ਝਾੜੀਆਂ 'ਚੋਂ ਮਿਲਿਆ 4 ਮਹੀਨੇ ਦੀ ਨੰਨ੍ਹੀ ਪਰੀ ਦਾ ਭਰੂਣ
Published : May 18, 2020, 6:08 am IST
Updated : May 18, 2020, 6:08 am IST
SHARE ARTICLE
File Photo
File Photo

ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ

ਗੁਰਦਾਸਪੁਰ, 17 ਮਈ (ਪਪ): ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ ਲੜਕੀ ਦਾ ਭਰੂਣ ਜਾਨਵਰਾਂ ਦੇ ਨੋਚਣ ਲਈ ਸੁੱਟ ਦਿਤਾ, ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਆਸ ਪਾਸ ਦੇ ਲੋਕਾਂ ਨੂੰ ਮਾਸ ਦੇ ਸੜਨ ਦੀ ਤੇਜ਼ ਬਦਬੂ ਆਉਣ ਲੱਗੀ।ਇਸ ਤੋਂ ਮਗਰੋਂ ਪਿੰਡ ਵਾਸੀਆਂ ਵਲੋਂ ਮਾਮਲੇ ਦੀ ਜਾਣਕਾਰੀ ਗੁਰਦਾਸਪੁਰ ਪੁਲਿਸ ਨੂੰ ਦਿਤੀ ਗਈ। ਉੱਥੇ ਦੂਜੇ ਪਾਸੇ ਮਾਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ  ਸਦਰ ਪੁਲਿਸ ਨੇ ਮਾਦਾ ਭਰੂਣ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

File photoFile photo

ਥਾਣਾ ਸਦਰ ਐੱਸ.ਐੱਚ.ਓ. ਜਤਿੰਦਰ ਪਾਲਨੇ ਦਸਿਆ ਕਿ ਸਦਰ ਠਾਣੇ ਦੇ ਪਿੰਡ ਬਾਬੋ ਵਾਲ ਦੇ ਮੈਂਬਰ ਪੰਚਾਇਤ ਨੇ ਸੂਚਨਾ ਦਿਤੀ ਕਿ ਪਿੰਡ ਦੇ ਛੱਪੜ ਦੇ ਨਜ਼ਦੀਕ ਇਕ ਮੋਟਰ ਦੇ ਲਾਗੇ ਉੱਗੀਆਂ ਝਾੜੀਆਂ ਵਿਚ ਇਕ ਲਿਫ਼ਾਫ਼ੇ ਵਿਚ ਭਰੂਣ ਪਿਆ ਹੈ। ਪੁਲਿਸ ਨੇ ਮੌਕੇ ਉਤੇ ਜਾ ਕੇ ਲਿਫ਼ਾਫ਼ੇ ਚੋਣ ਮਾਦਾ ਭਰੂਣ ਬਰਾਮਦ ਕਰ ਕੇ ਸਿਵਲ ਹਸਪਤਾਲ ਭੇਜ ਦਿਤਾ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਧਾਰਾ 381, 315 ਤਹਿਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement