ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨਾਲ ਪੰਜਾਬ ਦੇ ਉਦਯੋਗਾਂ ਤੇ ਕਿਸਾਨਾਂ ਦੇ ਸਾਹਮਣੇ ਵੱਡਾ ਸੰਕਟ
Published : May 18, 2020, 12:14 am IST
Updated : May 18, 2020, 12:14 am IST
SHARE ARTICLE
ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨਾਲ ਪੰਜਾਬ ਦੇ ਉਦਯੋਗਾਂ ਤੇ ਕਿਸਾਨਾਂ ਦੇ ਸਾਹਮਣੇ ਵੱਡਾ ਸੰਕਟ
ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨਾਲ ਪੰਜਾਬ ਦੇ ਉਦਯੋਗਾਂ ਤੇ ਕਿਸਾਨਾਂ ਦੇ ਸਾਹਮਣੇ ਵੱਡਾ ਸੰਕਟ

ਸਥਾਨਕ ਮਜ਼ਦੂਰ ਝੋਨਾ ਲੁਆਈ ਲਈ ਮੰਗਣ ਲੱਗੇ 10 ਹਜ਼ਾਰ ਪ੍ਰਤੀ ਏਕੜ ਤਕ

ਚੰਡੀਗੜ੍ਹ, 17 ਮਈ (ਗੁਰਉਪਦੇਸ਼ ਭੁੱਲਰ): ਪਰਵਾਸੀ ਮਜ਼ਦੂਰਾਂ ਦੇ ਤੇਜ਼ੀ ਨਾਲ ਹੋ ਰਹੇ ਪਲਾਇਨ ਕਾਰਨ ਪੰਜਾਬ ਵਿਚ ਆਉਣ ਵਾਲੇ ਦਿਨਾਂ 'ਚ ਖੇਤੀ ਅਤੇ ਉਦਯੋਗਿਕ ਖੇਤਰ ਵਿਚ ਵੱਡਾ ਸੰਕਟ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਸਥਾਨਕ ਮਜ਼ਦੂਰਾਂ ਦੇ ਰੇਟ ਵੀ ਹੁਣੇ ਤੋਂ ਚੜ੍ਹਨੇ ਸ਼ੁਰੂ ਹੋ ਗਏ ਹਨ।

ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਦੀ ਸਥਿਤੀ ਬਾਅਦ ਹੁਣ ਸਥਾਨਕ ਮਜ਼ਦੂਰਾਂ ਨੇ ਪਿੰਡਾਂ ਵਿਚ ਝੋਨੇ ਦੀ ਲੁਆਈ ਲਈ ਪ੍ਰਤੀ ਏਕੜ 5 ਤੋਂ 10 ਹਜ਼ਾਰ ਰੁਪਏ ਰੇਟ ਮੰਗਣੇ ਸ਼ੁਰੂ ਕਰ ਦਿਤੇ ਹਨ ਜਦਕਿ ਪਿਛਲੇ ਸੀਜ਼ਨ 'ਚ ਇਹ ਰੇਟ 2200 ਤੋਂ 2500 ਰੁਪਏ ਦੇ ਕਰੀਬ ਸੀ। ਇਸ ਕਾਰਨ ਜਿਥੇ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਵਿਚ ਸੰਕਟ ਬਣੇਗਾ, ਉਥੇ ਪਿੰਡਾਂ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਆਪਸੀ ਝਗੜੇ ਵਧਣ ਨਾਲ ਭਾਈਚਾਰਕ ਸਾਂਝ ਵੀ ਵਿਗੜਨ ਦਾ ਡਰ ਹੈ।

ਕਈ ਪਿੰਡਾਂ ਵਿਚ ਸਥਾਨਕ ਮਜ਼ਦੂਰਾਂ ਵਲੋਂ ਜ਼ਿਆਦਾ ਰੇਟ ਮੰਗਣ ਕਾਰਨ ਆਪਸੀ ਕਹਾ ਸੁਣੀ ਵੀ ਹੋਈ ਜਦ ਕਿ ਝੋਨੇ ਦੀ ਲੁਆਈ ਦਾ ਸੀਜ਼ਨ ਹਾਲੇ ਸ਼ੁਰੂ ਹੋਣਾ ਹੈ। ਜ਼ਿਕਰਯੋਗ ਹੈ ਕਿ 10 ਲੱਖ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਅਪਣੇ ਸੂਬਿਆਂ ਨੂੰ ਜਾਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾ ਰੱਖੀ ਹੈ ਅਤੇ ਸਰਕਾਰ ਵਲੋਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬਸਾਂ ਦੇ ਪ੍ਰਬੰਧ ਰਾਹੀਂ ਹੁਣ 1 ਲੱਖ ਤੋਂ ਵੱਧ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਭੇਜਿਆ ਜਾ ਚੁੱਕਾ ਹੈ।

ਲੱਖਾਂ ਮਜ਼ਦੂਰ ਸੜਕਾਂ ਅਤੇ ਰੇਲ ਸਟੇਸ਼ਨਾਂ ਵਲ ਥਾਂ-ਥਾਂ ਕਾਫ਼ਲਿਆਂ ਦੇ ਰੂਪ ਵਿਚ ਪਰਵਾਰਕ ਮੈਂਬਰਾਂ ਅਤੇ ਛੋਟੇ-ਛੋਟੇ ਬੱਚਿਆਂ ਸਮੇਤ ਤੁਰੇ ਜਾਂਦੇ ਵੇਖੇ ਜਾ ਸਕਦੇ ਹਨ। ਸਰਕਾਰ ਲਈ ਵੀ ਹੁਣ ਸਥਿਤੀ ਔਖੀ ਬਣ ਰਹੀ ਹੈ ਕਿਉਂਕਿ ਕਈ ਥਾਈਂ ਸੜਕ ਤੇ ਰੇਲ ਹਾਦਸਿਆਂ ਵਿਚ ਮਜ਼ਦੂਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

ਪੰਜਾਬ ਸਰਕਾਰ ਨੇ ਹੁਣ ਪਰਵਾਸੀ ਮਜ਼ਦੂਰਾਂ ਨੂੰ ਸੜਕਾਂ ਤੇ ਰੇਲ ਲਾਈਨਾਂ ਵਲ ਇਸ ਤਰ੍ਹਾਂ ਪੈਦਲ ਚੱਲਣ ਤੋਂ ਰੋਕਣ ਲਈ ਸਖ਼ਤੀ ਕਰਦਿਆਂ ਪੁਲਿਸ ਨੂੰ ਉਨ੍ਹਾਂ  ਨੂੰ ਰੋਕਣ ਲਈ ਹੁਕਮ ਦੇ ਦਿਤੇ ਗਏ ਹਨ ਪਰ ਪਰਵਾਸੀ ਮਜ਼ਦੂਰ ਕਿਸੇ ਵੀ ਕੀਮਤ 'ਤੇ ਰੁਕਣ ਲਈ ਤਿਆਰੀ ਨਹੀਂ ਅਤੇ ਅਪਣੇ ਸੂਬਿਆਂ ਨੂੰ ਜਾਣ ਲਈ ਕਾਹਲੇ ਹਨ। ਇਹ ਸਥਿਤੀ ਪੰਜਾਬ ਲਈ ਚਿੰਤਾਜਨਕ ਹੈ ਜਿਥੇ ਉਦਯੋਗਾਂ ਅਤੇ ਖੇਤੀ ਆਦਿ ਵਿਚ ਝੋਨੇ ਦੀ ਲੁਆਈ ਦਾ ਕੰਮ ਪਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement