ਔਰਤ ਸਣੇ ਸੱਤ ਨਸ਼ਾ ਤਸਕਰ ਗ੍ਰਿਫ਼ਤਾਰ
Published : May 18, 2020, 6:48 am IST
Updated : May 18, 2020, 6:50 am IST
SHARE ARTICLE
File Photo
File Photo

ਸਥਾਨਕ ਥਾਣੇ ਦੀ ਪੁਲਿਸ ਵਲੋਂ ਐਸ. ਐਚ. ਓ . ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਵੱਖ-ਵੱਖ ਥਾਵਾਂ ਤੋਂ ਪੁਲਿਸ ਪਾਰਟੀਆਂ ਵਲੋਂ ਇਕੋਂ ਪਿੰਡ ਅਸਲਮੈਲ ਪੁਰ ਦੇ 7 ਨਸ਼ਾ

ਲੋਹੀਆਂ ਖਸਾ,17 ਮਈ(ਰੀਨਾ ਸ਼ਰਮਾ): ਸਥਾਨਕ ਥਾਣੇ ਦੀ ਪੁਲਿਸ ਵਲੋਂ ਐਸ. ਐਚ. ਓ . ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਵੱਖ-ਵੱਖ ਥਾਵਾਂ ਤੋਂ ਪੁਲਿਸ ਪਾਰਟੀਆਂ ਵਲੋਂ ਇਕੋਂ ਪਿੰਡ ਅਸਲਮੈਲ ਪੁਰ ਦੇ 7 ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਐੱਸ. ਆਈ. ਬਲਵੀਰ ਸਿੰਘ, ਗੁਰਸ਼ਰਨ ਸਿੰਘ, ਏ. ਐੱਸ. ਆਈ. ਅਵਤਾਰ ਸਿੰਘ, ਲਖਵੀਰ ਸਿੰਘ, ਮੋਹਣ ਸਿੰਘ, ਮੇਜ਼ਰ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਪੁਲਸ ਪਾਰਟੀਆਂ ਨਾਲ ਕ੍ਰਮਵਾਰ ਪਿੰਡ ਅਸਲ ਮੈਲ ਪੁਰ ਵਿਚ ਰੇਡ ਕੀਤੀ ਗਈ ਸੀ।

File photoFile photo

ਇਸ ਦੌਰਾਨ ਸੁਰਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਚਾਲੂ ਭੱਠੀ ਸਣੇ 80 ਕਿਲੋ ਲਾਹੁਣ, 7500 ਐਮ. ਐਲ. ਨਾਜਾਇਜ਼ ਸ਼ਰਾਬ, ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਪਾਸੋਂ 75 ਕਿਲੋ ਲਾਹਣ ਅਤੇ 15 ਹਜ਼ਾਰ ਐਮ. ਐਲ. ਸ਼ਰਾਬ, ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਕੋਲੋਂ 80 ਕਿਲੋ ਲਾਹੁਣ ਅਤੇ 11250 ਐਮ. ਐਲ. ਸ਼ਰਾਬ, ਪਰਮਜੀਤ ਕੌਰ ਪਤਨੀ ਸਵ. ਸਤਨਾਮ ਸਿੰਘ ਦੇ ਘਰੋਂ 6750 ਐਮ. ਐਲ. ਸ਼ਰਾਬ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਾਸੋਂ 6750 ਐਮ. ਐਲ. ਸ਼ਰਾਬ ਅਤੇ ਸਰੂਪ ਸਿੰਘ ਪੁੱਤਰ ਕਰਨੈਲ ਸਿੰਘ 18750 ਐਮ. ਐਲ. ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦਸਿਆ ਕਿ ਉਕਤ ਮੁਲਜ਼ਮਾਂ ਵਿਰੁਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement