
ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਅਪਣੇ ਪਤੀ ਨਾਲ ਰੁੱਸ ਕੇ ਗਈ ਤਿੰਨ ਬੱਚੀਆਂ ਦੀ ਮਾਂ ਦੀਆਂ ਦੋ ਨਾਬਾਲਗ਼ ਧੀਆਂ ਨੂੰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਅਗ਼ਵਾ ਕਰ ਕੇ ਲੈ ਜਾਣ
ਤਪਾ ਮੰਡੀ: 17 ਮਈ (ਸ਼ੁਭਾਸ਼ ਸਿੰਗਲਾ): ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਅਪਣੇ ਪਤੀ ਨਾਲ ਰੁੱਸ ਕੇ ਗਈ ਤਿੰਨ ਬੱਚੀਆਂ ਦੀ ਮਾਂ ਦੀਆਂ ਦੋ ਨਾਬਾਲਗ਼ ਧੀਆਂ ਨੂੰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਅਗ਼ਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਤਪਾ ਪੁਲਿਸ ਨੇ ਪੀੜਿਤ ਮਾਂ ਦੇ ਬਿਆਨਾਂ ਉਤੇ ਸ਼ੱਕੀ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਉਧਰ ਸੂਤਰਾ ਅਨੁਸਾਰ ਪੁਲਿਸ ਲਗਭਗ ਬੱਚੀਆਂ ਤਕ ਪੁੱਜ ਗਈ ਹੈ ਜਿਸ ਕਾਰਨ ਆਉਂਦੇ ਕੁਝ ਸਮੇਂ ਵਿਚ ਬੱਚੀਆਂ ਮਾਪਿਆਂ ਦੇ ਹਵਾਲੇ ਹੋਣਗੀਆਂ ਭਾਵੇਂ ਭਵਿੱਖ ਵਿਚ ਘਟਨਾ ਦੀ ਅਸਲੀਅਤ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਰੀਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਮਾਂ ਪਰਮਜੀਤ ਕੌਰ ਵਾਸੀਅਨ ਢਿਲਵਾਂ ਨੇ ਤਪਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉੁਹ ਤਿੰਨ ਧੀਆਂ ਦੀ ਮਾਂ ਜਦਕਿ ਬੀਤੇ ਕੁਝ ਦਿਨ ਪਹਿਲਾ ਉੁਸ ਦਾ ਅਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।
ਜਿਸ ਤੋਂ ਬਾਅਦ ਅਪਣੀਆਂ ਦੋ ਧੀਆਂ ਨੂੰ ਅਪਣੇ ਪਤੀ ਕੋਲ ਛੱਡ ਕੇ ਅਤੇ ਇਕ ਧੀ ਨੂੰ ਨਾਲ ਲੈ ਕੇ ਉਹ ਕਿਸੇ ਰਿਸ਼ਤੇਦਾਰਾ ਦੇ ਚਲੀ ਗਈ। ਜਿਸ ਉਤੇ ਉਨ੍ਹਾਂ ਨੇ ਅਪਣੀਆਂ ਦੋਵੇਂ ਨਾਬਾਲਗ਼ 14 ਅਤੇ 12 ਸਾਲ ਦੀਆਂ ਧੀਆਂ ਘਰ ਵਿਚ ਨਹੀਂ ਪਾਇਆ ਤਾਂ ਉਨ੍ਹਾਂ ਨੇ ਬੱਚੀਆਂ ਦੀ ਭਾਲ ਸ਼ੂਰੁ ਕੀਤੀ ਪਰ ਪਿੰਡ ਦੀ ਹੀ ਇਕ ਔਰਤ ਨੇ ਬੱਚੀਆਂ ਦੇ ਕੱਚੇ ਰਾਹ ਤੁਰੇ ਜਾਂਦੇ ਵੇਖਣ ਦੀ ਗੱਲ ਕਹੀ।
ਪੀੜਤ ਮਾਂ ਨੇ ਪਿੰਡ ਦੇ ਹੀ ਇਕ ਵਿਅਕਤੀ ਉੱਪਰ ਕਥਿਤ ਤੌਰ ਉਤੇ ਸ਼ੱਕ ਜਾਹਰ ਕਰਦਿਆਂ ਕਿਹਾ ਕਿ ਉਸ ਦੀਆਂ ਦੋਵੇਂ ਨਾਬਾਲਗ਼ ਧੀਆਂ ਨੂੰ ਉਕਤ ਵਿਅਕਤੀ ਹੀ ਗੁੰਮਰਾਹ ਕਰ ਕੇ ਲੈ ਗਿਆ ਹੈ ਕਿਉਂਕਿ ਉਸ ਵਿਅਕਤੀ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਉਤੇ ਗੁਰਵਿੰਦਰ ਸਿੰਘ ਪੁੱਤਰ ਬਿੱਟੂ ਸਿੰਘ ਵਾਸੀਆਨ ਨੱਥਾ ਪੱਤੀ ਢਿਲਵਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।