
ਗੰਦੇ ਪਾਣੀ ਤੋਂ ਮਿਲੀ ਨਿਜਾਤ
ਪੱਟੀ/ਹਰੀਕੇ ਪੱਤਣ- ਕਰੀਬ ਦੋ ਮਹੀਨੇ ਤੋਂ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਏ ਸੰਕਟ ਨੇ ਪੂਰੇ ਸੰਸਾਰ ਵਿਚ ਖਲਬਲੀ ਮਚਾ ਦਿਤੀ ਹੈ ਜਿਸ ਕਾਰਨ ਸਾਰੇ ਕੰਮ ਬੰਦ ਹੋਣ ਉਤੇ ਇਨਸਾਨੀ ਜ਼ਿੰਦਗੀ ਵੀ ਰੁਕ ਕੇ ਰਹਿ ਗਈ ਹੈ। ਜਿਸ ਦੇ ਨਾਲ ਹੀ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਕਿ ਲੋਕ ਪਹਾੜੀ ਖੇਤਰਾਂ ਨੂੰ ਅਪਣੇ -ਅਪਣੇ ਘਰਾਂ ਤੋਂ ਵੇਖਣ ਲੱਗ ਪਏ ਹਨ।
Corona Virus
ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਉ ਅਤੇ ਤਾਲਾਬੰਦੀ ਕਾਰਨ ਦੁਨੀਆਂ ਦੇ ਹਰੇਕ ਵਰਗ ਦਾ ਆਰਥਕ ਪੱਖੋਂ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਵੱਡੇ-ਵੱਡੇ ਕਾਰਖ਼ਾਨੇ, ਫ਼ੈਕਟਰੀਆਂ ਤੋਂ ਹੋਰ ਵੀ ਪ੍ਰਦੂਸ਼ਣ ਫੈਲਾਉਣ ਵਾਲੇ ਕਾਰੋਬਾਰ ਬੰਦ ਹੋ ਕਿ ਰਹਿ ਗਏ ਹਨ। ਜਿਸ ਕਾਰਨ ਦਰਿਆਵਾਂ ਦਾ ਪੌਣ ਪਾਣੀ ਅਤੇ ਹਵਾਵਾਂ ਅਸ਼ੁੱਧ ਤੋਂ ਸ਼ੁੱਧ ਹੋ ਗਈਆਂ ਹਨ।
File
ਉਸ ਦੇ ਨਾਲ ਹੀ ਇਨਸਾਨੀ ਜ਼ਿੰਦਗੀ ਜਿਉਣ ਲਈ ਲੋਕਾਂ ਵਲੋਂ ਵਹਿਮਾਂ ਭਰਮਾਂ ਵਿਚ ਪੈ ਕਿ ਦਰਿਆਵਾਂ ਵਿਚ ਨਾਰੀਅਲ, ਕੋਲੇ, ਦਾਲਾਂ, ਮੌਲੀਆਂ, ਤੇ ਹੋਰ ਸਮਾਨ ਸੁੱਟ ਅਤੇ ਇਸ ਤੋਂ ਇਲਾਵਾ ਸਤਲੁਜ ਦਰਿਆ ਵਿਚ ਜ਼ਹਿਰੀਲਾ ਪਾਣੀ ਮਨੁੱਖਤਾ ਨੂੰ ਲੰਮੇ ਸਮੇਂ ਤੋਂ ਮੌਤ ਦਿੰਦਾ ਰਿਹਾ ਹੈ ਪਰ ਹੁਣ ਦੋ ਮਹੀਨੇ ਤਕ ਦਾ ਤਾਲਾਬੰਦੀ ਲੱਗਣ ਕਾਰਨ ਇਸ ਦਾ ਪਾਣੀ ਸਾਫ਼ ਅਤੇ ਵੱਖਰੇ ਰੰਗ ਦਾ ਦਿਖਾਈ ਦੇਣ ਲੱਗ ਪਿਆ ਹੈ।
Corona Virus
ਜ਼ਿਕਰਯੋਗ ਹੈ ਕਿ ਹਰੀਕੇ ਪੱਤਣ ਝੀਲ ਵਿਚ ਪੈਦਾ ਸਤਲੁਜ ਦਰਿਆਵਾਂ ਦਾ ਸੰਗਮ ਹੈ। ਜਿੱਥੇ ਸਤਲੁਜ ਦਰਿਆ ਦਾ ਗੰਦਾ ਪਾਣੀ ਬਿਆਸ ਤਕ ਵੂ ਮਾਰ ਕਰ ਕੇ ਇਸ ਨੂੰ ਗੰਧਲਾ ਕਰ ਦਿੰਦਾ ਸੀ ਜਦ ਵੀ ਵਿਦੇਸ਼ ਤੋਂ ਆਏ ਸੈਲਾਨੀ ਹਰੀਕੇ ਝੀਲ਼ (ਸੰਗਮ) ਦਾ ਨਜ਼ਾਰਾਂ ਤੱਕਣ ਲਈ ਬੇੜੀ ਰਾਹੀ ਜਾਂਦੇ ਸਨ ਤਾਂ ਗੰਦੇ ਪਾਣੀ ਨੂੰ ਵੇਖ ਵਾਪਸ ਆ ਜਾਂਦੇ ਸਨ।
Corona Virus
ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਸਰਕਾਰਾਂ ਵਲੋਂ ਲਗਾਏ ਗਏ ਲਾਕਡਾਉਣ ਜਿੱਥੇ ਸੱਭ ਕੁੱਝ ਠੱਪ ਕਰ ਕੇ ਰੱਖ ਦਿਤਾ ਉਸੇ ਕਾਰਨ ਸਤਲੁਜ ਦਰਿਆ ਦੇ ਵਾਤਾਵਰਨ ਦੀ ਨੁਹਾਰ ਬਦਲ ਕੇ ਰੱਖ ਦਿਤੀ ਹੈ ਜਿਸ ਨਾਲ ਦਰਿਆ ਦਾ ਪਾਣੀ ਸਾਫ਼ ਨੀਲੇ ਰੰਗ ਵਿਚ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਮਈ ਤੋਂ ਸੂਬੇ ਵਿਚ ਕਰਫ਼ਿਊ ਹਟਾ ਦਿਤਾ ਗਿਆ।
Corona Virus
ਜੇਕਰ ਕੁੱਝ ਦਿਨਾਂ ਵਿਚ ਫਿਰ ਤੋਂ ਸਾਰੇ ਕੰਮਕਾਜ ਚੱਲਦੇ ਹਨ ਤਾਂ ਫਿਰ ਤੋਂ ਜ਼ਹਿਰੀਲਾ ਪਾਣੀ ਇਸ ਵਿਚ ਮਿਲਣ ਕਾਰਨ ਇਸ ਨੂੰ ਗੰਦਲਾ ਕਰ ਦੇਵੇਗਾ। ਇਹ ਪਾਣੀ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ ਅਤੇ ਰਾਜਸਥਾਨ ਦੇ ਲੋਕ ਇਹ ਪੀਣ ਤੋਂ ਇਲਾਵਾ ਖੇਤੀ ਸਿੰਚਾਈ ਲਈ ਨਿਰਭਰ ਹਨ। ਇਸ ਮੌਕੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਰੀਬ 80 ਫ਼ੀ ਸਦੀ ਪਾਣੀ ਸਾਫ਼ ਹੋ ਗਿਆ ਸੀ ਅਤੇ ਨਹਿਰਾਂ ਨੂੰ ਜਾਂਦਾ ਪਾਣੀ ਜੋ ਪਹਿਲਾ ਪ੍ਰਦੂਸ਼ਤ ਹੋਣ ਕਰ ਕੇ ਗੰਦਾ ਦਿਖਾਈ ਦਿੰਦਾ ਸੀ ਉਹ ਹੁਣ ਸਾਫ਼ ਸੁਥਰਾਂ ਦਿਖਾਈ ਦੇ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।