ਲੱਗੇ ਏਸੀ ਪੱਖੇ ਕੂਲਰ ਟੇਬਲ ਵਾਟਰ ਕੂਲਰ ਅਤੇ ਅਲਮਾਰੀਆਂ ਚੁੱਕਣ ਲਈ ਕੋਰਟ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਡੀਸੀ ਦਫ਼ਤਰ ’ਚ ਅਫਰਾ ਤਫ਼ੜੀ ਮੱਚ ਗਈ।

1

ਇਹ ਪੂਰੇ ਘਟਨਾਕ੍ਰਮ ਨੂੰ ਸਮਝਣ ਦੇ ਲਈ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ। ਕੋਰਟ ਦੇ ਨਿਰਦੇਸ਼ ਦੇ ਕੇ ਪੁਲਿਸ ਵਾਲੇ ਵੀ ਵਾਪਸ ਚਲੇ ਗਏ। ਇਸ ਤੋਂ ਬਾਅਦ ਏਡੀਸੀ ਈਸ਼ਾ ਸਿੰਗਲ ਨੇ ਟੀਮ ਅਤੇ ਪਟੀਸ਼ਨ ਕਰਤਾ ਦੇ ਨਾਲ ਗੱਲਬਾਤ ਕੀਤੀ। ਏਡੀਸੀ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ ਅਤੇ ਸੋਮਵਾਰ ਨੂੰ ਕੋਰਟ ਦੀ ਟੀਮ ਸਮਾਨ ਅਟੈਚ ਕਰੇਗੀ। ਸਮਾਨ ਲੈ ਜਾਣ ਲਈ ਕੋਰਟ ਦੀ ਟੀਮ ਗੱਡੀ ਵੀ ਲੈ ਕੇ ਆਈ ਸੀ। 

ਪਟੀਸ਼ਨ ਕਰਤਾ ਕਮਲ ਅਹਿਮਦ ਨੇ ਦੱਸਿਆ ਕਿ ਉਹਨਾਂ ਦੀ ਬਜ਼ੁਰਗ ਕਨੀਜ਼ ਫਾਤਿਮਾ ਦਾ ਪਰਿਵਾਰ ਸਨ 1947 ਪਹਿਲਾਂ ਪਟਿਆਲੇ ਦੇ ਇੱਕ ਪਿੰਡ ਝਿੱਲ ਦੇ ’ਚ ਰਹਿੰਦਾ ਸੀ। ਬਟਵਾਰੇ ਦੌਰਾਨ ਹਾਲਾਤ ਵਿਗੜਨ ’ਤੇ ਉਹ ਕੋਟਲਾ ਚਲੇ ਗਏ। ਮਾਹੌਲ ਠੀਕ ਹੋਣ ਤੋਂ ਬਾਅਦ ਜਦੋਂ ਵਾਪਸ ਪਿੰਡ ਪਰਤੇ ਤਾਂ ਪਤਾ ਚੱਲਿਆ ਕਿ ਸਰਕਾਰ ਨੇ ਉਹਨਾਂ ਦੀ ਜ਼ਮੀਨ ਵੇਚ ਦਿੱਤੀ ਹੈ।

ਜ਼ਮੀਨ ਵਾਪਸ ਲੈਣ ਦੇ ਲਈ ਕੋਰਟ ’ਚ ਅਪੀਲ ਕੀਤੀ, 2008 ’ਚ ਫਾਤਿਮਾ ਦੀ ਮੌਤ ਹੋ ਗਈ। 2014 ’ਚ ਹੇਠਲੀ ਅਦਾਲਤ ਨੇ ਜ਼ਮੀਨ ਵਾਪਸ ਦੇਣ ਦੇ ਲਈ ਫ਼ੈਸਲਾ ਸੁਣਾਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ, ਪਰ ਹਾਈ ਕੋਰਟ ਨੇ ਫ਼ੈਸਲਾ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ ਵੀ 2023 ’ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਮੀਨ ਜਾਂ ਫਿਰ ਮੌਜੂਦਾ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਪੈਸੇ ਦੇਣ ਦੇ ਆਦੇਸ਼ ਦੇ ਦਿੱਤੇ ਸੀ। 

ਕਮਾਲ ਅਹਮਦ ਨੇ ਜਾਣਕਾਰੀ ਦਿੰਦਿਆਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਨਾ ਕਰਨ ’ਤੇ ਹੇਠਲੀ ਅਦਾਲਤ ਨੇ 4 ਮਹੀਨੇ ਪਹਿਲਾਂ ਡੀਸੀ ਦੀ ਗੱਡੀ ਕੇਸ ’ਚ ਅਟੈਚ ਕਰ ਦਿੱਤੇ ਸੀ। ਡੀਡੀਪੀਓ ਦੀ ਗੱਡੀ ਅਤੇ ਡੀਸੀ ਕਮਿਸ਼ਨਰ ਐਸਡੀਐਮ ਅਤੇ ਤਹਿਸੀਲਦਾਰ ਦਫ਼ਤਰ ਦੇ ਏਸੀ ਪੱਖੇ ਕੁਰਸੀਆਂ ਟੇਬਲ ਵਾਟਰ ਕੂਲਰ ਅਤੇ ਅਲਮਾਰੀ ਤੱਕ ਅਟੈਚ ਕਰਕੇ ਨਿਰਦੇਸ਼ ਦਿੱਤੇ ਸਨ। ਇਹਨਾਂ ਨਿਰਦੇਸ਼ਾਂ ’ਤੇ ਵੀਰਵਾਰ ਨੂੰ ਕੋਰਟ ਦੀ ਟੀਮ ਡੀਸੀ ਦਫ਼ਤਰ ’ਚ ਸਮਾਨ ਅਟੈਚ ਕਰਨ ਲਈ ਪਹੁੰਚੇ ਸੀ।

(For more news apart from Patiala DC vehicle attached, AC fans start hitting chairs, court team creates chaos in DC office News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement