
ਥਾਣਾ ਆਰਿਫ਼ਕੇ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੱਲਾਂਵਾਲਾ, 17 ਮਈ (ਸੁਖਵਿੰਦਰ ਸਿੰਘ): ਥਾਣਾ ਆਰਿਫ਼ਕੇ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਉਮਰ 35 ਸਾਲ ਅਪਣੀ ਦੁਕਾਨ 'ਤੇ ਬੈਠਾ ਸੀ। ਕੁੱਝ ਵਿਅਕਤੀ ਉਥੇ ਆਏ ਅਤੇ ਗੋਲੀ ਮਾਰ ਕੇ ਫ਼ਰਾਰ ਹੋ ਗਏ ।
File photo
ਮ੍ਰਿਤਕ ਦਾ ਵੱਡਾ ਭਰਾ ਅਤੇ ਪਿੰਡ ਵਾਲੇ ਕੁਲਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਅਸਪਤਾਲ ਫ਼ਿਰੋਜ਼ਪੁਰ ਲੈ ਕੇ ਗਏ ਤਾਂ ਉੱਥੇ ਉਸ ਨੇ ਦਮ ਤੋੜ ਦਿਤਾ। ਵਾਰਦਾਤ ਵਾਲੀ ਥਾਂ 'ਤੇ ਪਹੁੰਚੇ ਥਾਣਾ ਆਰਫ਼ਕੇ ਦੇ ਮੁਖੀ ਗੁਰਵਿੰਦਰ ਸਿੰਘ ਨੇ ਦਸਿਅ ਕਿ ਕਤਲ ਦੇ ਕਾਰਨਾਂ ਦਾ ਪਰਵਾਰ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੁਲਵਿੰਦਰ ਸਿੰਘ ਨੂੰ ਕਿਸ ਨੇ ਅਤੇ ਕਿਉਂ ਗੋਲੀ ਮਾਰੀ। ਸੂਤਰਾਂ ਤੋਂ ਪਤਾ ਲੱਗਾ ਹੈ ਮਾਮਲਾ ਕਿਸੇ ਪੁਰਾਣੀ ਰਜਿੰਸ਼ ਦਾ ਹੈ।