ਵੈਟਰਨਰੀ ਡਾਕਟਰਾਂ ਦੀ ਜਥੇਬੰਦੀ ਵਲੋਂ ਪਸ਼ੂ ਪਾਲਣ ਮੰਤਰੀ ਦਾ ਧਨਵਾਦ
Published : May 18, 2020, 5:28 am IST
Updated : May 18, 2020, 5:28 am IST
SHARE ARTICLE
File Photo
File Photo

ਕੋਵਿਡ-19 ਦੀ ਮਹਾਂਮਾਰੀ ਦੇ ਚਲਦੇ ਅੱਜ ਇਕ ਇਤਿਹਾਸਕ ਫੈਸਲੇ ਰਾਹੀਂ ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਛੂਤੀ ਬਿਮਾਰੀਆਂ ਤੋਂ ਬਚਾਅ ਲਈ ਲੱਗਣ ਵਾਲੇ ਵੱਖ ਵੱਖ ਟੀਕੇ

ਚੰਡੀਗੜ੍ਹ, 17 ਮਈ (ਸਪੋਕਸਮੈਨ ਸਮਾਚਾਰ ਸੇਵਾ): ਕੋਵਿਡ-19 ਦੀ ਮਹਾਂਮਾਰੀ ਦੇ ਚਲਦੇ ਅੱਜ ਇਕ ਇਤਿਹਾਸਕ ਫੈਸਲੇ ਰਾਹੀਂ ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਛੂਤੀ ਬਿਮਾਰੀਆਂ ਤੋਂ ਬਚਾਅ ਲਈ ਲੱਗਣ ਵਾਲੇ ਵੱਖ ਵੱਖ ਟੀਕੇ ਜਿਵੇਂ ਕਿ ਗਲਘੋਟੂ, ਬਲੈਕ ਕੁਆਟਰ, ਐਟੈਰੋਟੋਕਸੀਮੀਆ ਆਦਿ ਮੁਫ਼ਤ ਕਰ ਦਿਤੇ ਹਨ ਅਤੇ ਇਨ੍ਹਾਂ ਦੀ ਪਰਚੀ ਫੀਸ ਜੋ ਕਿ 5 ਰੁਪਏ ਪ੍ਰਤੀ ਟੀਕਾ ਸੀ ਖਾਰਜ ਕਰ ਦਿੱਤੀ ਹੈ।

ਪੰਜਾਬ ਸਟੇਟ ਵੈਟਰਨਰੀ ਆਫ਼ਿਸਰ ਐਸੋਸਿਏਸ਼ਨ ਵਲੋਂ ਇਹ ਤਰਕ ਦੇ ਕੇ ਇਹ ਟੀਕਾਕਰਨ ਮੁਫ਼ਤ ਕਰਨ ਲਈ ਬੇਨਤੀ ਕੀਤੀ ਗਈ ਸੀ ਕਿ ਇਸ ਨਾਲ ਨੋਟਾਂ ਦਾ ਅਦਾਨ ਪ੍ਰਦਾਨ ਹੋਵੇਗਾ ਜਿਸ ਕਰਕੇ ਕੋਵਿਡ-19 ਦੇ ਵਾਇਰਸ ਦੇ ਫੈਲਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ, ਅਤੇ ਇਸ ਤੋਂ ਇਲਾਵਾ ਇਸ ਕੋਰੋਣਾ ਦੀ ਬਿਮਾਰੀ ਦੀ ਮਹਾਮਾਰੀ ਕਾਰਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਪਸ਼ੂ ਪਾਲਕਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ।

ਗਲਘੋਟੂ ਟੀਕਾਕਰਨ ਦੀ ਸਰਕਾਰੀ ਪਰਚੀ ਫੀਸ 5 ਰੁਪਏ ਪ੍ਰਤੀ ਪਸ਼ੂ ਸੀ ਅਤੇ ਇਹ ਟੀਕਾਕਰਣ ਤਕਰੀਬਨ 70 ਲੱਖ ਪਸ਼ੂਆਂ ਦੇ ਹਰ ਸਾਲ ਲਗਾਇਆ ਜਾਂਦਾ ਹੈ। ਇਸ ਲਈ ਇਸ ਰਾਹਤ ਨਾਲ ਪਸ਼ੂ ਪਾਲਕਾਂ ਨੂੰ ਹਰ ਸਾਲ ਸਾਢੇ ਤਿੰਨ ਕਰੋੜ ਰੁਪਏ ਦਾ ਲਾਭ ਹੋਵੇਗਾ। ਡਾਕਟਰ ਸਰਬਜੀਤ ਸਿੰਘ ਰੰਧਾਵਾ, ਪ੍ਰਧਾਨ ਪੰਜਾਬ ਸਟੇਟ ਵੈਟਰਨਰੀ ਆਫ਼ਿਸਰ ਐਸੋਸੀਏਸ਼ਨ ਜਿਨ੍ਹਾਂ ਨੇ ਇਹ ਇਤਿਹਾਸਕ ਫ਼ੈਸਲਾ ਲਾਗੂ ਕਰਵਾਉਣ ਵਿਚ ਉੱਘਾ ਰੋਲ ਅਦਾ ਕੀਤਾ, ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਪੰਜਾਬ ਸ.ਮਨਪ੍ਰੀਤ ਸਿੰਘ ਬਾਦਲ ਅਤੇ ਪਸ਼ੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਇਹ ਲੋਕਪੱਖੀ ਫੈਸਲਾ ਲੈਣ ਲਈ ਜਥੇਬੰਦੀ ਵਲੋਂ ਧੰਨਵਾਦ ਕੀਤਾ।

ਡਾ. ਰੰਧਾਵਾ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਕੋਵਿਡ-19 ਮਹਾਂਮਾਰੀ ਦੇ ਸੰਦਰਭ ਵਿਚ ਵੀ ਪਸ਼ੂ ਪਾਲਕਾਂ ਨੂੰ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ। ਉਸੇ ਤਰਾਂ ਉਨ੍ਹਾਂ ਦਾ ਸਮੂਹ ਕਾਡਰ ਅਤੇ ਪੈਰਾ  ਵੈਟਰਨਰੀ ਸਟਾਫ਼ ਪਸ਼ੂ ਧਨ ਦੇ ਭਲੇ ਲਈ ਵਚਣਬੱਧ ਹਨ। ਹੁਣ ਗਲਘੋਟੂ ਟੀਕਾਕਰਨ ਦੀ ਪਰਚੀ ਫ਼ੀਸ ਮੁਆਫ ਕਰਨ ਉਪਰੰਤ, ਡਾਕਟਰ ਰੰਧਾਵਾ ਨੇ ਸਮੂਹ ਵੈਟਨੇਰੀਅਨਜ਼ ਅਤੇ ਫੀਲਡ ਸਟਾਫ ਨੂੰ ਤਾਕੀਦ ਕੀਤੀ ਕਿ ਗਲਘੋਟੂ ਦਾ ਟੀਕਾਕਰਨ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇ ਤਾਂ ਕਿ ਇਹ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਹੋ ਸਕੇ ਤਾਂ ਕਿ ਪਸ਼ੂ ਧਨ ਨੂੰ ਬਿਮਾਰੀ ਤੋਂ ਮਹਿਫੂਜ਼ ਰੱਖਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement