
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇਕਰਨਾਟਕ ਵਿਚ...
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇਕਰਨਾਟਕ ਵਿਚ ਸਰਕਾਰ ਬਨਾਉਣ ਲਈ ਘੱਟ ਗਿਣਤੀ ਪਾਰਟੀ ਨੂੰ ਸੱਦਾ ਦੇ ਕੇ ਭਾਰਤੀ ਜਮਹੂਰੀਅਤ ਅਤ ਸੰਵਿਧਾਨ ਦਾ ਕਤਲ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ, ''ਆਰ ਐਸ ਐਸ ਦੇ ਰਾਜਪਾਲ ਕੋਲੋਂਤੁਸੀਂ ਹੋਰ ਆਸ ਵੀ ਕੀ ਕਰ ਸਕਦ ਹੋ?'' ਮੁੱਖ ਮੰਤਰੀ ਨ ਕਿਹਾ ਕਿ ਸਵਿਧਾਨ ਨੂੰ ਬਣਾਈ ਰੱਖਣ ਲਈ ਹੁਣ ਭਾਰਤ ਦ ਲੋਕ ਸੁਪਰੀਮ ਕੋਰਟ ਵੱਲ ਦੇਖ ਰਹੇ ਹਨ। ਕਰਨਾਟਕ ਦੇ ਘਟਨਾਕ੍ਰਮ ਨੂੰ ਮੰਦਭਾਗਾ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਪਰੋਕਤ ਘਟਨਾਵਾਂ ਸਿਰਫ ਉਦਾਸ ਕਰਨ ਵਾਲੀਆਂ ਹੀ ਨਹੀਂ ਸਗੋਂ ਭਾਰਤ ਲਈ ਖਤਰਨਾਕ ਵੀ ਹਨ। '' ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚਾ ਦੇਸ਼ ਕਰਨਾਟਕ ਦੇ ਰਾਜਪਾਲ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ
amarinder singh
ਉਨ੍ਹਾਂ ਕਿਸ ਤਰਕ ਦੈ ਆਧਾਰ 'ਤ ਘੱਟ ਗਿਣਤੀ ਭਾਜਪਾ ਨੂੰ ਸਰਕਾਰ ਬਨਾਉਣ ਦਾ ਸੱਦਾ ਦਿਤਾ ਜਦਕਿ ਕੁਝ ਸਮਾਂ ਪਹਿਲਾਂ ਗੋਆ ਵਿੱਚ ਇਸ ਤੋਂ ਉਲਟ ਵਾਪਰਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਦਲੀਲ ਸੀ ਕਿ ਬਹੁਮੱਤ ਦ ਸਮਰਥਨ ਹਾਸਲ ਪਾਰਟੀ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਤੁਰੰਤ ਸਦਨ ਵਿੱਚ ਬਹੁਮੱਤ ਸਾਬਤ ਕਰਵਾਉਣਾ ਚਾਹੀਦਾ ਹੈ ਨਾ ਕਿ ਘੱਟ ਗਿਣਤੀ ਵਾਲੀ ਪਾਰਟੀ ਨੂੰ ਸਰਕਾਰ ਬਨਾਉਣ ਤੇ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦੈ ਕੈ ਵਿਰੋਧੀ ਧਿਰ ਨੂੰ ਤੋੜਨ ਅਤ ਖਰੀਦੋ-ਫਰੋਖਤ ਦਾ ਰਾਹ ਖੋਲਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨ ਆਪਣੈ ਟਵੀਟ ਵਿਚ ਲਿਖਿਆ '' ਕਰਨਾਟਕ ਵਿੱਚ ਜਮਹੂਰੀਅਤ ਨੂੰ ਬੁਰੀ ਤਰ੍ਹਾ ਤੋੜਿਆ-ਮਰੋੜਿਆ ਅਤੇ ਕਤਲ ਕੀਤਾ ਗਿਆ ਹੈ। ਇਹ ਭਾਰਤ ਦੇ ਭਵਿਖ ਲਈ ਚੰਗਾ ਸ਼ਗਨ ਨਹੀਂ ਹੈ।