48 ਘੰਟਿਆਂ ਦੀ ਜੱਦੋ-ਜਹਿਦ ਪਿੱਛੋਂ ਨਸ਼ਟ ਕੀਤਾ ਗਿਆ ਬੰਬ
Published : May 18, 2018, 10:17 am IST
Updated : May 18, 2018, 10:17 am IST
SHARE ARTICLE
Bombs destroyed after 48 hours of conflict
Bombs destroyed after 48 hours of conflict

ਭਾਰਤ ਪਾਕਿ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਸਥਿਤ ਪਰਸੋਂ ਰਾਤ ਨੂੰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਖੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ...

ਗੁਰਦਾਸਪੁਰ,  ਭਾਰਤ ਪਾਕਿ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਸਥਿਤ ਪਰਸੋਂ ਰਾਤ ਨੂੰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਖੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ ਦੇ ਘਰੋਂ ਪਖਾਨੇ ਦਾ ਗਟਰ ਪੁੱਟਦੇ ਸਮੇਂ ਇਕ ਬੰਬ ਮਿਲਿਆ ਸੀ। ਬੰਬ ਮਿਲਣ ਦੀ ਖ਼ਬਰ ਨੇ ਪੂਰੇ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਸੀ। ਇਹ ਬੰਬ 48 ਘੰਟਿਆਂ ਤਕ ਜਤਿੰਦਰ ਸਿੰਘ ਦੇ ਘਰ ਹੀ ਪਿਆ ਰਿਹਾ। ਜਿਸ ਕਾਰਨ ਪੂਰਾ ਪਰਵਾਰ ਹੀ ਦਹਿਸ਼ਤ ਭਰੇ ਮਾਹੌਲ ਵਿਚ ਰਿਹਾ।

Bombs destroyed after 48 hours of conflictBombs destroyed after 48 hours of conflict

ਪਰ ਸੈਨਾ ਤੇ ਸਿਵਲ ਪ੍ਰਸ਼ਾਸ਼ਨ ਦੀ ਦਫ਼ਤਰੀ ਕਾਰਵਾਈ ਨੂੰ ਦੋ ਦਿਨ ਲੱਗ ਜਾਣ ਕਾਰਨ ਬੀਤੀ ਸ਼ਾਮ ਨੂੰ ਭਾਰੀ ਸੁਰੱਖਿਆ ਹੇਠ ਬੰਬ ਰੋਧਕ ਦਸਤੇ ਵਲੋਂ ਇਹ ਬੰਬ ਨਸ਼ਟ ਕੀਤਾ ਗਿਆ। ਇਸ ਬੰਬ ਨੂੰ ਨਸ਼ਟ ਕਰਨ ਲਈ ਮੇਜਰ ਸੀਵੇਚ ਦੀ ਅਗਵਾਈ ਵਾਲੀ ਟੀਮ ਪਿੰਡ ਕੋਟਲੀ ਜਵਾਹਰ ਵਿਖੇ ਪਹੁੰਚੀ। ਜਿਥੇ ਸਿਵਲ ਪ੍ਰਸਾਸ਼ਨ ਤੇ ਸੈਨਾ ਦੀ ਆਪਸੀ ਸਹਿਮਤੀ ਤੋਂ ਬਾਅਦ ਇਸ ਬੰਬ ਨੂੰ ਨਸ਼ਟ ਕਰ ਦਿਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement