ਝੋਨੇ ਦੇ ਸੀਜ਼ਨ ਤੋ ਪਹਿਲਾਂ ਬਿਜਲੀ ਮੁਲਾਜ਼ਮਾਂ ਦੀਆਂ ਬਦਲੀਆਂ ਘਰਾਂ ਦੇ ਨਜ਼ਦੀਕ ਕੀਤੀਆਂ ਜਾਣ : ਚਾਹਲ
Published : May 18, 2020, 5:37 am IST
Updated : May 18, 2020, 5:37 am IST
SHARE ARTICLE
File Photo
File Photo

ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਪੰਜਾਬ ਸਟੇਟ ਪਾਵਰ

ਪਟਿਆਲਾ, 17 ਮਈ (ਤੇਜਿੰਦਰ ਫ਼ਤਿਹਪੁਰ) : ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਦੇ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਨੂੰ ਪੱਤਰ ਈ.ਮੈਲ ਕਰ ਕੇ ਕੇ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਸ਼ੁਰੂ ਹੋਣ ਤੋ ਪਹਿਲਾਂ ਬਿਜਲੀ ਮੁਲਾਜ਼ਮਾ ਦੀਆਂ ਬਦਲੀਆਂ ਉਨ੍ਹਾਂ ਦੇ ਘਰਾਂ ਦੇ ਨੇੜਲੇ ਸਟੇਸ਼ਨ ਉਤੇ ਕੀਤੀਆ ਜਾਣ।

ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦਸਿਆ ਕਿ ਸਮੱਚੇ ਪੰਜਾਬ ਵਿਚ 10 ਜੂਨ ਤੋਂ ਝੋਨੇ ਦੇ ਸੀਜ਼ਨ ਦੀ ਸੁਰੂਆਤ ਹੋਵੇਗੀ।  ਜਥੇਬੰਦੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਬਦਲੀਆਂ ਬੰਦ ਪਈਆਂ ਹਨ ਕਈ ਕਰਮਚਾਰੀਆਂ ਨੂੰ ਅਪਣੇ ਘਰਾਂ ਤੋਂ ਦੂਰ ਦਫ਼ਤਰਾਂ ਵਿਚ ਕੰਮ ਕਰਨਾ ਪੈ ਰਿਹਾ ਹੈ, ਬੇਸਿਕ ਤਨਖਾਹ ਅਤੇ ਠੇਕੇ ਉਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੁੰ ਘਰਾਂ ਤੇ ਦੂਰ ਦਫ਼ਤਰਾਂ ਵਿਚ ਕੰਮ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਕੋਰੋਨਾ ਵਾਈਰਸ਼ ਦੇ ਚਲਦੇ ਉਨ੍ਹਾਂ ਨੂੰ ਘਰਾਂ ਤੋ ਬਾਹਰ ਰਹਿਣਾ ਕਠਨ ਹੋ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਮੁਲਾਜ਼ਮਾ ਦੀਆਂ ਆਪਸੀ ਬਦਲੀਆਂ ਦੀ ਸਕਤੀਆਂ ਵੰਡ ਜ਼ੋਨਾਂ ਦੇ ਮੁੱਖ ਇੰਜ:/ਨਿਗਰਾਨ ਇੰਜ:/ਕਾਰਜਕਾਰੀ ਇੰਜ: ਨੂੰ ਦਿਤੀਆਂ ਜਾਣ। ਇਕ ਜ਼ੋਨ ਤੋ ਦੂਸਰੇ ਜ਼ੋਨ ਦੀ ਬਦਲੀਆਂ ਮੁੱਖ ਦਫ਼ਤਰ ਵਲੋਂ ਸਮਾ ਬੱਧ ਤਹਿ ਕਰਕੇ ਕੀਤੀਆਂ ਜਾਣ। ਆਪਸੀ ਬਦਲੀਆ, ਅੰਗਹੀਨ ਕਰਮਚਾਰੀਆ ਅਤੇ ਵਿਧਵਾਂ ਉਤੇ ਮਹਿਲਾ ਕਰਮਚਾਰੀਆਂ ਦੀਆਂ ਬਦਲੀਆਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣ।

ਜਥੇਬੰਦੀ ਨੇ 18 ਮਈ ਤੋਂ ਨਵੀਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੇ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ 10 ਜੁਨ ਤੋਂ ਪਹਿਲਾਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਜਥੇਬੰਦੀ ਦੇ ਸੁਬਾਈ ਆਗੁਆਂ ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਲਹਿਰਾਂ ਅਤੇ ਜਰਨੈਲ ਸਿੰਘ ਸੈਣੀ ਨੇ ਮੰਗ ਕੀਤੀ ਕਿ ਮੁਲਾਜ਼ਮਾ ਦੀਆ ਮੰਗਾ ਲਈ ਜਥੇਬੰਦੀ ਨੂੰ ਜਲਦੀ ਮੀਟਿੰਗ ਦਿਤੀ ਜਾਵੇ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement